ਪੜਚੋਲ ਕਰੋ
ਭਾਰਤੀਆਂ ਲਈ ਇਹ ਸਭ ਤੋਂ ਵੱਧ ਭਰੋਸੇਮੰਦ ਬਰਾਂਡ !
Written By : ਏਬੀਪੀ ਸਾਂਝਾ | Updated at : 18 Apr 2018 02:26 PM (IST)
1/11

ਕੋਲਡ ਡਰਿੰਕਸ ਦੀ ਸ਼੍ਰੇਣੀ ਵਿੱਚ ਪੈਪਸੀ ਸਭ ਤੋਂ ਮੋਹਰੀ ਰਿਹਾ। ਇਸ ਨੇ 44ਵਾਂ ਸਥਾਨ ਹਾਸਲ ਕੀਤਾ। ਐਫਐਮਸੀਜੀ ਸ਼੍ਰੇਣੀ ਵਿੱਚ ਪਤੰਜਲੀ ਨੇ ਦੂਹਰੀ ਛਲਾਂਗ ਲਾਉਂਦਿਆਂ 13ਵਾਂ ਸਥਾਨ ਲਿਆ। ਟੀਆਰਏ ਰਿਸਰਚ ਵੱਲੋਂ ਕੀਤੇ ਇਸ ਸਰਵੇਖਣ ਵਿੱਚ 16 ਸ਼ਹਿਰਾਂ ਦੇ 2,450 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
2/11

ਬੈਂਕਿੰਗ ਖੇਤਰ ਵਿੱਚ ਭਾਰਤੀ ਸਟੇਟ ਬੈਂਕ ਇੱਕ ਲੀਡਰ ਬੈਂਕ ਬਣ ਕੇ ਉੱਭਰਿਆ ਹੈ। ਲਿਸਟ ਵਿੱਚ ਇਸ ਨੂੰ 21ਵਾਂ ਸਥਾਨ ਮਿਲਿਆ।
3/11

BMW ਨੂੰ 15ਵਾਂ ਸਥਾਨ ਮਿਲਿਆ। ਗੂਗਲ ਨੇ ਪਹਿਲੀ ਵਾਰ ਸੂਚੀ ’ਚ ਆਪਣਾ ਖਾਤਾ ਖੋਲ੍ਹਦਿਆਂ 18ਵਾਂ ਸਥਾਨ ਹਾਸਲ ਕੀਤਾ।
4/11

ਭਰੋਸੇਮੰਦ ਬਰਾਂਡਾਂ ਦੀ ਇਸ ਸੂਚੀ ਵਿੱਚ ਮੋਬਾਈਲ ਫੋਨ ਬਣਾਉਣ ਵਾਲੀ ਚੀਨੀ ਕੰਪਨੀ ਓਪੋ 11ਵੇਂ ਤੇ ਪੂਮਾ 12ਵੇਂ ਸਥਾਨ ’ਤੇ ਹੈ।
5/11

ਹੈਵਲੇਟ ਪੈਕਰਡ 9ਵੇਂ ਤੇ ਸੁਜ਼ੂਕੀ 10ਵੇਂ ਸਥਾਨ ’ਤੇ ਹੈ।
6/11

ਸਪੋਰਟਸ ਤੇ ਲਾਈਫਸਟਾਈਲ ਬਰਾਂਡ ਕੰਪਨੀ ਨਾਇਕੀ 8ਵੇਂ ਸਥਾਨ ’ਤੇ ਹੈ।
7/11

ਕੰਪਿਊਟਰ ਨਿਰਮਾਤਾ ਡੈਲ ਇਸ ਸੂਚੀ ਵਿੱਚ ਦੋ ਸਥਾਨਾਂ ਦੀ ਛਲਾਂਗ ਲਾਉਂਦਾ ਹੋਇਆ 6ਵੇਂ ਸਥਾਨ ’ਤੇ ਪੁੱਜ ਗਿਆ ਹੈ ਜਦਕਿ ਵਾਹਨ ਨਿਰਮਾਤਾ ਕੰਪਨੀ ਹੌਂਡਾ 7ਵੇਂ ਨੰਬਰ ’ਤੇ ਹੈ।
8/11

ਆਈਫੋਨ ਬਣਾਉਣ ਵਾਲੀ ਕੰਪਨੀ ਨੂੰ ਇਸ ਸੂਚੀ ਵਿੱਚ 5ਵਾਂ ਸਥਾਨ ਮਿਲਿਆ। ਪਿਛਲੇ ਸਾਲ ਇਹ ਕੰਪਨੀ ਚੌਥੇ ਨੰਬਰ ’ਤੇ ਸੀ।
9/11

ਪਹਿਲੇ ਪੰਜ ਬਰਾਂਡਸ ਵਿੱਚ ਟਾਟਾ ਗਰੁੱਪ ਨੂੰ ਚੌਥਾ ਸਥਾਨ ਮਿਲਿਆ ਹੈ। ਇਹ ਇੱਕੋ-ਇੱਕ ਸਵਦੇਸ਼ੀ ਕੰਪਨੀ ਹੈ ਜਿਸ ਨੇ ਇਸ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਪਹਿਲੇ ਤਿੰਨੇ ਬਰਾਂਡਸ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਜਦਕਿ ਟਾਟਾ ਪਹਿਲਾਂ ਨਾਲੋਂ ਇੱਕ ਸਥਾਨ ਉੱਤੇ ਪਹੁੰਚ ਗਿਆ ਹੈ।
10/11

ਸੈਮਸੰਗ ਮਗਰੋਂ ਦੂਜੇ ਤੇ ਤੀਜੇ ਨੰਬਰ ’ਤੇ ਸੋਨੀ ਤੇ ਐਲਜੀ ਆਉਂਦੇ ਹਨ। ਇੱਕ ਰਿਪੋਰਟ ਨੇ ਇਸ ਬਾਰੇ ਖ਼ੁਲਾਸਾ ਕੀਤਾ ਹੈ।
11/11

ਦੱਖਣੀ ਕੋਰਿਆਈ ਮੋਬਾਈਲ ਤੇ ਹੋਮ ਅਪਲਾਇੰਸ ਕੰਪਨੀ ਸੈਮਸੰਗ ਨੇ ਦੇਸ਼ ਦੇ ਸਭ ਤੋਂ ਭਰੋਸੇਮੰਦ ਮੋਬਾਈਲ ਦੇ ਰੂਪ ਵਿੱਚ ਆਪਣੀ ਪਛਾਣ ਕਾਇਮ ਰੱਖੀ ਹੈ।
Published at : 18 Apr 2018 02:10 PM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇ ਪੁੱਤਰ ਦਾ ਕਰਨਲ ਦੀ ਧੀ ਨਾਲ ਹੋਇਆ ਵਿਆਹ, ਸੀਨੀਅਰ ਵਿਧਾਇਕ ਖੂਬ ਨੱਚੇ, ਰਿਸੈਪਸ਼ਨ 'ਤੇ 20 ਹਜ਼ਾਰ ਲੋਕਾਂ ਨੂੰ ਸੱਦਾ, ਤਸਵੀਰਾਂ ਵਾਇਰਲ...
ਦੇਸ਼
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
ਦੇਸ਼
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਸੇਵਾਮੁਕਤ SI ਦੇ ਘਰ ਤਾਬੜਤੋੜ ਚੱਲੀਆਂ ਗੋਲੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਦੇਸ਼
ਚੋਣਾਂ ਤੋਂ ਪਹਿਲਾਂ ਭਾਜਪਾ 'ਚ ਉੱਠੇ ਬਗਾਵਤ ਦੇ ਸੁਰ! 3 ਸੀਨੀਅਰ ਆਗੂ ਹੋਏ ਖਿਲਾਫ, ਵਾਇਰਲ ਤਸਵੀਰ ਨੇ ਸਿਆਸਤ 'ਚ ਮਚਾਈ ਹਲਚਲ...
ਟ੍ਰੈਂਡਿੰਗ ਟੌਪਿਕ




















