ਸਾਲ 2018 ਦੀਆਂ ਯਾਦਗਾਰੀ ਤਸਵੀਰਾਂ, ਜੋ ਹੋਈਆਂ ਖ਼ੂਬ ਵਾਇਰਲ
2 ਅਕਤੂਬਰ ਨੂੰ ਕਿਸਾਨਾਂ ਨੇ ਪੈਦਲ ਮਾਰਚ ਕੀਤਾ ਸੀ। ਜਿਸ `ਚ ਕਿਸਾਨਾਂ ਨੂੰ ਦਿੱਲੀ ਆਉਣ ਨਹੀਂ ਦਿੱਤਾ ਸੀ ਅਤੇ ਬਾਰਡਰ `ਤੇ ਹੀ ਰੋਕ ਲਿਆ ਸੀ। ਕਿਸਾਨਾਂ ਨੂੰ ਖਦੇੜਣ ਲਈ ਪਾਣੀ ਦੀ ਬੌਛਾੜਾਂ ਸੁੱਟੀਆਂ ਗਈਆਂ ਸਨ।
ਇਹ ਤਸਵੀਰ ਪਹਿਲੀ ਅਕਤੂਬਰ ਨੂੰ ਹੋਈ ਭਾਰਤ ਦੇ ਸਾਬਕਾ ਚੀਫ ਜਸਟੀਸ ਦੀਪਕ ਮਿਸ਼ਰਾ ਦੇ ਵਿਦਾਇਗੀ ਪਾਰਟੀ ਦੀ ਹੈ। ਜਿਸ `ਚ ਉਨ੍ਹਾਂ ਨੇ ਵਰਤਮਾਨ ਚੀਫ ਜਸਟਿਸ ਰੰਜਨ ਗੋਗੋਈ ਨਾਲ ਹੱਥ ਮਿਲਾਇਆ ਸੀ।
16 ਅਗਸਤ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ਹੋ ਗਈ ਸੀ। ਤਸਵੀਰ ਉਸ ਸਮੇਂ ਦੀ ਹੈ ਜਦ ਉਨ੍ਹਾਂ ਦੇ ਆਖ਼ਰੀ ਦਰਸ਼ਨਾਂ ਤੋਂ ਬਾਅਦ ਉਨ੍ਹਾਂ ਨੂੰ ਅੰਤਮ ਸਸਕਾਰ ਲਈ ਲਿਜਾਇਆ ਜਾ ਰਿਹਾ ਸੀ।
ਜੰਮੂ-ਕਸ਼ਮੀਰ `ਚ 12 ਅਗਸਤ ਨੂੰ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਪੁਲਿਸ ਦੇ ਕਾਂਸਟੇਬਲ ਪਰਵੇਜ਼ ਅਹਿਮਦ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ 'ਤੇ ਫੁੱਲ ਭੇਟ ਕਰਨ ਤੋਂ ਬਾਅਦ ਉਨ੍ਹਾਂ ਦੇ ਭਰਾ ਨੂੰ ਸੌਂਪੀ ਗਈ ਸੀ।
ਬਿਹਾਰ ਦੇ ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ `ਚ ਛੋਟੀ ਕੁੜੀਆਂ ਦੇ ਨਾਲ ਜਿਣਸੀ ਸ਼ੋਸ਼ਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਬ੍ਰਜੇਸ਼ ਠਾਕੁਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇੱਥੇ 34 ਨਾਬਾਲਿਗ ਕੁੜੀਆਂ ਨਾਲ ਕਈ ਮਹੀਨਿਆਂ ਤੋਂ ਘਿਨਾਉਣੇ ਕੰਮ ਕੀਤੇ ਜਾ ਰਹੇ ਸਨ। ਕੋਰਟ `ਚ ਪੇਸ਼ੀ ਦੌਰਾਨ ਬ੍ਰਜੇਸ਼ `ਤੇ ਕਿਸੇ ਨੇ ਸਿਆਹੀ ਸੁੱਟ ਦਿੱਤੀ ਸੀ।
ਤਮਿਲਨਾਡੂ ਦੀ ਰਾਜਨੀਤੀ `ਚ ਸੋਗ ਦੀ ਲਹਿਰ ਆ ਗਈ ਸੀ, ਜਦੋਂ ਐਂਬੂਲਸ `ਚ ਕਰੁਣਾਨਿਧੀ ਦਾ ਮ੍ਰਿਤ ਸ਼ਰੀਰ ਹਸਪਤਾਲ ਤੋਂ ਘਰ ਲੈ ਜਾਂਦਾ ਗਿਆ ਸੀ। ਉਨ੍ਹਾਂ ਦੀ ਮੌਤ ਇਸੇ ਸਾਲ 7 ਅਗਸਤ ਨੂੰ ਹੋਈ ਸੀ।
ਮਹਾਰਾਸ਼ਟਰ `ਚ ਮਰਾਠਾ ਰਾਖਵਾਂਕਰਨ ਪ੍ਰਦਰਸ਼ਨ ਨੇ ਭਿਆਨਕ ਰੂਪ ਲੈ ਲਿਆ ਸੀ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ `ਚ ਝੜਪ ਹੋਈ ਸੀ। ਇਸ `ਚ ਪ੍ਰਦਰਸ਼ਨਕਾਰੀਆਂ ਇਸ ਲਈ ਗੁੱਸੇ ਵਿੱਚ ਸਨ ਕਿਉਂਕਿ ਪ੍ਰਦਰਸ਼ਨਕਾਰੀ ਕਾਕਾ ਸਾਹਿਬ ਦੀ ਮੌਤ ਹੋ ਗਈ ਸੀ।
ਸੰਸਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਲਗਾਉਣ ਦੇ ਬਾਅਦ ਜਦੋਂ ਰਾਹੁਲ ਗਾਂਧੀ ਆਪਣੀ ਸੀਟ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਅੱਖ ਮਾਰੀ ਸੀ। ਇਹ ਤਸਵੀਰ ਕੁਝ ਮਿੰਟਾਂ ‘ਚ ਵਾਇਰਲ ਹੋਈ ਸੀ।
ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਬੇਭਰੋਸਗੀ ਮਤੇ `ਤੇ ਭਾਸ਼ਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਉਨ੍ਹਾਂ ਦੀ ਸੀਟ `ਤੇ ਗਏ ਅਤੇ ਇਸ ਦੌਰਾਨ ਰਾਹੁਲ ਨੇ ਮੋਦੀ ਨੂੰ ਗਲ ਲਾ ਲਿਆ ਸੀ ਜੋ ਉਸ ਵੇਲੇ ਸੁਰਖੀਆਂ `ਚ ਰਿਹਾ ਸੀ। ਇਸ ਫ਼ੋਟੋ 'ਤੇ ਹਰ ਸਿਆਸੀ ਪਾਰਟੀ ਦੇ ਸਿਆਸਤਦਾਨਾਂ ਨੇ ਵੱਖਰੇ ਜਵਾਬ ਦਿੱਤੇ ਸੀ।
ਇਸ ਸਾਲ ਭਾਜਪਾ ਅਤੇ ਪੀਡੀਪੀ ਗੱਠਜੋੜ ਜੰਮੂ ਅਤੇ ਕਸ਼ਮੀਰ ਵਿੱਚ ਟਕਰਾਅ ਤੋਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ 19 ਜੂਨ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਹ ਫੋਟੋ ਅਸਤੀਫ਼ੇ ਦੇ ਐਲਾਨ ਲਈ ਮਹਿਬੂਬਾ ਮੁਫ਼ਤੀ ਦੀ ਪ੍ਰੈਸ ਕਾਨਫ਼ਰੰਸ ਦੀ ਹੈ।
ਇਸ ਤਸਵੀਰ ‘ਚ ਦਿੱਲੀ ਦੇ ਐਲਜੀ ਅਨਿਲ ਬੈਜਲ ਦੇ ਨਿਵਾਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤਿੰਦਰ ਕੁਮਾਰ ਜੈਨ ਅਤੇ ਗੋਪਾਲ ਰਾਏ ਧਰਨੇ ‘ਤੇ ਬੈਠੇ ਸਨ।
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਸੱਤ ਜੂਨ ਨੂੰ ਆਰਐਸਐਸ ਹੈੱਡਕੁਆਰਟਰ ਗਏ। ਉਨ੍ਹਾਂ ਦੇ ਜਾਣ 'ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਵਲੋਂ ਵੱਖ-ਵੱਖ ਬਿਆਨ ਦਿੱਤੇ ਗਏ ਸਨ। ਇਸ ਫ਼ੋਟੋ ‘ਚ ਆਰਐਸਐਸ ਮੁੱਖੀ ਮੋਹਨ ਭਾਗਵਤ ਵੀ ਹਨ।
ਕਰਨਾਟਕ ਦੇ ਸੀਐਮ ਐਚ.ਡੀ. ਕੁਮਾਰਾਸਵਾਮੀ ਦਾ 23 ਮਈ ਨੂੰ ਸਹੁੰ ਚੁੱਕ ਸਮਾਗਮ ਹੋਇਆ ਸੀ। ਇੱਥੇ ਕਾਂਗਰਸ ਦੇ ਸਾਥ ਦੇ ਨਾਲ ਜੇਡੀਐਸ ਸਰਕਾਰ ਬਣਾਉਣ ‘ਚ ਕਾਮਯਾਬ ਹੋਈ ਸੀ।
ਬਿਰਬੂਗੜ੍ਹ ਦੇ ਏਅਰਬੇਸ ‘ਚ ਵਿਜ਼ਿਟ ਦੌਰਾਨ 19 ਅਪ੍ਰੈਲ ਨੂੰ ਰੱਖਿਆ ਮੰਤਰੀ ਨਿਰਮਲਾ ਸਿਤਾਰਮਣ ਪੂਰੀ ਤਟ੍ਹਾਂ ਏਅਰਬੇਸ ਦੀ ਡ੍ਰੈਸ ‘ਚ ਦਿਖਾਈ ਦਿੱਤੀ ਸੀ।
17 ਮਾਰਚ ਨੂੰ ਕਾਂਗਰਸ ਦਾ 84ਵਾਂ ਸੈਸ਼ਨ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ‘ਚ ਕੀਤਾ ਗਿਆ ਸੀ। ਜਿਸ ‘ਚ ਕਾਂਗਰਸ ਦੇ ਵਰਕਰ ਸ਼ਾਮਲ ਹੋਏ ਸੀ ਅਤੇ ਰਾਹੁਲ ਨੇ ਆਪਣੇ ਭਾਸ਼ਣ ਤੋਂ ਬਾਅਦ ਮਾਂ ਸੋਨੀਆ ਗਾਂਧੀ ਨੂੰ ਗਲ ਨਾਲ ਲਾਇਆ ਸੀ।
12 ਮਾਰਚ ਨੂੰ ਮੁੰਬਈ ‘ਚ ਅਖਿਲ ਭਾਰਤੀ ਕਿਸਾਨ ਸਭਾ ਵੱਲੋਂ ਇੱਕ ਰੈਲੀ ਕੀਤੀ ਗਈ ਸੀ। ਜਿਸ ‘ਚ ਮਹਾਰਾਸ਼ਟ ਦੇ ਕਿਸਾਨਾਂ ਨੇ ਸੂਬਾ ਸਰਕਾਰ ਨੇ ਕਰਜ਼ ਅਤੇ ਬਿਜਲੀ ਬਿਲ ਮੁਆਫ਼ੀ ਦੀ ਮੰਗ ਕੀਤੀ ਸੀ।
9 ਮਾਰਚ, 2018 ਨੂੰ ਤ੍ਰਿਪੁਰਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਗਮ ਦੌਰਾਨ ਬਿਪਲਬ ਕੁਮਾਰ ਦੇ ਨਾਲ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਮੌਜੂਦ ਸੀ।
ਕਾਂਗਰਸ ਪਾਰਟੀ ਦੇ ਕਾਰਕੁਨਾਂ ਨੇ 18 ਫ਼ਰਵਰੀ ਨੂੰ ਕੋਲਕਾਤਾ ‘ਚ ਪ੍ਰਦਰਸ਼ਨ ਦੌਰਾਨ ਵਿਜੈ ਮਾਲਿਆ, ਨੀਰਵ ਮੋਦੀ ਤੇ ਲਲੀਤ ਮੋਦੀ ਦਾ ਪੁਤਲਾ ਫੂਕਿਆ ਸੀ।
17 ਜਨਵਰੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨਮੰਤਰੀ ਬੇਂਜਾਮਿਨ ਨੇਤਨਯਾਹੂ ਸਾਬਰਮਤੀ ਆਸ਼ਰਮ ਆਏ ਸੀ। ਜਿੱਥੇ ਸਾਰਿਆਂ ਨੇ ਚਰਖਾ ਕੱਤਣ ਦੀ ਕੋਸ਼ਿਸ਼ ਕੀਤੀ ਸੀ ਅਤੇ ਮੋਦੀ ਨੇ ਉਨ੍ਹਾਂ ਨੂੰ ਹੱਥ ਨਾਲ ਫੜ ਉਠਾਇਆ ਸੀ।
ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ 12 ਜਨਵਰੀ ਨੂੰ ਪ੍ਰੈਸ ਕਾਨਫ਼ਰੰਸ ਕੀਤੀ ਸੀ। ਇਸ ਦੇਸ਼ ਦਾ ਪਹਿਲਾ ਮੌਕਾ ਸੀ ਜਦੋਂ ਜੱਜਾਂ ਨੇ ਪ੍ਰੈਸ ਕਾਨਫ਼ਰੰਸ ਕੀਤੀ ਸੀ। ਇਸ ‘ਚ ਜਸਟਿਸ ਚੇਲਮੇਸ਼ਵਰ, ਜਸਟਿਸ ਰੰਜਨ ਗੋਗਈ, ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਕੁਰਿਅਨ ਜੋਸੇਫ ਸ਼ਾਮਲ ਸਨ।