Pink Lakes in Australia: ਕੁਦਰਤ ਦੇ ਅਦਭੁੱਤ ਨਜ਼ਾਰੇ ਦੇਖ ਕੇ ਕਈ ਵਾਰ ਅੱਖਾਂ ਵੀ ਦੰਗ ਰਹੇ ਜਾਂਦੀਆਂ ਹਨ। ਕੁਦਰਤੀ ਕ੍ਰਿਸ਼ਮਿਆਂ ਦੇ ਵਿੱਚੋਂ ਇੱਕ ਹੈ ਆਸਟ੍ਰੇਲੀਆ ਦੀ ਇੱਕ ਝੀਲ, ਜਿਸਦਾ ਪਾਣੀ ਗੁਲਾਬੀ ਰੰਗ ਦਾ ਹੈ। ਜੀ ਹਾਂ ਇਸਸ ਝੀਲ ਨੂੰ ਪਿੰਕ ਲੇਕ (Pink lake) ਕਿਹਾ ਜਾਂਦਾ ਹੈ। ਇਹ ਝੀਲ ਆਪਣੇ ਗੁਲਾਬੀ ਰੰਗ ਲਈ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ। ਜੋ ਕਿ ਦੇਖਣ 'ਚ ਬਹੁਤ ਖੂਬਸੂਰਤ ਲੱਗਦੀ ਹੈ ਪਰ ਇਹ ਗੁਲਾਬੀ ਕਿਉਂ ਹੁੰਦੀ ਹੈ, ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਆਓ ਅੱਜ ਜਾਣਦੇ ਹਾਂ ਇਸ ਝੀਲ ਦੇ ਨਾਂ ਬਾਰੇ ਅਤੇ ਇਹ ਗੁਲਾਬੀ ਰੰਗ ਦੀ ਕਿਉਂ ਦਿਖਾਈ ਦਿੰਦੀ ਹੈ।
ਇਸ ਝੀਲ ਦਾ ਪਾਣੀ ਗੁਲਾਬੀ ਲੱਗਦਾ ਹੈ
ਆਮ ਤੌਰ 'ਤੇ ਜੇਕਰ ਤੁਸੀਂ ਕਿਸੇ ਝੀਲ ਦਾ ਪਾਣੀ ਦੇਖਿਆ ਹੈ ਤਾਂ ਉਸ ਦਾ ਕੋਈ ਰੰਗ ਨਹੀਂ ਦਿਸਦਾ, ਵੈਸੇ ਵੀ ਕਿਹਾ ਜਾਂਦਾ ਹੈ ਕਿ ਪਾਣੀ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ ਪਰ ਆਸਟ੍ਰੇਲੀਆ ਦੇ ਵੈਸਟਗੇਟ ਪਾਰਕ 'ਚ ਮੌਜੂਦ ਹਿਲਰ ਝੀਲ ਇਨ੍ਹਾਂ ਸਭ ਚੀਜ਼ਾਂ ਤੋਂ ਵੱਖਰੀ ਹੈ। ਇਸ ਝੀਲ ਦੇ ਪਾਣੀ ਦਾ ਆਪਣਾ ਰੰਗ ਹੈ, ਜੋ ਗੁਲਾਬੀ ਲੱਗਦਾ ਹੈ। ਇਹ ਝੀਲ ਆਪਣੀ ਵਿਲੱਖਣਤਾ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ।
ਇਸ ਝੀਲ ਦੇ ਪਾਣੀ ਦੇ ਰੰਗ ਕਾਰਨ ਇਸ ਨੂੰ ਗੁਲਾਬੀ ਜਾਂ saline lake ਵੀ ਕਿਹਾ ਜਾਂਦਾ ਹੈ। ਇਸ ਝੀਲ ਦੇ ਆਲੇ-ਦੁਆਲੇ ਪੇਪਰਬਾਰਕ ਅਤੇ ਯੂਕਲਿਪਟਸ ਦੇ ਦਰੱਖਤ ਇਸ ਦੀ ਸੁੰਦਰਤਾ ਨੂੰ ਹੋਰ ਵਧਾ ਦਿੰਦੇ ਹਨ। ਇਹੀ ਕਾਰਨ ਹੈ ਕਿ ਇਸ ਝੀਲ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਇੱਥੇ ਆਉਂਦੇ ਹਨ।
ਝੀਲ ਦਾ ਪਾਣੀ ਗੁਲਾਬੀ ਕਿਉਂ ਹੈ?
ਇਸ ਝੀਲ ਦੇ ਗੁਲਾਬੀ ਰੰਗ ਦੇ ਪਿੱਛੇ ਇਕ ਖਾਸ ਕਾਰਨ ਹੈ। ਦਰਅਸਲ ਇਸ ਝੀਲ ਦੇ ਅੰਦਰ ਐਲਗੀ ਅਤੇ ਬੈਕਟੀਰੀਆ ਹਨ। ਹਾਲਾਂਕਿ, ਐਲਗੀ ਅਤੇ ਬੈਕਟੀਰੀਆ ਹੋਣ ਦੇ ਬਾਵਜੂਦ, ਇਹ ਮਨੁੱਖਾਂ ਅਤੇ ਜੰਗਲੀ ਜੀਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਖਾਸ ਗੱਲ ਇਹ ਹੈ ਕਿ 'ਡੈੱਡ ਸੀ' ਵਾਂਗ ਇਸ ਝੀਲ 'ਚ ਲੂਣ ਦੀ ਮਾਤਰਾ ਬਹੁਤ ਜ਼ਿਆਦਾ ਹੈ, ਜਿਸ ਕਾਰਨ ਇਸ 'ਚ ਤੈਰਨਾ ਆਸਾਨ ਹੋ ਜਾਂਦਾ ਹੈ ਕਿਉਂਕਿ ਲੂਣ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕੋਈ ਵੀ ਇਸ 'ਚ ਆਸਾਨੀ ਨਾਲ ਡੁੱਬ ਨਹੀਂ ਸਕਦਾ।
ਇਸ ਝੀਲ ਦੀ ਖੋਜ ਕਿਸਨੇ ਕੀਤੀ?
ਇਸ ਝੀਲ ਦੀ ਖੋਜ ਦੇ ਪਿੱਛੇ ਇੱਕ ਖਾਸ ਕਹਾਣੀ ਹੈ। ਜਿਸ ਤਰ੍ਹਾਂ ਦੁਨੀਆ ਦੀ ਹਰ ਅਦਭੁੱਤ ਚੀਜ਼ ਦੀ ਖੋਜ ਕਿਸੇ ਨਾ ਕਿਸੇ ਨੇ ਕੀਤੀ ਹੈ, ਉਸੇ ਤਰ੍ਹਾਂ ਇਸ ਝੀਲ ਦੀ ਖੋਜ ਵੀ ਮਨੁੱਖ ਨੇ ਕੀਤੀ ਹੈ। ਇਸ ਵਿਅਕਤੀ ਦਾ ਨਾਂ ਮੈਥਿਊ ਫੀਲਡਰਸ ਸੀ। ਮੈਥਿਊ ਫੀਲਡਰਸ ਪੇਸ਼ੇ ਤੋਂ ਇੱਕ ਵਿਗਿਆਨੀ ਸੀ ਅਤੇ ਉਸਨੇ 15 ਜਨਵਰੀ 1802 ਨੂੰ ਇਸ ਝੀਲ ਦੀ ਖੋਜ ਕੀਤੀ ਸੀ।ਇਸ ਤੋਂ ਕੁਝ ਸਮੇਂ ਬਾਅਦ ਹੀ ਇਸ ਝੀਲ ਦੀ ਚਰਚਾ ਪੂਰੀ ਦੁਨੀਆ 'ਚ ਹੋਣ ਲੱਗੀ। ਇਸ ਤੋਂ ਬਾਅਦ ਇਹ ਘੁੰਮਣ ਵਾਲੇ ਸੁਭਾਅ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ।
ਹੋਰ ਪੜ੍ਹੋ: ਫਰਿੱਜ ਦੀ ਬਰਫ਼ ਦਾ ਰੰਗ ਚਿੱਟਾ ਅਤੇ ਗਲੇਸ਼ੀਅਰ ਵਾਲੀ ਬਰਫ਼ ਦਾ ਰੰਗ ਨੀਲਾ ਕਿਉਂ ਹੁੰਦਾ?