Milk Curdling:  ਜ਼ਿਆਦਾਤਰ ਘਰਾਂ ਵਿੱਚ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਦੁੱਧ ਨੂੰ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਵਿਟਾਮਿਨ ਅਤੇ ਕਈ ਮਿਨਰਲਸ ਮਿਲਦੇ ਹਨ। ਇਸ ਤੋਂ ਇਲਾਵਾ ਦੁੱਧ 'ਚ ਪ੍ਰੋਟੀਨ ਅਤੇ ਕੈਲਸ਼ੀਅਮ ਸਮੇਤ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਇਸ 'ਚ ਕਾਰਬੋਹਾਈਡ੍ਰੇਟਸ ਅਤੇ ਫੈਟ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਧ ਨੂੰ ਫਟਣ ਤੋਂ ਬਚਾਉਣ ਲਈ  ਗਰਮ ਕਰਨਾ ਕਿਉਂ ਜ਼ਰੂਰੀ ਹੈ? ਇੰਨਾ ਹੀ ਨਹੀਂ ਗਰਮੀਆਂ 'ਚ ਇਸ ਨੂੰ ਕਈ ਵਾਰ ਗਰਮ ਕਰਨਾ ਪੈਂਦਾ ਹੈ। ਜਾਣੋ ਇਸਦੇ ਪਿੱਛੇ ਕੀ ਹੈ ਵਿਗਿਆਨ ।


ਕਿਉਂ ਫਟ ਜਾਂਦਾ ਹੈ ਦੁੱਧ?


ਜਦੋਂ ਵੀ ਦੁੱਧ ਨੂੰ ਦੇਰ ਨਾਲ ਉਬਾਲਿਆ ਜਾਂਦਾ ਹੈ, ਇਹ ਫਟ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਦੁੱਧ ਹਮੇਸ਼ਾ ਕਮਰੇ ਦੇ ਤਾਪਮਾਨ 'ਤੇ ਹੀ ਫਟਦਾ ਹੈ। ਜਦਕਿ ਜੇਕਰ ਦੁੱਧ ਨੂੰ ਲੰਬੇ ਸਮੇਂ ਤੱਕ ਵਰਤਣਾ ਹੈ ਤਾਂ ਇਸ ਨੂੰ ਹਰ ਕੁਝ ਘੰਟਿਆਂ ਬਾਅਦ ਉਬਾਲਣਾ ਪੈਂਦਾ ਹੈ ਜਾਂ ਫਿਰ ਫਰਿੱਜ ਵਿੱਚ ਰੱਖਣਾ ਪੈਂਦਾ ਹੈ। ਦਰਅਸਲ, ਦੁੱਧ ਨੂੰ ਉੱਚੇ ਅਤੇ ਘੱਟ ਤਾਪਮਾਨ 'ਤੇ ਰੱਖਣ ਨਾਲ ਜਲਦੀ ਨਹੀਂ ਫਟਦਾ। ਇਸ ਤੋਂ ਇਲਾਵਾ ਦੁੱਧ ਦਾ ਫਟਣਾ ਵੀ ਇਸ ਦੀ ਸ਼ੁੱਧਤਾ ਦਾ ਸੰਕੇਤ ਹੈ।


pH ਪੱਧਰ


ਦੁੱਧ ਵਿੱਚ ਮੌਜੂਦ ਪ੍ਰੋਟੀਨ ਦੇ ਵਿਚਕਾਰ ਬਣੀ ਦੂਰੀ ਦੁੱਧ ਨੂੰ ਫਟਣ ਤੋਂ ਬਚਾਉਂਦੀ ਹੈ। ਜਦਕਿ ਦੁੱਧ ਨੂੰ ਜ਼ਿਆਦਾ ਦੇਰ ਤੱਕ ਨਾ ਫਰਿੱਜ 'ਚ ਰੱਖਿਆ ਜਾਂਦਾ ਹੈ ਤੇ ਨਾਂ ਹੀ ਉਬਾਲਿਆ ਜਾਂਦਾ ਹੈ। ਇਸ ਸਥਿਤੀ ਵਿੱਚ pH ਪੱਧਰ ਘੱਟਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਕਮਰੇ ਦੇ ਤਾਪਮਾਨ ਤੇ ਰਹਿਣ ਕਾਰਨ ਦੁੱਧ ਦਾ pH ਪੱਧਰ ਘੱਟ ਹੋਣ ਕਾਰਨ ਪ੍ਰੋਟੀਨ ਦੇ ਕਣ ਇਕ ਦੂਜੇ ਦੇ ਨੇੜੇ ਆਉਣ ਲੱਗਦੇ ਹਨ। ਜਦੋਂ ਕਿਸੇ ਵੀ ਚੀਜ਼ ਦਾ pH ਪੱਧਰ ਡਿੱਗਣਾ ਸ਼ੁਰੂ ਹੋ ਜਾਂਦਾ ਹੈ, ਤਾਂ ਉਹ ਤੇਜ਼ਾਬ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ, ਜਦੋਂ ਦੁੱਧ ਦਾ pH ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਤੇਜ਼ਾਬ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਦੁੱਧ ਫਟ ਜਾਂਦਾ ਹੈ। ਦੁੱਧ ਨੂੰ ਫਟਣ ਤੋਂ ਰੋਕਣ ਲਈ, pH ਪੱਧਰ ਨੂੰ ਕਾਇਮ ਰੱਖਣਾ ਪੈਂਦਾ ਹੈ, ਜਿਸ ਲਈ ਇਸਨੂੰ ਗਰਮ ਕਰਨਾ ਪੈਂਦਾ ਹੈ।