Technical Wing and Finger Print Bureau: ਪੰਜਾਬ ਪੁਲਿਸ ਸਮੇਂ ਦੀ ਤਬਦੀਲੀ ਅਨੁਸਾਰ ਆਧੁਨਿਕ ਅਤੇ ਵਿਗਿਆਨਕ ਤਰੀਕਿਆਂ ਨੂੰ ਅਪਣਾਉਣ ਲਈ ਫੁਰਤੀਲੀ ਹੈ। ਪੁਰਾਤਨ ਮਨੁੱਖ-ਸ਼ਕਤੀ ਆਧਾਰਿਤ ਜਾਂਚ-ਪੜਤਾਲ ਅਤੇ ਵਿਵਸਥਾ ਦਾ ਪ੍ਰਬੰਧ ਨਵੇਂ ਵਿਗਿਆਨਕ ਸਹਾਇਤਾ ਸਾਧਨਾਂ ਅਤੇ ਸੰਚਾਰ ਪ੍ਰਣਾਲੀ ਨਾਲ ਤਬਦੀਲ ਕੀਤੇ ਜਾ ਰਹੇ ਹਨ। ਦਫਤਰ ਦੇ ਰਿਕਾਰਡ ਦੇ ਰੱਖ-ਰਖਾਉ ਨੂੰ ਫਾਇਲਾਂ ਨੂੰ ਜਲਦੀ ਲੱਭਣ ਅਤੇ ਸਮੇਂ ਦੀ ਬਚਤ ਲਈ ਕੰਪਿਊਟਰੀਕ੍ਰਿਤ ਕੀਤਾ ਜਾ ਰਿਹਾ ਹੈ।
1. ਤਕਨੀਕੀ ਸੇਵਾ ਵਿੰਗ
2. ਫਿੰਗਰ ਪ੍ਰਿੰਟ ਬਿਊਰੋ
3. ਫੋਰੈਂਸਿਕ ਸਾਇੰਸ ਲੈਬੋਰੇਟਰੀ
4. ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਸੈੱਲ-ਮੁਹਾਲੀ
ਅੱਜ ਅਸੀਂ ਤਕਨੀਕੀ ਸੇਵਾ ਵਿੰਗ ਅਤੇ ਫਿੰਗਰ ਪ੍ਰਿੰਟ ਬਿਓਰੋ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ।
ਤਕਨੀਕੀ ਸੇਵਾ ਵਿੰਗ -
ਤਕਨੀਕੀ ਸੇਵਾ ਵਿੰਗ, ਸੂਚਨਾ ਤਕਨੀਕੀ ਤੇ ਦੂਰ-ਸੰਚਾਰ ਦੇ ਖੇਤਰ ਵਿਚ ਨੀਤੀਆਂ/ਹਿਦਾਇਤਾਂ, ਨਿਯਮ ਤੇ ਵਿਨਿਯਮ ਬਣਾਉਣ, ਨਵੇਂ ਪ੍ਰਸਤਾਵ ਬਣਾਉਣ ਤੇ ਲਾਗੂ ਕਰਾਉਣ ਅਤੇ ਕਰਮਚਾਰੀਆਂ ਨੂੰ ਟਰੇਨਿੰਗ ਦੇਣ ਲਈ ਕੇਂਦਰੀ ਵਿੰਗ ਹੈ। ਵੱਖਰਾ ਕਾਡਰ (cadre) ਹੈ ਜਿਸ ਕੋਲ ਪ੍ਰਸ਼ਾਸ਼ਨਿਕ ਅਤੇ ਪ੍ਰੋਵੀਜ਼ਨਿੰਗ (provisioning) ਦੇ ਕਾਰਜ ਵੀ ਹਨ। ਇਹ ਭਾਰਤ ਸਰਕਾਰ ਦੀਆਂ ਇਸ ਤਰਾਂ ਦੀਆਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਾਉਣ ਲਈ ਨੋਡਲ ਏਜੰਸੀ ਵੀ ਹੈ।
ਦੂਰ ਸੰਚਾਰ / ਤਕਨੀਕੀ ਕਾਰਜ :
• ਬਿਨਾਂ ਤਾਰ ਸੰਚਾਰ : ਐਚ ਐਫ, ਵੀ ਐਚ ਐਫ (ਤਕਰੀਬਨ 11000 ਬਿਨਾਂ ਤਾਰ ਸੈਟਾਂ) ਦੀ ਮੱਦਦ ਨਾਲ) ਦੁਆਰਾ
• ਵੀ ਐਚ ਐਫ ਸਿੰਪਲੈਕਸ ਰੀਪੀਟਰ ਸਟੇਸ਼ਨ : ਕਸੌਲੀ (ਮੁਖ), ਮੁਕੇਰੀਆਂ, ਬਿਆਸ, ਦਿਆਲ ਪੁਰਾ, ਬਾਘਾ ਪੁਰਾਣਾ ਅਤੇ ਮੋਗਾ (ਸਦਰ)
• ਡੁਪਲੈਕਸ ਰੀਪੀਟਰ ਸਟੇਸ਼ਨ: ਨੈਣਾ ਦੇਵੀ (ਮੁਖ), ਪੁਲਿਸ ਲਾਇਨ ਅੰਮ੍ਰਿਤਸਰ, ਸਮਾਲਸਰ (ਮੋਗਾ) ਅਤੇ ਸੁਨਾਮ
• ਲਾਈਨ ਸੰਚਾਰ: ਈ-ਮੇਲ, ਫੈਕਸ ਅਤੇ ਈ.ਪੀ.ਏ.ਬੀ.ਐਕਸ.ਦੁਆਰਾ
ਫਿੰਗਰ ਪ੍ਰਿੰਟ ਬਿਊਰੋ, ਫਿਲੌਰ -
ਫਿੰਗਰ ਪ੍ਰਿੰਟ ਬਿਊਰੋ, ਫਿਲੌਰ (ਪੰਜਾਬ) ਦੀ ਸਥਾਪਨਾ ਸਤੰਬਰ 1897 ਵਿਚ ਕੀਤੀ ਗਈ ਸੀ। ਆਪਣੀ ਸਥਾਪਨਾ ਤੋਂ ਬਾਅਦ ਇਹ ਫਿੰਗਰ ਪ੍ਰਿੰਟ ਬਿਊਰੋ ਉੱਤਰ-ਪੱਛਮੀ ਭਾਰਤ ਦੀਆਂ ਜਾਂਚ ਏਜੰਸੀਆਂ, ਜਿਨ੍ਹਾਂ ਵਿਚ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਯੂਟੀ ਚੰਡੀਗੜ੍ਹ ਸ਼ਾਮਲ ਹਨ, ਦੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ। ਬਿਊਰੋ, ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਕੰਪਿਊਟਰਾਈਜੇਸ਼ਨ ਐਂਡ ਵਾਇਰਲੈੱਸ ਦੇ ਪ੍ਰਸ਼ਾਸਕੀ ਨਿਯੰਤਰਣ ਅਧੀਨ ਕੰਮ ਕਰਦਾ ਹੈ ਅਤੇ ਇਸਦੀ ਅਗਵਾਈ ਡਾਇਰੈਕਟਰ ਵਜੋਂ ਨਿਯੁਕਤ ਕੀਤੇ ਗਏ ਪੁਲਿਸ ਡਿਪਟੀ ਸੁਪਰਡੈਂਟ ਦੇ ਰੈਂਕ ਦੇ ਇੱਕ ਅਧਿਕਾਰੀ ਦੁਆਰਾ ਕੀਤੀ ਜਾਂਦੀ ਹੈ।