ਪੀਲੀ ਸਾੜੀ ਵਾਲੀ ਮਗਰੋਂ ਹੁਣ ਨੀਲੀ ਡ੍ਰੈੱਸ ਵਾਲੀ ਹੋਈ ਵਾਇਰਲ
ਮਹਿਲਾ ਅਧਿਕਾਰੀ ਦਾ ਨਾਂ ਯੋਗੇਸ਼ਵਰੀ ਗੋਹੀਤੇ ਓਂਕਾਰ ਹੈ ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਆਈ। ਮੱਧ ਪ੍ਰਦੇਸ਼ ‘ਚ ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ‘ਚ ਵੋਟਿੰਗ ਤੋਂ ਪਹਿਲਾਂ ਮਹਿਲਾ ਦੀ ਤਸਵੀਰ ਵਾਇਰਲ ਹੋਈ।
Download ABP Live App and Watch All Latest Videos
View In Appਇਸ ਤੋਂ ਪਹਿਲਾ ਜਿਸ ਪੀਲੇ ਰੰਗ ਦੀ ਸਾੜੀ ਵਾਲੀ ਮਹਿਲਾ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਸੀ, ਉਹ ਮਹਿਲਾ ਲਖਨਊ ਦੀ ਰਹਿਣ ਵਾਲੀ ਰੀਨਾ ਦਿਵੇਦੀ ਹੈ ਜੋ ਪੀਡਬਲੂਡੀ ਵਿਭਾਗ ‘ਚ ਕੰਮ ਕਰਦੀ ਹੈ।
ਖ਼ਬਰਾਂ ਦੀ ਮੰਨੀਏ ਤਾਂ ਨੀਲੇ ਰੰਗ ‘ਚ ਜੋ ਮਹਿਲਾ ਹੈ, ਉਹ ਭੁਪਾਲ ਦੇ ਗੋਵਿੰਦਪੁਰਾ ਵਿਧਾਨ ਸਭਾ ਦੇ ਕਿਸੇ ਪੋਲਿੰਗ ਬੂਥ ‘ਤੇ ਡਿਊਟੀ ਕਰ ਰਹੀ ਸੀ। ਈਵੀਐਮ ਦੇ ਬਾਕਸ ‘ਤੇ 154 ਲਿਖਿਆ ਹੈ ਜੋ ਭੁਪਾਲ ਦੇ ਗੋਵਿੰਦਪੁਰਾ ਵਿਧਾਨ ਸਭਾ ਦਾ ਨੰਬਰ ਹੈ।
ਹੁਣ ਇੱਕ ਹੋਰ ਮਹਿਲਾ ਅਧਿਕਾਰੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਮੱਧ ਪ੍ਰਦੇਸ਼ ਦੀ ਹੈ ਜਿੱਥੇ ਮਹਿਲਾ ਨੇ ਨੀਲੇ ਰੰਗ ਦੀ ਡ੍ਰੈਸ ਪਾਈ ਹੈ ਤੇ ਉਹ ਈਵੀਐਮ ਮਸ਼ੀਨ ਚੱਕ ਪੋਲਿੰਗ ਬੂਥ ਵੱਲ ਜਾ ਰਹੀ ਹੈ।
ਕੁਝ ਦਿਨਾਂ ਪਹਿਲਾਂ ਹੀ ਪੀਲੀ ਸਾੜੀ ਪਾਏ ਚੋਣ ਅਧਿਕਾਰੀ ਦੀ ਤਸਵੀਰ ਵਾਇਰਲ ਹੋਈ ਸੀ। ਮਹਿਲਾ ਦੇ ਹੱਥ ‘ਚ ਈਵੀਐਮ ਸੀ ਤੇ ਉਹ ਪੋਲਿੰਗ ਬੂਥ ਵੱਲ ਵਧ ਰਹੀ ਸੀ। ਸੋਸ਼ਲ ਮੀਡੀਆ ‘ਤੇ ਮਹਿਲਾ ਅਧਿਕਾਰੀ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਉਹ ਸੁਰਖੀਆਂ ‘ਚ ਆਈ।
ਲੋਕ ਸਭਾ ਚੋਣਾਂ ਇਸ ਵਾਰ ਕਈ ਕਾਰਨਾਂ ਕਰਕੇ ‘ਤੇ ਸੁਰਖੀਆਂ ‘ਚ ਹੈ। ਸੱਤਾਧਾਰੀ ਤੇ ਵਿਰੋਧੀਆਂ ਦੇ ਬਿਆਨਾਂ ਨੂੰ ਲੈ ਕੇ ਗੱਲਾਂ ਹੋ ਰਹੀਆਂ ਹਨ ਪਰ ਇਸ ਤੋਂ ਇਲਾਵਾ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਆਮ ਲੋਕਾਂ ਤਕ ਚਰਚਾ ਬਣੀ ਹੋਈ ਹੈ।
- - - - - - - - - Advertisement - - - - - - - - -