ਨਵੀਂ ਦਿੱਲੀ: ਕਹਿੰਦੇ ਹਨ ਵਿਆਹ ਸਿਰਫ਼ ਦੋ ਲੋਕਾਂ ਦਾ ਮਿਲਣ ਹੀ ਨਹੀਂ ਬਲਕਿ ਦੋ ਆਤਮਾਵਾਂ ਦਾ ਗਠਬੰਧਨ ਹੁੰਦਾ ਹੈ। ਵਿਆਹ ਅਜਿਹੀ ਰਸਮ ਹੈ ਜਿਸ 'ਚ ਲਾੜਾ ਤੇ ਲਾੜੀ ਜ਼ਿੰਦਗੀ 'ਚ ਔਖੇ ਸਮੇਂ ਹਮੇਸ਼ਾਂ ਇੱਕ ਦੂਜੇ ਦਾ ਸਾਥ ਨਿਭਾਉਣ ਦਾ ਵਾਅਦਾ ਕਰਦੇ ਹਨ। ਉਦਾਹਰਨ ਦੇ ਤੌਰ 'ਤੇ ਹਰ ਲਾੜਾ,ਲਾੜੀ ਨਾਲ ਸਾਰੀ ਉਮਰ ਜ਼ਿੰਮੇਵਾਰੀ ਉਠਾਉਣ ਦਾ ਵਾਅਦਾ ਕਰਦਾ ਹੈ।

ਮਾਨਿਅਵਰ ਬ੍ਰੈਂਡ ਦਾ ਇੱਕ ਵੀਡੀਓ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਸ਼ੇਅਰ ਕੀਤਾ ਹੈ ਜਿਸ 'ਚ ਸੱਤ ਵਚਨਾਂ ਨੂੰ ਆਧੁਨਿਕ ਟਵਿਸਟ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨਾਲ ਅੱਜ ਦੀ ਪੀੜ੍ਹੀ ਇਸ ਨੂੰ ਚੰਗੇ ਤਰੀਕੇ ਨਾਲ ਸਮਝ ਸਕੇ ਤੇ ਉਨ੍ਹਾਂ ਜ਼ਿੰਮੇਦਾਰੀਆਂ ਨੂੰ ਖੁਸ਼ੀ ਨਾਲ ਨਿਭਾਅ ਸਕੇ ਜੋ ਇੱਕ ਵਿਆਹੁਤਾ ਜੀਵਨ 'ਚ ਬੇਹੱਦ ਜ਼ਰੂਰੀ ਹੈ।

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵਿਚਕਾਰ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। 'ਮਾਨਅਵਰ' ਬ੍ਰੈਂਡ ਦੇ ਇੱਕ ਵਿਗਿਆਪਨ 'ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨਾਲ ਇਕੱਠੇ ਦੇਖੇ ਜਾ ਸਕਦੇ ਹਨ। ਇਸ ਵਿਗਿਆਪਨ 'ਚ ਵਿਰਾਟ ਤੇ ਅਨੁਸ਼ਕਾ ਇੱਕ ਦੂਜੇ ਨੂੰ ਸੱਤ ਵਚਨ ਦਿੰਦੇ ਨਜ਼ਰ ਆ ਰਹੇ ਹਨ।

https://www.facebook.com/AnushkaSharmaOfficial/videos/1882078288787893/