Water After Food: ਪਾਣੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਸਿਹਤ ਮਾਹਿਰ ਹਰ ਰੋਜ਼ 3-4 ਲੀਟਰ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਦੂਜੇ ਪਾਸੇ ਪਾਣੀ ਸਬੰਧੀ ਕੁਝ ਨਿਯਮ ਵੀ ਹਨ। ਜੇਕਰ ਪਾਣੀ ਨੂੰ ਸਹੀ ਢੰਗ ਨਾਲ ਨਾ ਪੀਤਾ ਜਾਏ ਤਾਂ ਇਹ ਸਿਹਤ ਲਈ ਘਾਤਕ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ: ਅੰਦਰ ਜਾਂਦਿਆਂ ਹੀ ਬੰਦੇ ਨਾਲ ਕਿਵੇਂ ਖੇਡਣ ਲੱਗਦੀ ਸ਼ਰਾਬ? ਬਹੁਤੇ ਪਿਆਕੜ ਵੀ ਨਹੀਂ ਜਾਣਦੇ ਸ਼ਰਾਬ ਦਾ ਫੰਡਾ
ਡਾਕਟਰਾਂ ਅਨੁਸਾਰ ਖਾਣਾ ਖਾਂਦੇ ਸਮੇਂ ਪਾਣੀ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਭੋਜਨ ਦੇ ਨਾਲ ਜਾਂ ਤੁਰੰਤ ਬਾਅਦ ਪਾਣੀ ਪੀਣ ਨਾਲ ਐਸੀਡਿਟੀ ਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭੋਜਨ ਤੋਂ ਕਿੰਨੀ ਦੇਰ ਬਾਅਦ ਪਾਣੀ ਪੀਣਾ ਚਾਹੀਦਾ?
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਭੋਜਨ ਨੂੰ ਪਚਣ 'ਚ ਦੋ ਘੰਟੇ ਲੱਗ ਜਾਂਦੇ ਹਨ। ਇਸ ਦੌਰਾਨ ਪਾਣੀ ਪੀਣ ਨਾਲ ਪਾਚਨ 'ਤੇ ਅਸਰ ਪੈਂਦਾ ਹੈ। ਇਸ ਲਈ ਖਾਣਾ ਖਾਣ ਤੋਂ ਲਗਪਗ 45 ਤੋਂ 60 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ। ਇਹ ਵੀ ਧਿਆਨ ਰੱਖੋ ਕਿ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਤਾ ਜਾਏ।
ਸਹੀ ਸਮੇਂ 'ਤੇ ਪਾਣੀ ਪੀਣ ਦੇ ਫਾਇਦੇ
1. ਖਾਣਾ ਖਾਣ ਦੇ ਇੱਕ ਘੰਟੇ ਬਾਅਦ ਪਾਣੀ ਪੀਣ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।
2. ਸਹੀ ਸਮੇਂ 'ਤੇ ਪਾਣੀ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ।
3. ਪੇਟ 'ਚ ਗੈਸ ਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ।
4. ਭੋਜਨ ਵਿੱਚ ਮੌਜੂਦ ਪੋਸ਼ਕ ਤੱਤਾਂ ਨੂੰ ਸਰੀਰ ਚੰਗੀ ਤਰ੍ਹਾਂ ਸੋਖ ਲੈਂਦਾ ਹੈ।
5. ਸਹੀ ਸਮੇਂ 'ਤੇ ਪਾਣੀ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।
ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਨੁਕਸਾਨ
1. ਮੋਟਾਪੇ ਦੀ ਸਮੱਸਿਆ
2. ਪਾਚਨ ਸਬੰਧੀ ਸਮੱਸਿਆਵਾਂ
3. ਬਲੱਡ ਸ਼ੂਗਰ ਲੈਵਲ ਵਧਣ ਦੀ ਸਮੱਸਿਆ
4. ਪੇਟ ਗੈਸ ਦੀ ਸਮੱਸਿਆ
Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਗਿਆਨ 'ਤੇ ਆਧਾਰਿਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।
ਇਹ ਵੀ ਪੜ੍ਹੋ: ਸਾਵਧਾਨ! ਕੀ ਤੁਸੀਂ ਵੀ ਮਾੜਾ ਜਿਹਾ ਸਿਰਦਰਦ ਹੋਣ 'ਤੇ ਹੀ ਖਾ ਲੈਂਦੇ ਹੋ ਗੋਲੀ, ਇਹ ਆਦਤ ਬੇਹੱਦ ਘਾਤਕ