ਕਿਤੇ ਤੁਸੀਂ ਇਹ ਚੀਜ਼ਾਂ ਫਰਿੱਜ 'ਚ ਤਾਂ ਨਹੀਂ ਰੱਖਦੇ?
6. ਸੇਬ: ਫਰਿਜ ‘ਚ ਰੱਖਣ ਨਾਲ ਇਸ ‘ਚ ਮੌਜੂਦ ਐਨਜ਼ਾਇਮ ਐਕਟਿਵ ਹੋ ਜਾਂਦੇ ਹਨ। ਇਸ ਨਾਲ ਫਲ ਜਲਦੀ ਪੱਕ ਜਾਂਦੇ ਹਨ। ਜਲਦੀ ਪੱਕਣ ਨਾਲ ਖਰਾਬ ਵੀ ਜਲਦੀ ਹੋਣਗੇ। ਰੱਖਣਾ ਹੀ ਚਾਹੁੰਦੇ ਹੋ ਤਾਂ ਪੇਪਰ ‘ਚ ਲਪੇਟ ਕੇ ਰੱਖੋ।
Download ABP Live App and Watch All Latest Videos
View In App2. ਟਮਾਟਰ ਫਰਿਜ ਦੀ ਠੰਢਕ ‘ਚ ਨਰਮ ਹੋਣ ਲੱਗਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਟਮਾਟਰਾਂ ਦੇ ਅੰਦਰ ਦਾ ਮੈਮਬ੍ਰੇਨ ਟੁੱਟ ਜਾਂਦਾ ਹੈ। ਇਸ ਨਾਲ ਟਮਾਟਰ ਦੇ ਸਵਾਦ ਤੇ ਸ਼ੇਪ ‘ਚ ਬਦਲਾਅ ਆ ਜਾਂਦਾ ਹੈ।
ਚੰਡੀਗੜ੍ਹ: ਜ਼ਿਆਦਾਤਰ ਮੰਨਿਆ ਜਾਂਦਾ ਹੈ ਕਿ ਫਰਿਜ ‘ਚ ਰੱਖਣ ਨਾਲ ਚੀਜ਼ ਫਰੈਸ਼ ਰਹਿੰਦੀ ਹੈ ਤੇ ਖਰਾਬ ਨਹੀਂ ਹੁੰਦੀ। ਹਾਂਲਾਕਿ ਇਹ ਗੱਲ ਹਰੇਕ ਫੂਡ ‘ਤੇ ਲਾਗੂ ਨਹੀਂ ਹੁੰਦੀ। ਤੁਹਾਨੂੰ ਦੱਸਦੇ ਹਾਂ ਅਜਿਹੀਆਂ 10 ਚੀਜ਼ਾਂ ਜਿਨ੍ਹਾਂ ਨੂੰ ਫਰਿਜ ‘ਚ ਨਹੀਂ ਰੱਖਣਾ ਚਾਹੀਦਾ।
4. ਤਰਬੂਜ਼ ਤੇ ਖਰਬੂਜ਼ਾ: ਇਸ ‘ਚ ਹੈਲਥ ਲਈ ਫਾਇਦੇਮੰਦ ਐਂਟੀਆਕਸੀਡੈਂਟ ਹੁੰਦੇ ਹਨ। ਫਰਿਜ ‘ਚ ਰੱਖਣ ਕਾਰਨ ਇਹ ਜਲਦੀ ਖਰਾਬ ਹੋਣਗੇ ਤੇ ਐਂਟੀਆਕਸੀਡੈਂਟਜ਼ ਦਾ ਫਾਇਦਾ ਵੀ ਨਹੀਂ ਮਿਲੇਗਾ। ਖਾਣ ਤੋਂ ਸਿਰਫ ਅੱਧਾ ਘੰਟਾ ਪਹਿਲਾਂ ਇਸ ਨੂੰ ਫਰਿਜ ‘ਚ ਰੱਖੋ।
7. ਸੰਤਰੇ ਤੇ ਨਿੰਬੂ: ਇਨ੍ਹਾਂ ‘ਚ ਮੌਜੂਦ ਸਿਟਰਿਕ ਐਸਿਡ ਫਰਿਜ ਦੀ ਠੰਢਕ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਛਿਲਕੇ ‘ਤੇ ਦਾਗ ਪੈਣ ਲੱਗਣਗੇ ਤੇ ਟੇਸਟ ਵੀ ਬਦਲ ਜਾਏਗਾ।
10. ਪਿਆਜ਼: ਇਸ ‘ਚ ਨਮੀ ਜ਼ਿਆਦਾ ਹੁੰਦੀ ਹੈ। ਫਰਿਜ ‘ਚ ਰੱਖਦਿਆਂ ਹੀ ਇਸ ਦਾ ਛਿਲਕਾ ਗਲ ਜਾਏਗਾ
5. ਸ਼ਹਿਦ: ਫਰਿਜ ‘ਚ ਰੱਖਣ ਨਾਲ ਸ਼ਹਿਦ ਗਾੜ੍ਹਾ ਹੋ ਜਾਂਦਾ ਹੈ। ਠੰਢਕ ਨਾਲ ਸ਼ਹਿਦ ‘ਚ ਕ੍ਰਿਸਟਲ ਬਣਨ ਲੱਗ ਜਾਣਗੇ।
1. ਪੁਦੀਨਾ ਫਰਿਜ ‘ਚ ਸਟੋਰ ਕਰਨ ਨਾਲ ਸੁੱਕ ਕੇ ਕਾਲਾ ਪੈ ਜਾਂਦਾ ਹੈ। ਇਸ ਨੂੰ ਕੌਟਨ ਦੇ ਕੱਪੜੇ ‘ਚ ਲਪੇਟ ਕੇ ਬਾਹਰ ਹੀ ਰੱਖਣਾ ਚਾਹੀਦਾ ਹੈ।
3. ਬ੍ਰੈੱਡ: ਫਰਿਜ ਦੇ ਘੱਟ ਤਾਪਮਾਨ ਨਾਲ ਬ੍ਰੈੱਡ ‘ਚ ਡੀਹਾਈਡ੍ਰੇਸ਼ਨ ਦਾ ਪ੍ਰੋਸੈੱਸ ਤੇਜ਼ੀ ਨਾਲ ਹੁੰਦਾ ਹੈ। ਬ੍ਰੈੱਡ ਸੁੱਕ ਜਾਏਗੀ ਤੇ ਜਲਦੀ ਖਰਾਬ ਹੋ ਜਾਏਗੀ। ਇਸ ਲਈ ਬ੍ਰੈੱਡ ਨੂੰ ਬਾਹਰ ਪਲਾਸਟਿਕ ਬੈਗ ‘ਚ ਰੱਖੋ।
8. ਕੇਲਾ: ਇਸ ‘ਚੋਂ ਇਥਲੀਨ ਗੈਸ ਨਿਕਲਦੀ ਹੈ। ਇਹ ਆਪ ਤਾਂ ਪੱਕੇਗਾ ਹੀ, ਆਸਪਾਸ ਦੇ ਫਲਾਂ ਨੂੰ ਵੀ ਪਕਾ ਦਵੇਗਾ।
9. ਆਲੂ: ਫਰਿਜ ‘ਚ ਰੱਖਣ ਨਾਲ ਇਸ ਦਾ ਸਟਾਰਚ, ਸ਼ੂਗਰ ‘ਚ ਬਦਲ ਜਾਏਗਾ। ਇਸ ਨਾਲ ਆਲੂ ਦਾ ਟੇਸਟ ਬਦਲ ਜਾਏਗਾ। ਇਸ ਲਈ ਫਰਿਜ ਤੋਂ ਬਾਹਰ ਠੰਢੀ ਜਗ੍ਹਾ ‘ਤੇ ਰੱਖੋ।
- - - - - - - - - Advertisement - - - - - - - - -