ਨਵੀਂ ਦਿੱਲੀ: ਅਖਰੋਟ ਖਾਣ ਨਾਲ ਜਿੱਥੇ ਤੁਹਾਡੀ ਭੁੱਖ ਕੰਟਰੋਲ ਹੁੰਦੀ ਹੈ, ਉੱਥੇ ਇਹ ਵਜ਼ਨ ਵੀ ਘੱਟ ਕਰਦਾ ਹੈ। ਇਹ ਖ਼ੁਲਾਸਾ ਇੱਕ ਅਧਿਐਨ ਵਿੱਚ ਹੋਇਆ ਹੈ। ਬੋਸਟਨ ਦੇ ਬੇਥ ਇਜ਼ਰਾਈਲੀ ਡੈਕਨੈੱਸ ਮੈਡੀਕਲ ਸੈਂਟਰ ਦੇ ਖ਼ੋਜੀਆਂ ਨੇ ਡਾਇਬਟੀਜ਼, ਮੋਟਾਪਾ ਤੇ ਮੇਟਾਬਾਲਿਜ਼ਮ ਉੱਤੇ ਰਿਸਰਚ ਕੀਤੀ ਹੈ। ਰਿਸਰਚ ਵਿੱਚ 10 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਡਾਇਬਟੀਜ਼ ਸੀ।



 

ਇਨ੍ਹਾਂ ਸਾਰਿਆਂ ਨੂੰ ਇੱਕ ਮਹੀਨੇ ਤੱਕ ਵੱਖ-ਵੱਖ ਡਾਈਟ ਦਿੱਤੀ ਗਈ। ਜਿਵੇਂ ਕੁਝ ਦਿਨ 48 ਗਰਾਮ ਅਖਰੋਟ ਤੇ ਸਮੂਦੀ ਤੇ ਫਿਰ ਕੁਝ ਦਿਨ ਸਿਰਫ਼ ਸਮੂਦੀ। ਉਸ ਤੋਂ ਮਹੀਨੇ ਬਾਅਦ ਸਾਰੇ ਪ੍ਰਤੀਯੋਗੀਆਂ ਨੂੰ ਨਾਰਮਲ ਡਾਈਟ ਦਿੱਤੀ ਗਈ। ਸਟੱਡੀ ਦੌਰਾਨ ਖ਼ੋਜੀਆਂ ਨੇ ਪ੍ਰਤੀਭਾਗੀਆਂ ਦੀ ਬਰੇਨ ਐਕਟੀਵਿਟੀ ਵਿੱਚ ਹੋਣ ਵਾਲੇ ਬਦਲਾਅ ਉੱਤੇ ਨਜ਼ਰ ਰੱਖਣ ਲਈ ਫੰਕਸ਼ਨਲ ਮੈਗਨੈਟਿਕ ਰੇਜੋਨੈਂਸ ਇਮੇਜਿੰਗ (FMRI) ਮਸ਼ੀਨ ਦੀ ਜਾਂਚ ਕੀਤੀ ਗਈ।



ਸਟੱਡੀ ਵਿੱਚ ਦੋ ਪ੍ਰਮੁੱਖ ਸਿੱਟੇ ਸਾਹਮਣੇ ਆਏ। ਪਹਿਲਾ ਇਹ ਕਿ ਅਖਰੋਟ ਤੇ ਸਮੂਦੀ ਤੋਂ ਬਾਅਦ ਪ੍ਰਤੀਭਾਗੀਆਂ ਨੂੰ ਘੱਟ ਭੁੱਖ ਮਹਿਸੂਸ ਹੋਈ। ਨਾਰਮਲ ਸਮੂਦੀ ਦੀ ਤੁਲਨਾ ਵਿੱਚ ਦੂਸਰਾ ਇਹ ਕਿ ਅਖਰੋਟ ਸਮੂਦੀ ਦੇ 5 ਦਿਨਾਂ ਬਾਅਦ ਪ੍ਰਤੀਭਾਗੀਆਂ ਦੀ ਬਰੇਨ ਐਕਟੀਵਿਟੀਜ਼ ਵਿੱਚ ਅੰਤਰ ਸੀ।


ਰਿਸਰਚ ਵਿੱਚ ਖ਼ੋਜੀ ਇਹ ਸਿੱਟੇ 'ਤੇ ਪਹੁੰਚ ਕਿ ਅਖਰੋਟ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਤੁਹਾਨੂੰ ਵਜ਼ਨ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ।