ਸੁੰਦਰ ਦਿਖਣ ਲਈ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਹਾਡੀ ਚਮੜੀ ਚਮਕਦਾਰ ਅਤੇ ਮੁਲਾਇਮ ਦਿਖਾਈ ਦੇਵੇ। ਹਾਲਾਂਕਿ ਸਰਦੀਆਂ ਵਿੱਚ ਚੰਗੀ ਚਮੜੀ ਪਾਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਹਵਾ ਵਿੱਚ ਨਮੀ ਇੰਨੀ ਘੱਟ ਹੁੰਦੀ ਹੈ ਕਿ ਚਮੜੀ ਖੁਸ਼ਕ ਹੋਣ ਲੱਗਦੀ ਹੈ।


ਹੋਰ ਪੜ੍ਹੋ : ਮਹਿੰਗਾ ਪਿਆ ਕੁਦਰਤ ਨਾਲ ਪੰਗਾ, ਹਵਾ ਬਣੀ ਜ਼ਹਿਰ! ਡੇਢ ਲੱਖ ਤੋਂ ਵੱਧ ਬੱਚਿਆਂ ਦੀ ਮੌ*ਤ


ਜ਼ਿਆਦਾਤਰ ਲੋਕ ਆਪਣੀ ਚਮੜੀ ਨੂੰ ਨਰਮ ਰੱਖਣ ਲਈ ਕਈ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹਨ। ਜਿਸ ਦਾ ਅਸਰ ਚਮੜੀ 'ਤੇ ਥੋੜ੍ਹੇ ਸਮੇਂ ਲਈ ਰਹਿੰਦਾ ਹੈ। ਜੇਕਰ ਤੁਸੀਂ ਆਪਣੀ ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾਉਣਾ ਚਾਹੁੰਦੇ ਹੋ ਤਾਂ ਕੁਦਰਤੀ ਬਾਡੀ ਲੋਸ਼ਨ ਦੀ ਵਰਤੋਂ ਕਰੋ। ਅੱਜ ਇਸ ਆਰਟੀਕਲ ਦੇ ਰਾਹੀਂ ਦੱਸਾਂਗੇ ਕਿਵੇਂ ਤੁਸੀਂ ਐਲੋਵੇਰਾ ਜੈੱਲ ਤੋਂ ਬਾਡੀ ਲੋਸ਼ਨ ਕਿਵੇਂ ਤਿਆਰ ਕਰ ਸਕਦੇ ਹੋ। 



ਇਸ ਬਾਡੀ ਲੋਸ਼ਨ ਨੂੰ ਬਣਾਉਣ ਲਈ ਤੁਹਾਨੂੰ ਚਾਹੀਦਾ ਹੈ-


1 ਕੱਪ ਨਾਰੀਅਲ ਦਾ ਤੇਲ


1 ਕੱਪ ਬਦਾਮ ਦਾ ਤੇਲ


1 ਵੱਡਾ ਐਲੋਵੇਰਾ ਪੱਤਾ


Lavender ਤੇਲ ਦੀਆਂ ਕੁੱਝ ਬੂੰਦਾਂ


ਲੋਬਾਨ ਦੇ ਤੇਲ ਦੀਆਂ ਕੁੱਝ ਬੂੰਦਾਂ



ਚਮੜੀ ਨੂੰ ਨਰਮ ਕਰਨ ਲਈ ਐਲੋਵੇਰਾ ਬਾਡੀ ਲੋਸ਼ਨ ਤਿਆਰ ਕਰੋ। ਇਸ ਦੇ ਲਈ ਸਭ ਤੋਂ ਪਹਿਲਾਂ ਐਲੋਵੇਰਾ ਨੂੰ ਕੱਟ ਕੇ ਸਾਫ਼ ਕਰੋ। ਫਿਰ ਐਲੋਵੇਰਾ ਦੇ ਕੰਡੇ ਅਤੇ ਛਿਲਕਿਆਂ ਨੂੰ ਵੀ ਹਟਾ ਦਿਓ। ਫਿਰ ਇਸ ਦੇ ਅੰਦਰੋਂ ਜੈੱਲ ਕੱਢ ਲਓ। ਫਿਰ ਇਸ ਜੈੱਲ ਦੀ ਗੰਦਗੀ ਨੂੰ ਸਾਫ਼ ਕਰਨ ਲਈ ਇਸ ਨੂੰ ਚਲਦੇ ਪਾਣੀ 'ਚ ਧੋ ਲਓ। ਫਿਰ ਵਾਧੂ ਪਾਣੀ ਨੂੰ ਟਿਸ਼ੂ ਪੇਪਰ ਦੀ ਮਦਦ ਨਾਲ ਕੱਢ ਦਿਓ। ਹੁਣ ਜੈੱਲ ਨੂੰ ਚੰਗੀ ਤਰ੍ਹਾਂ ਮਿਲਾਓ।


ਹੁਣ ਐਲੋਵੇਰਾ ਜੈੱਲ ਨੂੰ ਬਦਾਮ ਦੇ ਤੇਲ ਅਤੇ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਦੇ ਲਈ ਤੁਸੀਂ ਬਲੈਂਡਰ ਦੀ ਵਰਤੋਂ ਵੀ ਕਰ ਸਕਦੇ ਹੋ। ਜਦੋਂ ਲੋਸ਼ਨ ਹਲਕਾ ਅਤੇ ਮੱਖਣ ਵਰਗਾ ਬਣ ਜਾਵੇ ਤਾਂ ਇਸ ਵਿੱਚ ਲੈਵੈਂਡਰ ਅਤੇ ਲੋਬਾਨ ਦਾ ਤੇਲ ਮਿਲਾਓ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ, ਇਸਨੂੰ ਆਪਣੇ ਪਸੰਦੀਦਾ ਏਅਰ ਟਾਈਟ ਕੰਟੇਨਰ ਵਿੱਚ ਪੈਕ ਕਰੋ। ਬਾਡੀ ਲੋਸ਼ਨ (body lotion) ਤਿਆਰ ਹੈ। ਤੁਸੀਂ ਇਸਨੂੰ 15-20 ਦਿਨਾਂ ਲਈ ਠੰਡੀ ਜਗ੍ਹਾ 'ਤੇ ਆਰਾਮ ਨਾਲ ਰੱਖ ਸਕਦੇ ਹੋ। ਵਧੀਆ ਨਤੀਜੇ ਪ੍ਰਾਪਤ ਕਰਨ ਲਈ ਇਸ ਲੋਸ਼ਨ ਨੂੰ ਨਹਾਉਣ ਤੋਂ ਤੁਰੰਤ ਬਾਅਦ ਲਗਾਓ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ