ਕਦੇ 300 ਕਿੱਲੋ ਭਾਰੀ ਸੀ ਇਹ ਔਰਤ, ਇੰਝ ਬਦਲ ਗਈ Look
Download ABP Live App and Watch All Latest Videos
View In Appਵਾਸ਼ਿੰਗਟਨ: ਟ੍ਰਾਟਡੇਲ (ਅਮਰੀਕਾ) ਦੀ ਇੱਕ ਨੰਬਰ ਰਾਚਡੀ 24 ਸਾਲ ਦੀ ਉਮਰ ਦੀ ਮੋਟੀ ਨਹੀਂ, ਬਹੁਤ ਮੋਟੀ ਸੀ। ਉਸ ਦਾ ਭਾਰ 300 ਕਿੱਲੋਗਰਾਮ ਤੱਕ ਪਹੁੰਚ ਚੁੱਕਾ ਸੀ ਤੇ ਲਗਾਤਾਰ ਵਧ ਰਿਹਾ ਸੀ। ਇੱਕ ਸਾਈਕਾਲੋਜੀਕਲ ਸਮੱਸਿਆ ਕਾਰਨ ਉਹ ਦਿਨ ਭਰ ਖਾਂਦੀ ਸੀ। ਬਗੈਰ ਖਾਧੇ ਉਸ ਨੂੰ ਬੇਚੈਨੀ ਹੋਣ ਲੱਗਦੀ ਸੀ। ਉਹ ਦਿਨ ਵਿੱਚ ਚਾਰ-ਪੰਜ ਵਾਰ ਠੂਸ-ਠੂਸ ਖਾਣਾ ਖਾਂਦੀ ਸੀ। ਇੰਨਾ ਹੀ ਨਹੀਂ ਖਾਣ ਤੋਂ ਬਾਅਦ ਆਈਸਕ੍ਰੀਮ, ਡੇਜਰਟ ਵਰਗੀ ਹਾਈ ਕੈਲੋਰੀ ਵਾਲੀਆਂ ਚੀਜ਼ਾਂ ਵੀ ਖਾਂਦੀ ਰਹਿੰਦੀ ਸੀ।
ਐਂਬਰ ਦੇ ਮਾਤਾ-ਪਿਤਾ ਤੇ ਬਾਏ ਫਰੈਂਡ ਰਾਡੀ ਦਿਨ ਭਰ ਉਸ ਲਈ ਖਾਣੇ ਦਾ ਇੰਤਜ਼ਾਮ ਕਰਦੇ ਰਹਿੰਦੇ। ਜਾਣੋ ਗੱਲ ਕਿੱਥੇ ਤੱਕ ਪਹੁੰਚ ਚੁੱਕੀ ਸੀ। ਹਾਲਤ ਇਹ ਹੋ ਗਈ ਕਿ ਐਂਬਰ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਵੀ ਖ਼ੁਦ ਕਰਨ ਵਿੱਚ ਦਿੱਕਤ ਹੁੰਦੀ ਸੀ। ਉਸ ਨੂੰ ਘਰ ਤੋਂ ਬਾਹਰ ਜਾਣ ਵਿੱਚ ਦਿੱਕਤ ਆਉਂਦੀ ਸੀ। ਉਹ ਕਾਰ ਵਿੱਚ ਨਹੀਂ ਬੈਠ ਸਕਦੀ ਸੀ। ਪੈਦਲ ਤੁਰ ਨਹੀਂ ਸਕਦੀ ਸੀ। ਬਾਜ਼ਾਰ ਜਾਣ ਲਈ ਉਸ ਦਾ ਬਾਏ ਫਰੈਂਡ ਉਸ ਨੂੰ ਆਪਣੇ ਸਕੂਟਰ ਉੱਤੇ ਲੈ ਕੇ ਜਾਂਦਾ ਸੀ।
ਹਾਲਾਂਕਿ ਬਾਏ ਫਰੈਂਡ ਰਾਡੀ ਨੂੰ ਐਂਬਰ ਮੋਟਾਪੇ ਦੇ ਬਾਵਜੂਦ ਪਸੰਦ ਸੀ। ਫਿਰ ਵੀ ਉਹ ਪ੍ਰੇਸ਼ਾਨ ਹੋ ਰਹੇ ਸਨ। ਮੋਟਾਪੇ ਕਾਰਨ ਉਸ ਦੀ ਚਮੜੀ ਦਰਦ ਵੀ ਕਰਦੀ ਰਹਿੰਦੀ ਸੀ। ਐਂਬਰ ਨੇ 2004 ਵਿੱਚ ਇੱਕ ਟੀਵੀ ਰਿਅਲਿਟੀ ਸ਼ੋਅ ਮਾਈ 600 ਪਾਉਂਡ ਲਾਈਫ਼ ਵਿੱਚ ਹਿੱਸਾ ਲਿਆ। ਇਸ ਵਿੱਚ ਹਿੱਸਾ ਲੈਣ ਵਾਲੇ ਓਵਰਵੇਟ ਲੋਕ ਡਾਕਟਰਜ਼ ਤੇ ਦੂਜੇ ਮਾਹਰਾਂ ਦੀ ਸਹਾਇਤਾ ਨਾਲ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰਦੇ ਹਨ।
ਇਹ ਤੈਅ ਹੋਇਆ ਕਿ ਉਸ ਦੀ ਗੈਸਟ੍ਰਿਕ ਬਾਈਪਾਸ ਸਰਜਰੀ ਹੋਣੀ ਚਾਹੀਦੀ ਹੈ। ਇਸ ਤਹਿਤ ਉਸ ਦੇ ਫੁਟਬਾਲ ਆਕਾਰ ਦੇ ਸਟਮਕ ਨੂੰ ਕੱਟ ਕੇ ਛੱਡਿਆ ਜਾਣਾ ਸੀ। ਹੁਣ ਡਾਕਟਰ ਨੋਵਜਾਰਰਾਈਨ ਡਾਕਟਰ ਨੇ ਉਸ ਦੀ ਸਰਜਰੀ ਕਰਵਾ ਕੇ ਚਰਬੀ ਘਟਾਈ ਹੈ। ਐਂਬਰ ਹੁਣ ਖੁਸ਼ ਹੈ। ਉਸ ਨੂੰ ਲੱਗ ਰਿਹਾ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਮੁੜ ਮਿਲ ਗਈ ਹੈ। ਉਸ ਦੀ ਫੈਮਿਲੀ ਨੂੰ ਵੀ ਉਨ੍ਹਾਂ ਉੱਤੇ ਮਾਣ ਹੈ। ਖਾਸ ਤੌਰ ਉੱਤੇ ਉਸ ਦਾ ਬਾਏ ਫਰੈਂਡ ਬਹੁਤ ਖੁਸ਼ ਹੈ। ਦੋਵੇਂ ਹੁਣ ਵਿਆਹ ਕਰਕੇ ਪਰਿਵਾਰ ਵਧਾਉਣ ਬਾਰੇ ਸੋਚ ਰਹੇ ਹਨ।
- - - - - - - - - Advertisement - - - - - - - - -