Benefits Of Applying Ghee On Feet Sole : ਅਸੀਂ ਸਾਰੇ ਆਪਣੇ ਖਾਣੇ 'ਚ ਦੇਸੀ ਘਿਓ ਦੀ ਵਰਤੋਂ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਦੇਸੀ ਘਿਓ ਨਾਲ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨ ਦੇ ਕਈ ਫਾਇਦੇ ਹੁੰਦੇ ਹਨ। ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨ ਨਾਲ ਸਰੀਰ ਅਤੇ ਦਿਮਾਗ ਦੋਵਾਂ ਨੂੰ ਆਰਾਮ ਮਿਲਦਾ ਹੈ। ਇਹ ਤਣਾਅ ਨੂੰ ਘਟਾਉਂਦਾ ਹੈ ਅਤੇ ਚੰਗੀ ਨੀਂਦ ਲਿਆਉਂਦਾ ਹੈ। ਵੈਸੇ ਵੀ ਦੇਸੀ ਘਿਓ ਖਾਣ ਦੇ ਨਾਲ ਸਰੀਰ ਨੂੰ ਕਈ ਲਾਭ ਮਿਲਦੇ ਹਨ। 


ਇਹ ਕਈ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਰਾਤ ਨੂੰ ਘਿਓ ਨਾਲ ਪੈਰਾਂ ਦੇ ਤਲੀਆਂ ਦੀ ਮਾਲਿਸ਼ ਕਰਦੇ ਹੋ ਤਾਂ ਤੁਹਾਡੇ ਚਿਹਰੇ 'ਤੇ ਨਿਖਾਰ ਆ ਸਕਦਾ ਹੈ। ਤੁਹਾਨੂੰ ਸੁਣਨ ਵਿੱਚ ਇਹ ਅਜੀਬ ਲੱਗੇਗਾ ਪਰ ਇਹ ਬਿਲਕੁੱਲ ਸੱਚ ਹੈ। ਆਓ ਜਾਣਦੇ ਹਾਂ ਦੇਸੀ ਘਿਓ ਨਾਲ ਪੈਰਾਂ ਦੇ ਤਲੀਆਂ ਦੀ ਮਾਲਿਸ਼ ਕਰਨ ਦੇ ਕਈ ਫਾਇਦੇ...



ਇਨਸੌਮਨੀਆ ਦੀ ਸਮੱਸਿਆ


ਪੈਰਾਂ ਦੇ ਤਲੀਆਂ 'ਤੇ ਘਿਓ ਲਗਾਉਣ ਨਾਲ ਨੀਂਦ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ, ਇਹ ਇਕ ਕੁਦਰਤੀ ਇਲਾਜ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਆਪਣੇ ਪੈਰਾਂ ਦੀਆਂ ਤਲੀਆਂ ਅਤੇ ਉਂਗਲਾਂ 'ਤੇ ਗਰਮ ਘਿਓ ਦੀ ਮਾਲਿਸ਼ ਕਰੋ। ਇਸ ਨਾਲ ਲੱਤਾਂ 'ਚ ਖੂਨ ਦਾ ਸੰਚਾਰ ਵਧਦਾ ਹੈ ਅਤੇ ਸਰੀਰ ਨੂੰ ਆਰਾਮ ਮਿਲਦਾ ਹੈ। ਘਿਓ ਵਿੱਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਘਰੇਲੂ ਨੁਸਖੇ ਨੂੰ ਅਜ਼ਮਾਉਣ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਜੇਕਰ ਤੁਸੀਂ ਇਸ ਨੂੰ ਰੋਜ਼ਾਨਾ ਦੋ ਤੋਂ ਤਿੰਨ ਹਫ਼ਤਿਆਂ ਤੱਕ ਅਪਣਾਓਗੇ ਤਾਂ ਅਸਰ ਦਿਖਾਈ ਦੇਵੇਗਾ।


ਹੋਰ ਪੜ੍ਹੋ : ਕਿਉਂ ਜ਼ਰੂਰੀ ਹੈ ਸਰਦੀਆਂ ਵਿੱਚ ਧੁੱਪ ਲੈਣਾ? ਜਾਣੋ ਕਿਸ ਸਮੇਂ 10 ਮਿੰਟ ਦੀ ਧੁੱਪ ਨਾਲ ਹੀ ਮਿਲਦੇ ਨੇ ਕਮਾਲ ਦੇ ਫਾਇਦੇ


ਤਣਾਅ ਅਤੇ ਚਿੰਤਾ ਤੋਂ ਰਾਹਤ
ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਕੋਸੇ ਪਾਣੀ ਨਾਲ ਧੋਵੋ। ਫਿਰ ਦੇਸੀ ਘਿਓ ਨੂੰ ਹਲਕਾ ਜਿਹਾ ਗਰਮ ਕਰੋ ਅਤੇ ਪੈਰਾਂ ਦੇ ਤਲੀਆਂ ਅਤੇ ਉਂਗਲਾਂ ਦੇ ਆਲੇ-ਦੁਆਲੇ ਚੰਗੀ ਤਰ੍ਹਾਂ ਮਾਲਿਸ਼ ਕਰੋ। 10-15 ਮਿੰਟ ਤੱਕ ਮਾਲਿਸ਼ ਕਰੋ। ਦੇਸੀ ਘਿਓ ਵਿੱਚ ਵਿਟਾਮਿਨ ਏ, ਈ ਅਤੇ ਕੇ ਹੁੰਦੇ ਹਨ ਜੋ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਪੈਰਾਂ ਦੀ ਮਾਲਿਸ਼ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਵੀ ਢਿੱਲੀਆਂ ਹੁੰਦੀਆਂ ਹਨ ਅਤੇ ਮਾਨਸਿਕ ਤਣਾਅ ਤੋਂ ਵੀ ਰਾਹਤ ਮਿਲਦੀ ਹੈ।


ਚਮੜੀ ਲਈ ਫਾਇਦੇਮੰਦ
ਘਿਓ ਵਿੱਚ ਵਿਟਾਮਿਨ ਏ, ਈ, ਕੇ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ। ਦੇਸੀ ਘਿਓ ਨਾਲ ਪੈਰਾਂ ਦੇ ਤਲੀਆਂ ਦੀ ਮਾਲਿਸ਼ ਕਰਨ ਨਾਲ ਖੂਨ ਦਾ ਸੰਚਾਰ ਵਧਦਾ ਹੈ, ਜਿਸ ਨਾਲ ਚਮੜੀ 'ਤੇ ਨਵੇਂ ਸੈੱਲ ਬਣਦੇ ਹਨ ਅਤੇ ਰੰਗ ਸਾਫ਼ ਹੁੰਦਾ ਹੈ। ਘਿਓ ਵਿੱਚ ਨਮੀ ਦੇਣ ਵਾਲੇ ਗੁਣ ਹੁੰਦੇ ਹਨ ਜੋ ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾਉਂਦੇ ਹਨ। ਇਹ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਜਲਣ ਜਾਂ ਇਨਫੈਕਸ਼ਨ ਨੂੰ ਵੀ ਦੂਰ ਕਰਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।