ਅਸੁਰੱਖਿਅਤ ਸੈਕਸ ਨਹੀਂ ਇੰਝ ਵੀ ਹੋ ਸਕਦੈ ਏਡਜ਼, ਜਾਣੋ ਕੀ ਹਨ ਲੱਛਣ ਤੇ ਇਲਾਜ
ਪੰਜਾਬ ਦੀ ਗੱਲ ਕੀਤੀ ਜਾਏ ਤਾਂ ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਵਿੱਚ ਐੱਚਆਈਵੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ 38.4 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮਰੀਜ਼ਾ ਦੀ ਗਿਣਤੀ 2012-13 ਵਿੱਚ 4,863 ਸੀ ਜੋ 2017-18 ਵਿੱਚ ਵਧ ਕੇ 6,730 ਹੋ ਗਈ ਹੈ। ਇਹ ਅੰਕੜੇ ਸਰਕਾਰੀ ਹਸਪਤਾਲਾਂ ਤੋਂ ਇਕੱਠੇ ਹੋਏ ਅੰਕੜਿਆਂ ’ਤੇ ਆਧਾਰਿਤ ਹਨ।
Download ABP Live App and Watch All Latest Videos
View In Appਏਡਜ਼ ਪੀੜਤ ਮਹਿਲਾ ਦੇ ਬੱਚੇ ਨੂੰ ਵੀ ਇਹ ਬਿਮਾਰੀ ਹੋਏਗੀ। ਪਰ ਸਹੀ ਸਮੇਂ ’ਤੇ ਇਸ ਦੇ ਇਲਾਜ ਨਾਲ ਬਚਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀੜਤ ਨੂੰ ਲਗਾਈ ਸੂਈ ਕਿਸੇ ਤੰਦਰੁਸਤ ਵਿਅਕਤੀ ਨੂੰ ਲਗਾਉਣ ਨਾਲ ਵੀ ਉਸ ਨੂੰ ਏਡਜ਼ ਹੋ ਸਕਦਾ ਹੈ। ਬਿਨ੍ਹਾਂ ਜਾਂਚ ਕੀਤੇ ਕਿਸੇ ਨੂੰ ਖ਼ੂਨ ਚੜ੍ਹਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਐਚਆਈਵੀ ਪੀੜਤ ਵਿਅਕਤੀ ਦਾ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ। ਉਸ ਦੇ ਸਰੀਰ ਵਿੱਚ ਲਾਲ ਰੰਗ ਦੇ ਦਾਗ ਪੈਣੇ ਸ਼ੁਰੂ ਹੋ ਜਾਣਗੇ। ਰਾਤ ਵੇਲੇ ਪਸੀਨਾ ਆਏਗਾ। ਵਾਰ-ਵਾਰ ਗਲਾ ਸੁੱਕੇਗਾ ਤੇ ਮਾਸਪੇਸ਼ੀਆਂ ਵਿੱਚ ਦਰਦ ਹੋਏਗਾ। ਠੰਡ ਲੱਗਣ ਦੀ ਵੀ ਸ਼ਿਕਾਇਤ ਹੋ ਸਕਦੀ ਹੈ।
ਇਹ ਵਾਇਰਸ ਚੁੰਮਣ ਨਾਲ ਵੀ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜਾ ਸਕਦੇ ਹਨ। ਦਰਅਸਲ, ਥੁੱਕ ਵਿੱਚ ਐਚਆਈਵੀ ਦੇ ਵਾਇਰਸ ਕਮਜ਼ੋਰ ਹੁੰਦੇ ਹਨ ਇਸ ਲਈ ਇਸ ਤਰੀਕੇ ਨਾਲ ਇਸ ਬਿਮਾਰੀ ਦੇ ਫੈਲਣ ਦਾ ਡਰ ਜ਼ਰਾ ਘੱਟ ਹੁੰਦਾ ਹੈ।
ਇਸ ਤੋਂ ਇਲਾਵਾ ਐਚਆਈਵੀ ਪ੍ਰਭਾਵਿਤ ਰੋਗੀ ਦਾ ਖ਼ੂਨ ਕਿਸੇ ਤੰਦਰੁਸਤ ਬੰਦੇ ਨੂੰ ਚੜ੍ਹਾਉਣ ਨਾਲ ਵੀ ਇਹ ਬਿਮਾਰੀ ਟਰਾਂਸਫਰ ਹੋ ਸਕਦੀ ਹੈ।
ਏਡਜ਼ ਫੈਲਣ ਦੀ ਮੁੱਖ ਵਜ੍ਹਾ ਅਸੁਰੱਖਿਅਤ ਸਰੀਰਕ ਸਬੰਧ ਹਨ। ਦਰਅਸਲ, ਏਡਜ਼ ਗੰਭੀਰ ਬਿਮਾਰੀ ਹੈ ਜੋ ਐਚਆਈਵੀ ਨਾਂਅ ਦੇ ਵਾਇਰਸ ਨਾਲ ਫੈਲਦੀ ਹੈ। ਜਦੋਂ ਇੱਕ ਬੰਦਾ ਜ਼ਿਆਦਾ ਲੋਕਾਂ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਉਂਦਾ ਹੈ ਤਾਂ ਉਸ ਨੂੰ ਐਚਆਈਵੀ ਲਾਗ ਲੱਗ ਸਕਦੀ ਹੈ।
ਅੱਜ ਪੂਰੀ ਦੁਨੀਆ ਵਿੱਚ ਏਡਜ਼ ਦਿਵਸ ਮਨਾਇਆ ਜਾ ਰਿਹਾ ਹੈ। ਏਡਜ਼ ਅਜਿਹੀ ਲਾਇਲਾਜ ਬਿਮਾਰੀ ਹੈ ਜਿਸ ਨੂੰ ਸਿਰਫ ਬਚਾਅ ਨਾਲ ਹੀ ਰੋਕਿਆ ਜਾ ਸਕਦਾ ਹੈ। ਇਸ ਦਾ ਇਲਾਜ ਦੁਨੀਆ ਭਰ ਵਿੱਚ ਸੰਭਵ ਨਹੀਂ। ਅੱਜ ਇਸ ਬਿਮਾਰੀ ਨਾਲ ਸਬੰਧਿਤ ਅਹਿਮ ਜਾਣਕਾਰੀ ਸਾਂਝੀ ਕਰਾਂਗੇ।
- - - - - - - - - Advertisement - - - - - - - - -