ਪੜਚੋਲ ਕਰੋ
ਮੈਰਿਜ ਪੈਲੇਸ ਦੀ ਕੰਧ ਡਿੱਗੀ, 25 ਲੋਕਾਂ ਦੀ ਮੌਤ
Written By : ਏਬੀਪੀ ਸਾਂਝਾ | Updated at : 11 May 2017 12:46 PM (IST)
1/7

2/7

ਕੰਧ ਤੇ ਟੀਨ ਸ਼ੈੱਡ ਡਿੱਗਣ ਤੋਂ ਕਰੀਬ 50-60 ਲੋਕ ਦੱਬ ਗਏ। ਖ਼ਬਰ ਮਿਲਣ ਉੱਤੇ ਬਚਾਅ ਦਲ ਮੌਕੇ ਉੱਤੇ ਪਹੁੰਚਿਆ। ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਆਰਬੀਐਮ ਹਸਪਤਾਲ ਲਿਆਂਦਾ ਗਿਆ। ਉੱਥੇ ਚਸ਼ਮਦੀਦ ਲਕਸ਼ਮਣ ਪ੍ਰਸਾਦ ਮੁਤਾਬਕ ਇੱਕ ਧਮਾਕਾ ਹੋਇਆ। ਇਹ ਕੰਧ ਡਿੱਗਣ ਦੀ ਆਵਾਜ਼ ਸੀ। ਲੋਕਾਂ ਵਿੱਚ ਹਲਚਲ ਮੱਚ ਗਈ। ਕਈ ਲੋਕ ਡਿੱਗ ਗਏ ਤੇ ਭੱਜਦੇ ਲੋਕ ਉਨ੍ਹਾਂ ਦੇ ਉੱਪਰ ਦੌੜਦੇ ਰਹੇ। ਕਿਸੇ ਨੂੰ ਕੁਝ ਖ਼ਾਸ ਸਮਝ ਨਹੀਂ ਆ ਰਹੀ ਸੀ। ਚਾਰ-ਚੁਫੇਰੇ ਚੀਕ ਪੁਕਾਰ ਮੱਚੀ ਹੋਈ ਸੀ।
3/7

4/7

ਜੈਪੁਰ: ਰਾਜਸਥਾਨ ਦੇ ਭਰਤਪੁਰ ਵਿੱਚ ਇੱਕ ਵਿਆਹ ਦੀ ਖ਼ੁਸ਼ੀ ਮੌਕੇ ਮਾਤਮ ਛਾ ਗਿਆ। ਬੁੱਧਵਾਰ ਰਾਤ ਸਾਢੇ 10 ਵਜੇ ਹਨੇਰੀ ਤੇ ਤੁਫ਼ਾਨ ਨਾਲ ਇੱਕ ਵਿਆਹ ਸਮਾਰੋਹ ਦੌਰਾਨ ਲੋਕਾਂ ਉੱਤੇ ਮੈਰਿਜ ਪੈਲੇਸ ਦੀ ਕੰਧ ਡਿੱਗਣ ਨਾਲ 25 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 25 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।
5/7

ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਿਆ। ਇਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕੀਤਾ ਹੈ। ਰਾਜਸਥਾਨ ਦੇ ਮੁੱਖ ਮੰਤਰੀ ਵਸੂੰਧਰਾ ਰਾਜੇ ਨੇ ਇਸ ਹਾਦਸੇ ਵਿੱਚ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।
6/7

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਲੋਕ ਖਾਣਾ ਖਾ ਰਹੇ ਸਨ। ਅਚਾਨਕ ਹਨੇਰੀ ਚੱਲਣ ਲੱਗੀ ਤਾਂ ਲੋਕ ਕੰਧ ਦੇ ਸਹਾਰੇ ਖੜ੍ਹੇ ਹੋ ਗਏ। ਉਸੇ ਸਮੇਂ ਹੀ ਇਹ ਕੰਧ ਡਿੱਗ ਗਈ। ਮ੍ਰਿਤਕਾਂ ਵਿੱਚ ਅੱਠ ਔਰਤਾਂ, ਪੰਜ ਬੱਚੇ ਤੇ 12 ਪੁਰਸ਼ ਸ਼ਾਮਲ ਹਨ। ਸਮਾਰੋਹ ਵਿੱਚ 800 ਲੋਕ ਮੌਜੂਦ ਸਨ। ਮਰਨ ਵਾਲਿਆਂ ਦੀ ਤਾਦਾਦ ਵਧ ਸਕਦੀ ਹੈ।
7/7

ਜਾਣਕਾਰੀ ਮੁਤਾਬਕ ਕਰੋੜੀ ਲਾਲ ਸੈਣੀ ਦੀ ਬੇਟੀ ਅੰਜੂ ਨਾਲ ਵਿਆਹ ਕਰਨ ਜੈਪੁਰ ਤੋਂ ਧਰਮਿੰਦਰ ਸੈਣੀ ਦੀ ਬਾਰਾਤ ਭਰਤਪੁਰ ਪਹੁੰਚੀ ਸੀ। ਰਾਤ ਵਿੱਚ ਕਰੀਬ 10 ਵਜੇ ਜਦੋਂ ਵਿਆਹ ਦੀ ਰਸਮਾਂ ਚੱਲ ਹੀ ਰਹੀਆਂ ਸੀ ਤਾਂ ਅਚਾਨਕ ਤੇਜ਼ ਹਨ੍ਹੇਰੀ ਦੀ ਨਾਲ ਬਾਰਸ਼ ਹੋਣ ਲੱਗੀ। ਉਸ ਵਕਤ ਅੰਨਪੁਰਣਾ ਮੈਰਿਜ ਹੋਮ ਵਿੱਚ ਖਾਣਾ ਚੱਲ ਰਿਹਾ ਸੀ। ਜਿੱਥੇ ਖਾਣੇ ਦੇ ਸਟਾਲ ਲੱਗੇ ਸਨ। ਉਸ ਦੇ ਪਿੱਛੇ ਦੀ ਕੰਧ ਡਿੱਗ ਗਈ। ਇਸ ਨਾਲ ਖਾਣਾ ਖਾ ਰਹੇ ਲੋਕ ਦੱਬ ਗਏ। ਕੰਧ ਦੇ ਸਾਹਮਣੇ ਵੱਲੋਂ ਇੱਕ ਟੀਨ ਸ਼ੈੱਡ ਲੱਗਾ ਸੀ। ਉਹ ਵੀ ਉੱਖੜ ਗਿਆ।
Published at : 11 May 2017 12:46 PM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ
ਦੇਸ਼
ਵਧਦੀ ਠੰਢ ਵਿਚਾਲੇ 'ਆਫ਼ਤ' ਦਾ ਖ਼ਤਰਾ, ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 30-40 KM ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫਾਨ ਮਚਾਏਗਾ ਤਬਾਹੀ, ਇਨ੍ਹਾਂ 16 ਸੂਬਿਆਂ 'ਚ ਮੌਸਮ ਨੂੰ ਲੈ ਕੇ ਅਲਰਟ...
ਦੇਸ਼
2.5 ਕਰੋੜ ਦੇ ਰਿਸ਼ਵਤ ਕੇਸ 'ਚ ED ਦੀ ਵੱਡੀ ਚੂਕ, ਹਿਮਾਚਲ ਸਕਾਲਰਸ਼ਿਪ ਘੁਟਾਲੇ 'ਚ 332 ਪੰਨਿਆਂ ਦੇ ਦਸਤਾਵੇਜ਼ ਗਾਇਬ
ਦੇਸ਼
ਸਿਆਸੀ ਜਗਤ 'ਚ ਮੱਚੀ ਹਲਚਲ, 20 ਤੋਂ 22 ਵਿਧਾਇਕ ਛੱਡਣਗੇ ਪਾਰਟੀ....
ਟ੍ਰੈਂਡਿੰਗ ਟੌਪਿਕ

















