ਫਿਲਮੀ ਅੰਦਾਜ਼ 'ਚ ਪੁਲਿਸ ਤੋਂ ਛੁਡਵਾਇਆ ਮੁਲਜ਼ਮ, ਸੂਹ ਦੇਣ ਵਾਲੇ ਨੂੰ ਮਿਲੇਗਾ 1 ਲੱਖ ਇਨਾਮ
Download ABP Live App and Watch All Latest Videos
View In Appਉੱਧਰ ਹਰਿਆਣਾ ਪੁਲਿਸ ਨੇ ਸੁਨੀਲ ਤੇ ਉਸ ਨੂੰ ਬਚਾਉਣ ਆਏ ਤਿੰਨ ਹਮਲਾਵਰਾਂ ਦੀ ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਮਿਲਦਿਆਂ ਹੀ ਪੁਲਿਸ ਕਪਤਾਨ ਦੇ ਹੋਰ ਅਫ਼ਸਰ ਮੌਕੇ 'ਤੇ ਪੁੱਜੇ ਤੇ ਜਾਂਚ ਕੀਤੀ। ਦੋ ਪੁਲਿਸ ਜਵਾਨ ਜ਼ਖ਼ਮੀ ਹੋਏ। ਫਿਲਹਾਲ ਯਮੁਨਾਨਗਰ ਤੇ ਕਰਨਾਲ ਪੁਲਿਸ ਦੋਵੇਂ ਮਿਲ ਕੇ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।
ਇਸ ਤਰ੍ਹਾਂ ਬਦਮਾਸ਼ ਪੁਲਿਸ ਵਾਲਿਆਂ ਦੀ ਪਕੜ ਵਿੱਚੋਂ ਆਪਣੇ ਮੁਲਜ਼ਮ ਦੋਸਤ ਨੂੰ ਛੁਡਾ ਕੇ ਫਰਾਰ ਹੋ ਗਏ। ਘਟਨਾ ਪਿੱਛੋਂ ਬੱਸ ਅੱਡੇ 'ਤੇ ਅਫ਼ਰਾ ਤਫ਼ਰੀ ਮੱਚ ਗਈ।
ਅਚਾਨਕ ਮੋਟਰਸਾਈਕਲਾਂ 'ਤੇ ਕੁਝ ਨੌਜਵਾਨ ਆਏ ਤੇ ਪੁਲਿਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਪੁਲਿਸ ਵਾਲਿਆਂ 'ਤੇ ਪੈਪਰ ਸਪ੍ਰੇਅ (ਲਾਲ ਮਿਰਚ ਪਾਊਡਰ ਦਾ ਛਿੜਕਾਅ) ਵੀ ਕੀਤਾ।
ਦਰਅਸਲ ਪੁਲਿਸ ਯਮੁਨਾਨਗਰ ਦੇ ਮੁਲਜ਼ਮ ਸੁਨੀਲ ਉਰਫ ਖੀਰਾ ਨੂੰ ਕਰਨਾਲ ਕੋਰਟ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਜਦੋਂ ਉਸ ਦੀ ਪੇਸ਼ੀ ਹੋ ਗਈ ਤਾਂ ਪੁਲਿਸ ਉਸ ਨੂੰ ਵਾਪਸ ਯਮੁਨਾਨਗਰ ਲੈ ਕੇ ਜਾਣ ਲਈ ਕਰਨਾਲ ਬੱਸ ਅੱਡੇ ਪਹੁੰਚੀ।
ਚੰਡੀਗੜ੍ਹ: ਕਰਨਾਲ ਬਾਈਪਾਸ ਕੋਲ ਬਣੇ ਬੱਸ ਅੱਡੇ 'ਤੇ ਤਿੰਨ ਨੌਜਵਾਨ ਪੁਲਿਸ ਹਿਰਾਸਤ ਵਿੱਚੋਂ ਫ਼ਿਲਮੀ ਅੰਦਾਜ਼ ਵਿੱਚ ਆਪਣੇ ਮੁਲਜ਼ਮ ਦੋਸਤ ਨੂੰ ਛੁਡਵਾ ਕੇ ਲੈ ਗਏ। ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲੀਆਂ ਲੱਗੀਆਂ।
- - - - - - - - - Advertisement - - - - - - - - -