ਮੰਦੀ ਦੇ ਬਾਵਜੂਦ Mercedes-Benz ਨੇ ਦਸਹਿਰੇ 'ਤੇ ਵੇਚੀਆਂ ਸੈਂਕੜੇ ਕਾਰਾਂ
ਇਸ ਵਿੱਚ ਕਿਹਾ ਗਿਆ ਹੈ ਕਿ ਮੁੰਬਈ ਤੇ ਗੁਜਰਾਤ ਦੋਵੇਂ ਮਰਸੀਡੀਜ਼-ਬੈਂਜ ਇੰਡੀਆ ਦੇ ਪ੍ਰਮੁੱਖ ਫੋਕਸ ਬਾਜ਼ਾਰਾਂ ਵਿੱਚੋਂ ਇੱਕ ਹਨ। ਮਰਸੀਡੀਜ਼-ਬੈਂਜ਼ ਨੇ ਨਵੇਂ ਉਤਪਾਦਾਂ ਤੇ ਬ੍ਰਾਂਡ ਪਹਿਲ ਦੇ ਨਾਲ 2019 ਦੀ ਇੱਕ ਰੋਮਾਂਚਕ ਚੌਥੀ ਤਿਮਾਹੀ ਦੀ ਯੋਜਨਾ ਬਣਾਈ ਹੈ।
Download ABP Live App and Watch All Latest Videos
View In Appਮਾਡਲ ਵਿੱਚ ਸੀ ਤੇ ਈ ਕਲਾਸ ਦੀ ਸੇਡਾਨ ਦੇ ਨਾਲ-ਨਾਲ ਜੀਐਲਸੀ ਤੇ ਜੀਐਲਈ ਵਰਗੇ ਸਪੋਰਟਸ ਯੂਟਿਲਿਟੀ ਵਾਹਨ ਸ਼ਾਮਲ ਹਨ।
ਕੰਪਨੀ ਦਾ ਕਹਿਣਾ ਹੈ ਕਿ ਮੁੰਬਈ ਤੇ ਗੁਜਰਾਤ ਵਿੱਚ ਦੁਸਹਿਰੇ ਮੌਕੇ 'ਤੇ 200 ਤੋਂ ਵੱਧ ਕਾਰਾਂ ਵੇਚੀਆਂ ਗਈਆਂ। ਕੰਪਨੀ ਨੇ ਇਸ ਨੂੰ ਸਕਾਰਾਤਮਕ ਵਿਕਾਸ ਦੱਸਿਆ ਹੈ
ਇੱਕ ਬਿਆਨ ਵਿੱਚ ਕੰਪਨੀ ਨੇ ਕਿਹਾ ਹੈ ਕਿ ਮਰਸੀਡੀਜ਼ ਬੈਂਜ਼ ਨੇ ਮੁੰਬਈ ਵਿੱਚ ਦੁਸਹਿਰੇ ‘ਤੇ ਗਾਹਕਾਂ ਨੂੰ 125 ਕਾਰਾਂ ਤੇ ਨਵਰਾਤਰੀ ਤਿਉਹਾਰ ਮੌਕੇ ਗੁਜਰਾਤ ਵਿੱਚ 74 ਕਾਰਾਂ ਵੇਚੀਆਂ।
ਹਾਲਾਂਕਿ, ਆਟੋ ਕੰਪਨੀਆਂ ਮੰਦੀ ਨਾਲ ਜੂਝ ਰਹੀਆਂ ਹਨ ਪਰ ਇਸੇ ਦੌਰਾਨ ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਮਰਸੀਡੀਜ਼ ਬੈਂਜ਼ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਨੇ ਤਿਉਹਾਰਾਂ ਦੇ ਮੌਸਮ ਦੀ ਵਿਕਰੀ ਤਹਿਤ ਇੱਕ ਹੀ ਦਿਨ ਵਿੱਚ ਮੁੰਬਈ, ਗੁਜਰਾਤ ਤੇ ਹੋਰ ਸ਼ਹਿਰਾਂ ਵਿੱਚ ਵੱਖ-ਵੱਖ ਮਾਡਲਾਂ ਦੀਆਂ 200 ਤੋਂ ਵੱਧ ਕਾਰਾਂ ਵੇਚੀਆਂ ਹਨ।
ਤਿਉਹਾਰਾਂ ਦੇ ਮੌਸਮ ਦੌਰਾਨ ਆਟੋ ਕੰਪਨੀਆਂ ਵੱਧ ਤੋਂ ਵੱਧ ਵਾਹਨ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕੰਪਨੀਆਂ ਵੱਲੋਂ ਵੱਡੀ ਗਿਣਤੀ ਵਿੱਚ ਛੋਟ ਦਿੱਤੀ ਜਾ ਰਹੀ ਹੈ।
- - - - - - - - - Advertisement - - - - - - - - -