Pregnancy test: ਜਿਵੇਂ-ਜਿਵੇਂ ਜਮਾਨਾ ਬਦਲ ਰਿਹਾ, ਉਵੇਂ-ਉਵੇਂ ਕਈ ਚੀਜ਼ਾਂ ਦੀ ਤਰੱਕੀ ਹੋ ਰਹੀ ਹੈ। ਭਾਵ ਕਿ ਅੱਜਕੱਲ੍ਹ ਦੇ ਜਮਾਨੇ ਵਿੱਚ ਜੇਕਰ ਤੁਹਾਡੇ ਸਰੀਰ ਵਿੱਚ ਕੋਈ ਪਰੇਸ਼ਾਨੀ ਹੈ ਜਾਂ ਕੋਈ ਬਦਲਾਅ ਹੋ ਰਿਹਾ ਹੈ ਤਾਂ ਮਸ਼ੀਨਾਂ ਰਾਹੀਂ ਉਸ ਦਾ ਝੱਟ ਪਤਾ ਲੱਗ ਜਾਂਦਾ ਹੈ।


ਉੱਥੇ ਹੀ ਅੱਜਕੱਲ੍ਹ ਪ੍ਰੈਗਨੈਂਸੀ ਟੈਸਟ ਕਰਨਾ ਹੋਵੇ ਤਾਂ ਉਸ ਦੇ ਲਈ ਵੀ ਸੌਖੀ ਜਿਹੀ ਚੀਜ਼ ਹੈ, ਜਿਸ ਰਾਹੀਂ ਤੁਹਾਨੂੰ ਮਿੰਟਾਂ ਵਿੱਚ ਪਤਾ ਲੱਗ ਜਾਂਦਾ ਹੈ ਕਿ ਮਹਿਲਾ ਗਰਭਵਤੀ ਹੈ ਜਾਂ ਨਹੀਂ। ਪਰ ਪੁਰਾਣੇ ਜ਼ਮਾਨੇ ਵਿੱਚ ਜਿਸ ਤਰੀਕੇ ਨਾਲ ਪ੍ਰੈਗਨੈਂਸੀ ਟੈਸਟ ਕੀਤਾ ਜਾਂਦਾ ਸੀ, ਉਸ ਬਾਰੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।


ਤੁਹਾਨੂੰ ਸੁਣ ਕੇ ਥੋੜਾ ਜਿਹਾ ਅਜੀਬ ਲੱਗੇਗਾ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਰਾਣੇ ਜਮਾਨੇ ਵਿੱਚ ਕਣਕ ਦੇ ਦਾਣੇ ਨਾਲ ਪਤਾ ਲਾਇਆ ਜਾਂਦਾ ਸੀ ਕਿ ਮਹਿਲਾ ਗਰਭਵਤੀ ਹੈ ਜਾਂ ਨਹੀਂ। 1350 ਦੇ ਨੇੜੇ-ਤੇੜੇ ਮਿਸਰ ਵਿੱਚ ਔਰਤਾਂ ਦੇ ਗਰਭ ਦੀ ਜਾਂਚ ਕਰਨ ਲਈ ਵਰਤੇ ਜਾਂਦੇ ਤਰੀਕਿਆਂ ਵਿੱਚ ਕਣਕ ਅਤੇ ਜੌਂ ਨੇ ਵੱਡੀ ਭੂਮਿਕਾ ਨਿਭਾਈ ਹੈ।


ਦਰਅਸਲ, ਇਨ੍ਹਾਂ ਦੋਵਾਂ ਚੀਜ਼ਾਂ ਦੀ ਮਦਦ ਨਾਲ ਇਹ ਬੱਚੇ ਦਾ ਲਿੰਗ ਤੱਕ ਪਤਾ ਕਰ ਲੈਂਦੇ ਸੀ। ਭਾਵ ਕਿ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਔਰਤ ਦੇ ਪੇਟ ਵਿੱਚ ਮੁੰਡਾ ਹੈ ਜਾਂ ਕੁੜੀ।


ਇਹ ਵੀ ਪੜ੍ਹੋ: Lok Sabha Elections 2024: ਜਸਬੀਰ ਡਿੰਪਾ ਦਾ ਰਵਨੀਤ ਬਿੱਟੂ 'ਤੇ ਨਿਸ਼ਾਨਾ ? ਕਿਹਾ ਦੱਲ ਬਦਲੂਆਂ ਨੂੰ ਮੂੰਹ ਨਾਂ ਲਾਓ, ਜਿਹੜਾ ਪਾਰਟੀ ਦਾ ਨਹੀਂ ਹੋਇਆ ਉਹ ਤੁਹਾਡਾ ਕੀ ਹੋਵੇਗਾ


ਇਹ ਤਰੀਕੇ ਅਪਣਾਉਂਦੇ ਸੀ


1350 ਈਸਵੀ ਪੂਰਵ ਵਿੱਚ ਜਦੋਂ ਮਿਸਰ ਦੇ ਲੋਕਾਂ ਨੇ ਪਤਾ ਕਰਨਾ ਹੁੰਦਾ ਸੀ ਕਿ ਮਹਿਲਾ ਪ੍ਰੈਗਨੈਂਟ ਹੈ ਜਾਂ ਨਹੀਂ ਤਾਂ ਡਾਕਟਰ ਔਰਤਾਂ ਨੂੰ ਜੌਂ ਅਤੇ ਕਣਕ ਦੇ ਬੀਜਾਂ 'ਤੇ ਪਿਸ਼ਾਬ ਕਰਨ ਲਈ ਕਹਿੰਦੇ ਸਨ।


ਆਹ ਪ੍ਰਕਿਰਿਆ ਕਈ ਦਿਨਾਂ ਤੱਕ ਚੱਲਦੀ ਸੀ। ਇਸ ਤੋਂ ਬਾਅਦ ਜੇਕਰ ਕਣਕ ਦੇ ਬੀਜ ਤੋਂ ਪੌਦੇ ਨਿਕਲਣੇ ਸ਼ੁਰੂ ਹੋ ਜਾਂਦੇ ਸੀ ਤਾਂ ਮੰਨਿਆ ਜਾਂਦਾ ਸੀ ਕਿ ਕੁੜੀ ਹੋਵੇਗੀ, ਉੱਥੇ ਹੀ ਜੇਕਰ ਜੌਂ ਦੇ ਬੀਜ ਤੋਂ ਪੌਦਾ ਨਿਕਲਣਾ ਸ਼ੁਰੂ ਹੋ ਜਾਂਦਾ ਸੀ ਤਾਂ ਮੰਨਿਆ ਜਾਂਦਾ ਸੀ ਕਿ ਮੁੰਡਾ ਹੋਵੇਗਾ।


ਇਸ ਦੇ ਨਾਲ ਹੀ ਜੇਕਰ ਦੋਹਾਂ ਦੇ ਬੀਜਾਂ ਤੋਂ ਕੁਝ ਵੀ ਨਹੀਂ ਨਿਕਲਦਾ ਸੀ ਤਾਂ ਉਸ ਵੇਲੇ ਕਿਹਾ ਜਾਂਦਾ ਸੀ ਕਿ ਮਹਿਲਾ ਗਰਭਵਤੀ ਨਹੀਂ ਹੈ। ਇਸ ਤਰੀਕੇ ਨਾਲ ਮਹਿਲਾ ਦੀ ਪ੍ਰੈਗਨੈਂਸੀ ਬਾਰੇ ਪਤਾ ਲੱਗਦਾ ਸੀ, ਪਰ ਇਹ ਤਰੀਕਾ ਕਾਫੀ ਦਿਨ ਲੈ ਲੈਂਦਾ ਸੀ।


ਇਹ ਵੀ ਪੜ੍ਹੋ: World Autism Awareness Day 2024: ਕੀ ਹੈ ਔਟਿਜ਼ਮ? 2-3 ਸਾਲ ਦੀ ਉਮਰ ਵਿੱਚ ਨਜ਼ਰ ਆਉਣ ਲੱਗ ਪੈਂਦੇ ਇਹ ਲੱਛਣ