✕
  • ਹੋਮ

ਹੁਣ ਐੱਚਆਈਵੀ ਦਾ 10 ਸਕਿੰਟਾਂ 'ਚ ਹੀ ਲੱਗੇਗਾ ਪਤਾ...

ਏਬੀਪੀ ਸਾਂਝਾ   |  30 Sep 2017 03:27 PM (IST)
1

ਲੰਡਨ : ਵਿਗਿਆਨਕਾਂ ਨੇ ਸਮਾਰਟਫੋਨ ਆਧਾਰਤ ਇਕ ਨਵੀਂ ਜਾਂਚ ਵਿਕਸਿਤ ਕੀਤੀ ਹੈ। ਇਹ ਜਾਂਚ ਰੋਗੀ ਦੀ ਇਕ ਬੂੰਦ ਖ਼ੂਨ ਦੀ ਵਰਤੋਂ ਨਾਲ ਮਹਿਜ਼ 10 ਸਕਿੰਟਾਂ ਵਿਚ ਹੀ ਐੱਚਆਈਵੀ ਦਾ ਪਤਾ ਲਗਾ ਸਕਦੀ ਹੈ।

2

ਇਸ ਨਾਲ ਡਾਕਟਰਾਂ ਨੂੰ ਅਜਿਹਾ ਤਰੀਕਾ ਮਿਲ ਸਕਦਾ ਹੈ ਜਿਸ ਨਾਲ ਉਹ ਮੁਢਲੀ ਅਵੱਸਥਾ ਵਿਚ ਹੀ ਐੱਚਆਈਵੀ ਦੀ ਪਛਾਣ ਕਰ ਸਕਣਗੇ। ਇਸ ਤੋਂ ਇਸ ਬਿਮਾਰੀ ਦੀ ਰੋਕਥਾਮ ਕਾਫ਼ੀ ਹੱਦ ਤਕ ਸੰਭਵ ਹੋ ਸਕੇਗੀ।

3

ਬ੍ਰਿਟੇਨ ਦੀ ਸਰੇ ਯੂਨੀਵਰਸਿਟੀ ਦੇ ਪ੍ਰੋਫੈਸਰ ਵਿੰਸ ਏਮਰੀ ਨੇ ਕਿਹਾ ਕਿ ਅਸੀਂ ਮੌਜੂਦਾ ਸਮਾਰਟਫੋਨ ਤਕਨਾਲੋਜੀ ਦੀ ਵਰਤੋਂ ਨਾਲ ਐੱਚਆਈਵੀ ਲਈ ਇਹ 10 ਸਕਿੰਟਾਂ ਦੀ ਜਾਂਚ ਵਿਕਸਿਤ ਕੀਤੀ ਹੈ।

4

ਇਸ ਦੀ ਵਰਤੋਂ ਜ਼ੀਕਾ ਅਤੇ ਇਬੋਲਾ ਵਰਗੇ ਵਾਇਰਸਾਂ ਵਿਚ ਕੀਤੀ ਜਾ ਸਕਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਇਨ੍ਹਾਂ ਦੇ ਮਹਾਮਾਰੀ ਦਾ ਰੂਪ ਧਾਰਨ ਕਰਨ ਤੋਂ ਪਹਿਲੇ ਹੀ ਇਨ੍ਹਾਂ ਦੀ ਪਛਾਣ ਕਰ ਸਕਦੇ ਹਾਂ।

5

ਇਸ ਮੋਬਾਈਲ ਟੈਸਟ ਵਿਚ ਸਰਫੇਸ ਏਕੋਸਟਿਕ ਵੇਵ (ਐੱਸਏਡਬਲਯੂ) ਬਾਇਓ ਚਿਪਸ ਦੀ ਵਰਤੋਂ ਕੀਤੀ ਗਈ ਹੈ। ਬਾਇਓ ਚਿਪਸ ਸਮਾਰਟਫੋਨ ਵਿਚ ਪਾਏ ਜਾਣ ਵਾਲੇ ਮਾਈਯੋਇਲੈਕਟ੍ਰਾਨਿਕ ਕੰਪੋਨੈਂਟਸ 'ਤੇ ਆਧਾਰਤ ਹੁੰਦੇ ਹਨ। ਇਹ ਡਿਸਪੋਜ਼ਏਬਲ ਬਾਇਓ ਚਿਪਸ ਬੇਹੱਦ ਤੇਜ਼ ਹੁੰਦੇ ਹਨ ਅਤੇ ਇਨ੍ਹਾਂ ਨੂੰ ਲੇਬਲਿੰਗ ਅਤੇ ਧੁਆਈ ਵਰਗੀਆਂ ਔਖੀਆਂ ਪ੍ਰਿਯਆਵਾਂ ਦੀ ਲੋੜ ਨਹੀਂ ਪੈਂਦੀ ਹੈ।

6

ਪਾਕੇਟ ਆਕਾਰ ਵਾਲਾ ਇਕ ਕੰਟਰੋਲ ਬਾਕਸ ਐੱਸਏਡਬਲਯੂ ਸੰਕੇਤਾਂ ਨੂੰ ਪੜ੍ਹ ਕੇ ਨਤੀਜਿਆਂ ਨੂੰ ਇਲੈਕਟ੫ਾਨਿਕ ਰੂਪ ਨਾਲ ਦਰਸਾਉਂਦਾ ਹੈ। ਸ਼ੁਰੂਆਤੀ ਅਵੱਸਥਾ ਵਿਚ ਐੱਚਆਈਵੀ ਦੀ ਪਛਾਣ ਨਾਲ ਇਸ ਦੇ ਕਹਿਰ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਹੈ। ਜਾਂਚ ਦੀਆਂ ਮੌਜੂਦਾ ਵਿਧੀਆਂ ਵਿਚ ਵਿਸ਼ਲੇਸ਼ਣ ਲਈ ਜਟਿਲ ਉਪਕਰਣਾਂ ਦੀ ਜ਼ਰੂਰਤ ਪੈਂਦੀ ਹੈ। ਇਨ੍ਹਾਂ ਪ੍ਰਕਿ੍ਰਆਵਾਂ ਵਿਚ ਸਮਾਂ ਲੱਗਦਾ ਹੈ ਅਤੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ।

  • ਹੋਮ
  • ਸਿਹਤ
  • ਹੁਣ ਐੱਚਆਈਵੀ ਦਾ 10 ਸਕਿੰਟਾਂ 'ਚ ਹੀ ਲੱਗੇਗਾ ਪਤਾ...
About us | Advertisement| Privacy policy
© Copyright@2026.ABP Network Private Limited. All rights reserved.