Daiper Rashes :  ਡਾਇਪਰ ਨੂੰ ਲੰਬੇ ਸਮੇਂ ਤੱਕ ਪਹਿਨਣ ਜਾਂ ਸਮੇਂ ਸਿਰ ਨਾ ਬਦਲਣ ਕਾਰਨ ਧੱਫੜ ਹੋ ਸਕਦੇ ਹਨ। ਨਮੀ ਤੱਕ ਪਹੁੰਚ ਤੇ ਗਿੱਲੇ ਡਾਇਪਰ ਬੱਚਿਆਂ ਵਿੱਚ ਧੱਫੜ ਪੈਦਾ ਕਰ ਸਕਦੇ ਹਨ। ਤੰਗ ਡਾਇਪਰ ਜਾਂ ਸੰਵੇਦਨਸ਼ੀਲ ਚਮੜੀ ਵੀ ਡਾਇਪਰ ਧੱਫੜ ਦੇ ਹੋਰ ਕਾਰਨ ਹੋ ਸਕਦੇ ਹਨ। ਹਾਲਾਂਕਿ ਬਾਜ਼ਾਰ 'ਚ ਕਈ ਅਜਿਹੇ ਮਲਮ ਉਪਲਬਧ ਹਨ ਜੋ ਬੱਚਿਆਂ ਦੇ ਧੱਫੜਾਂ ਨੂੰ ਦੂਰ ਰੱਖਣ 'ਚ ਮਦਦ ਕਰਦੇ ਹਨ ਪਰ ਤੁਸੀਂ ਇਨ੍ਹਾਂ ਧੱਫੜਾਂ ਨੂੰ ਕੁਦਰਤੀ ਤਰੀਕਿਆਂ ਨਾਲ ਵੀ ਦੂਰ ਕਰ ਸਕਦੇ ਹੋ। ਇਸ ਲਈ ਆਪਣੇ ਬੱਚੇ ਦੀ ਕੋਮਲ ਚਮੜੀ ਨੂੰ ਜਲਣ ਤੇ ਧੱਫੜ ਤੋਂ ਬਚਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰੋ।


ਡਾਇਪਰ ਕਾਰਨ ਬੱਚੇ ਦੀ ਚਮੜੀ 'ਤੇ ਧੱਫੜ ਹੋ ਜਾਂਦੇ, ਇਸ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਲਓ
 
ਓਟਮੀਲ: ਜੇ ਤੁਹਾਡੇ ਬੱਚੇ ਨੂੰ ਡਾਇਪਰ ਰੈਸ਼ ਹੈ ਤਾਂ ਇਹ ਇੱਕ ਵਧੀਆ ਕੁਦਰਤੀ ਉਪਚਾਰ ਹੈ। ਓਟਸ ਦੇ ਐਂਟੀ ਇੰਫਲੇਮੈਂਟਰੀ ਗੁਣ ਧੱਫੜ ਦੇ ਖੇਤਰ ਨੂੰ ਰਾਹਤ ਪ੍ਰਦਾਨ ਕਰਨ ਦੇ ਨਾਲ-ਨਾਲ ਸਥਿਤੀ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ।
 
ਐਲੋਵੇਰਾ: ਐਲੋਵੇਰਾ ਦੀ ਵਰਤੋਂ ਸੋਜ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਸ ਲਈ ਇਹ ਡਾਇਪਰ ਰੈਸ਼ ਨੂੰ ਠੀਕ ਕਰਨ ਵਿੱਚ ਵੀ ਫਾਇਦੇਮੰਦ ਹੈ। ਇਸ ਦਾ ਐਂਟੀ-ਇੰਫਲੇਮੇਟਰੀ ਗੁਣ ਧੱਫੜ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ।
 
ਨਾਰੀਅਲ ਤੇਲ: ਇਹ ਡਾਇਪਰ ਧੱਫੜ ਲਈ ਸਭ ਤੋਂ ਵਧੀਆ ਉਪਚਾਰਾਂ ਵਿੱਚੋਂ ਇੱਕ ਹੈ। ਨਾਰੀਅਲ ਦਾ ਤੇਲ ਆਪਣੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣਾਂ ਲਈ ਜਾਣਿਆ ਜਾਂਦਾ ਹੈ, ਜੋ ਧੱਫੜ ਨੂੰ ਠੀਕ ਕਰਨ ਦੇ ਨਾਲ-ਨਾਲ ਇਸ ਨੂੰ ਵਾਰ-ਵਾਰ ਵਰਤੋਂ ਨਾਲ ਦੁਬਾਰਾ ਹੋਣ ਤੋਂ ਰੋਕਦਾ ਹੈ।
 
ਲੈਵੈਂਡਰ ਆਇਲ: ਇਹ ਤੇਲ ਇਸ ਦੇ ਸੂਦਿੰਗ ਅਤੇ ਸ਼ਾਂਤ ਗੁਣਾਂ ਦੇ ਕਾਰਨ ਇਰੀਟੇਟਿਡ ਚਮੜੀ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ। ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਤੁਸੀਂ ਨਾਰੀਅਲ ਦੇ ਤੇਲ ਨੂੰ ਲੈਵੇਂਡਰ ਦੇ ਤੇਲ ਨਾਲ ਮਿਲਾ ਕੇ ਬੱਚੇ ਦੀ ਚਮੜੀ 'ਤੇ ਲਗਾ ਸਕਦੇ ਹੋ।