ਡਾਕਟਰ ਭੁੱਲੇ ਮਰੀਜ਼ ਨੂੰ ਬਿਮਾਰੀ ਬਾਰੇ ਦੱਸਣਾ, 19 ਮਹੀਨੇ ਬਾਅਦ ਪਤਾ ਲੱਗਾ ਤਾਂ....
ਲੀ ਨੂੰ ਕੁਝ ਸਮਝ ਨਹੀਂ ਆਇਆ। ਪੂਰੀ ਗੱਲ ਦਾ ਪਤਾ ਲੱਗਣ ‘ਤੇ ਲੀ ਹੈਰਾਨ ਹੋ ਗਏ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ 2005 ‘ਚ ਉਨ੍ਹਾਂ ਦੀ ਬ੍ਰੇਨ ਸਰਜਰੀ ਹੋਈ ਸੀ। ਹੁਣ ਲੀ ਦੂਜੇ ਟਿਊਮਰ ਦਾ ਇਲਾਜ਼ ਕਰਵਾ ਰਹੇ ਹਨ। ਇਸ ਦੌਰਾਨ ਉਹ ਤੇ ਉਨ੍ਹਾਂ ਦੀ ਪਤਨੀ 9 ਲੱਖ ਰੁਪਏ ਤੋਂ ਜ਼ਿਆਦਾ ਖ਼ਰਚ ਕਰ ਚੁੱਕੇ ਹਨ। ਇਸ ਤੋਂ ਬਾਅਦ ਹਸਪਤਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।
Download ABP Live App and Watch All Latest Videos
View In Appਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਲੀ ਸਰਜਰੀ ਦੇ 19 ਮਹੀਨੇ ਬਾਅਦ ਇੱਕ ਦਿਨ ਸੜਕ ‘ਤੇ ਡਿੱਗ ਗਏ। ਉਨ੍ਹਾਂ ਨੂੰ ਹਸਪਤਾਲ ਲੈ ਜਾਂਦਾ ਗਿਆ। ਜਿੱਥੇ ਜਾਂਚ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਦਾ ਬ੍ਰੇਨ ਠੀਕ ਹੈ ਤੇ ਉਨ੍ਹਾਂ ਨੂੰ 6 ਮਹੀਨੇ ਬਾਅਦ ਹਾਰਟ ਚੈਕਅੱਪ ਨੂੰ ਕਿਹਾ ਗਿਆ। ਘਰ ਆਉਣ ਤੋਂ ਬਾਅਦ ਇੱਕ ਮਹੀਨੇ ‘ਚ ਲੀ ਨੂੰ ਕਈ ਵਾਰ ਚੱਕਰ ਆਏ। ਹਸਪਤਾਲ ਜਾਣ ‘ਤੇ ਪਤਾ ਲੱਗਿਆ ਕਿ ਲੀ ਨੂੰ ਮੁੜ ਬ੍ਰੇਨ ਟਿਊਮਰ ਹੋ ਗਿਆ ਹੈ।
ਲੀ ਦੀ 2005 ‘ਚ ਸਰਜਰੀ ਹੋਈ ਸੀ। ਸਰਜਰੀ ਦੌਰਾਨ ਡਾਕਟਰਾਂ ਨੇ ਲੀ ਦੇ ਬ੍ਰੇਨ ਟਿਊਮਰ ਦਾ ਇਲਾਜ ਕੀਤਾ ਸੀ। ਆਪ੍ਰੇਸ਼ਨ ਕਾਮਯਾਬ ਹੋਇਆ ਪਰ ਉਸ ਨੂੰ ਖੱਬੇ ਕੰਨ ਤੋਂ ਸੁਣਨਾ ਬੰਦ ਹੋ ਗਿਆ।
ਇਹ ਮਾਮਲਾ ਚੀਨ ਦੇ ਹੌਂਗਕੌਂਗ ਦਾ ਹੈ ਜਿੱਥ ਇੱਕ 54 ਸਾਲਾਂ ਮਰੀਜ਼ ਲੀ ਸ਼ੁੰਗ ਲੇਂਗ ਨਾਲ ਅਜਿਹਾ ਵਾਪਰਿਆ ਹੈ।
ਇਸ ਮਾਮਲੇ ‘ਚ ਡਾਕਟਰਾਂ ਨੇ ਮਰੀਜ਼ ਦਾ 19 ਮਹੀਨਾ ਪਹਿਲਾਂ ਬ੍ਰੇਨ ਟਿਊਮਰ ਡਾਈਗਨੋਜ਼ ਕੀਤਾ ਸੀ। ਡਾਕਟਰ ਮਰੀਜ਼ ਨੂੰ ਉਸ ਦੀ ਮੈਡੀਕਲ ਕੰਡੀਸ਼ਨ ਬਾਰੇ ਦੱਸਣਾ ਹੀ ਭੁੱਲ ਗਏ।
ਹਾਲ ਹੀ ‘ਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਮਰੀਜ਼ ਨੂੰ ਲੰਬੇ ਸਮੇਂ ਤਕ ਹਸਪਤਾਲ ‘ਚ ਰੱਖਕੇ ਦਰਦ ‘ਚ ਹੀ ਛੁੱਟੀ ਦੇ ਦਿੱਤੀ ਗਈ।
- - - - - - - - - Advertisement - - - - - - - - -