Car Challan rules in One Day: ਜੇਕਰ ਦਿਨ ਵਿੱਚ ਇੱਕ ਵਾਰ ਚਲਾਨ ਕੱਟਿਆ ਜਾਏ ਤਾਂ ਪੂਰਾ ਦਿਨ ਮੁੜ ਚਲਾਨ ਨਹੀਂ ਕੱਟਿਆ ਜਾ ਸਕਦਾ। ਤੁਸੀਂ ਬਹੁਤ ਸਾਰੇ ਲੋਕਾਂ ਕੋਲੋਂ ਇਹ ਤੱਥ ਸੁਣਿਆ ਹੋਵੇਗਾ ਤੇ ਤੁਸੀਂ ਖੁਦ ਵੀ ਕਈਆਂ ਨੂੰ ਦੱਸਿਆ ਹੋਏਗਾ ਕਿ ਜੇਕਰ ਦਿਨ ਵਿੱਚ ਇੱਕ ਵਾਰ ਚਲਾਨ ਜਾਰੀ ਹੋ ਜਾਂਦਾ ਹੈ, ਤਾਂ ਪੁਲਿਸ ਵਾਲੇ ਦੁਬਾਰਾ ਚਲਾਨ ਜਾਰੀ ਨਹੀਂ ਕਰ ਸਕਦੇ ਹਨ ਪਰ, ਕੀ ਤੁਸੀਂ ਜਾਣਦੇ ਹੋ ਕਿ ਇਹ ਗੱਲ ਪੂਰੀ ਸਹੀ ਨਹੀਂ ਸਗੋਂ ਇਹ ਸਿਰਫ ਅੱਧਾ ਸੱਚ ਹੈ। ਅਸਲੀਅਤ ਇਹ ਹੈ ਕਿ ਕਿਸੇ ਵੀ ਵਾਹਨ ਦੇ ਡਰਾਈਵਰ ਦਾ ਇੱਕ ਵਾਰ ਨਹੀਂ, ਸਗੋਂ ਦਿਨ ਵਿੱਚ ਕਈ ਵਾਰ ਚਲਾਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਬਾਰੇ ਕੁਝ ਪਾਬੰਦੀਆਂ ਤੇ ਨਿਯਮ ਹਨ।
ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਮਾਮਲੇ 'ਚ ਕਿੰਨੀ ਸੱਚਾਈ ਹੈ ਤੇ ਇਹ ਕਿਉਂ ਕਿਹਾ ਜਾਂਦਾ ਹੈ ਕਿ ਜੇਕਰ ਦਿਨ 'ਚ ਇੱਕ ਵਾਰ ਚਲਾਨ ਹੋ ਜਾਵੇ ਤਾਂ ਪੂਰੇ ਦਿਨ 'ਚ ਮੁੜ ਚਲਾਨ ਨਹੀਂ ਹੋ ਸਕਦਾ। ਆਓ ਜਾਣਦੇ ਹਾਂ ਚਲਾਨ ਕੱਟਣ ਦੀ ਕਹਾਣੀ ਤੇ ਇੱਕ ਦਿਨ ਵਿੱਚ ਇੱਕ ਚਲਾਨ ਵਾਲੀ ਗੱਲ ਕਿੱਥੇ ਫਿੱਟ ਬੈਠਦੀ ਹੈ।
ਨਿਯਮ ਕੀ ਕਹਿੰਦਾ?
ਜੇਕਰ ਅਸੀਂ ਇੱਕ ਦਿਨ ਵਿੱਚ ਇੱਕ ਚਲਾਨ ਦੇ ਨਿਯਮਾਂ ਦੀ ਗੱਲ ਕਰੀਏ, ਤਾਂ ਇਹ ਕੁਝ ਸਥਿਤੀਆਂ ਵਿੱਚ ਠੀਕ ਹੈ। ਮੋਟਰ ਵਹੀਕਲ ਐਕਟ ਤਹਿਤ ਕੁਝ ਨਿਯਮਾਂ ਨੂੰ ਤੋੜਨ ਦੇ ਨਤੀਜੇ ਵਜੋਂ ਇੱਕ ਦਿਨ ਵਿੱਚ ਸਿਰਫ ਇੱਕ ਚਲਾਨ ਹੀ ਹੋ ਸਕਦਾ ਹੈ। ਇਸ ਸਥਿਤੀ ਵਿੱਚ ਵੀ ਇਹ ਜ਼ਰੂਰੀ ਹੈ ਕਿ ਚਲਾਨ ਸਿਰਫ ਉਸੇ ਨਿਯਮ ਦੀ ਉਲੰਘਣਾ ਕਰਨ 'ਤੇ ਜਾਰੀ ਨਹੀਂ ਕੀਤਾ ਜਾ ਸਕਦਾ। ਉਦਾਹਰਨ ਲਈ, ਮੰਨ ਲਓ ਕਿ ਤੁਸੀਂ ਕਿਸੇ ਨਿਯਮ ਦੀ ਉਲੰਘਣਾ ਕੀਤੀ ਹੈ ਤੇ ਕੁਝ ਸਮੇਂ ਬਾਅਦ ਤੁਸੀਂ ਦੁਬਾਰਾ ਉਸੇ ਨਿਯਮ ਦੀ ਉਲੰਘਣਾ ਕਰਦੇ ਹੋ, ਤਾਂ ਕੋਈ ਚਲਾਨ ਨਹੀਂ ਹੋਵੇਗਾ ਪਰ, ਇਹ ਸਾਰੇ ਨਿਯਮਾਂ ਲਈ ਨਹੀਂ ਤੇ ਇਹ ਕੁਝ ਨਿਯਮਾਂ ਦੀ ਉਲੰਘਣਾ 'ਤੇ ਹੀ ਹੁੰਦਾ ਹੈ।
ਪਰ ਅਜਿਹੇ ਕਈ ਨਿਯਮ ਹਨ, ਜੇਕਰ ਤੁਸੀਂ ਉਨ੍ਹਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਡਾ ਦੁਬਾਰਾ ਚਲਾਨ ਕੀਤਾ ਜਾ ਸਕਦਾ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਦਿਨ ਵਿੱਚ ਕਈ ਵਾਰ ਚਲਾਨ ਹੋ ਸਕਦਾ ਹੈ। ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਜੇਕਰ ਕਿਸੇ ਦਾ ਇੱਕ ਵਾਰ ਚਲਾਨ ਹੋ ਗਿਆ ਤਾਂ ਦਿਨ ਵਿੱਚ ਉਸ ਦਾ ਦੁਬਾਰਾ ਚਲਾਨ ਨਹੀਂ ਕੀਤਾ ਜਾ ਸਕਦਾ। ਇਹ ਵੱਖ-ਵੱਖ ਨਿਯਮਾਂ ਤੇ ਉਨ੍ਹਾਂ ਦੀ ਉਲੰਘਣਾ 'ਤੇ ਨਿਰਭਰ ਕਰਦਾ ਹੈ ਕਿ ਕੀ ਉਨ੍ਹਾਂ ਨੂੰ ਦਿਨ ਵਿੱਚ ਦੁਬਾਰਾ ਚਲਾਨ ਕੀਤਾ ਜਾ ਸਕਦਾ ਹੈ ਜਾਂ ਨਹੀਂ।
ਆਓ ਉਦਾਹਰਣ ਨਾਲ ਸਮਝੀਏ...
ਉਦਾਹਰਣ ਵਜੋਂ, ਜਦੋਂ ਦਿੱਲੀ ਵਿੱਚ ਔਡ ਈਵਨ ਦਾ ਨਿਯਮ ਆਇਆ, ਤਾਂ ਨਿਯਮ ਤੋੜਨ ਲਈ ਚਲਾਨ ਕੱਟਿਆ ਗਿਆ। ਇਸ ਸਥਿਤੀ ਵਿੱਚ ਜੇ ਇੱਕ ਦਿਨ ਵਿੱਚ ਇੱਕ ਵਾਰ ਚਲਾਨ ਹੋ ਗਿਆ ਤਾਂ ਫਿਰ ਕੋਈ ਚਲਾਨ ਨਹੀਂ ਹੋ ਸਕਦਾ। ਉਦਾਹਰਣ ਵਜੋਂ, ਜੇਕਰ ਕੋਈ ਹੈਲਮੇਟ ਪਹਿਨੇ ਬਿਨਾਂ ਗੱਡੀ ਚਲਾ ਰਿਹਾ ਹੈ, ਤਾਂ ਉਸ ਦਾ ਸਿਰਫ ਇੱਕ ਵਾਰ ਚਲਾਨ ਕੀਤਾ ਜਾਵੇਗਾ। ਅਸਲ ਵਿੱਚ ਇਨ੍ਹਾਂ ਚਲਾਨਾਂ ਵਿੱਚ ਸੁਧਾਰ ਦੀ ਕੋਈ ਉਮੀਦ ਨਹੀਂ ਪਰ, ਅਜਿਹੇ ਬਹੁਤ ਸਾਰੇ ਨਿਯਮ ਹਨ, ਜਿਨ੍ਹਾਂ ਨੂੰ ਇੱਕ ਵਾਰ ਦੀ ਗਲਤੀ ਤੋਂ ਤੁਰੰਤ ਬਾਅਦ ਸੁਧਾਰਿਆ ਜਾ ਸਕਦਾ ਹੈ। ਅਜਿਹੇ ਨਿਯਮਾਂ ਵਿੱਚ ਚਲਾਨ ਦਿਨ ਵਿੱਚ ਕਈ ਵਾਰ ਹੋ ਸਕਦਾ ਹੈ।
ਇਸ ਦੀ ਇੱਕ ਉਦਾਹਰਣ ਓਵਰ ਸਪੀਡ ਹੈ। ਜੇਕਰ ਓਵਰ ਸਪੀਡ ਜਾਂ ਲਾਲ ਬੱਤੀ ਜੰਪ ਲਈ ਕਿਸੇ ਦਾ ਚਲਾਨ ਕੀਤਾ ਜਾਂਦਾ ਹੈ ਤਾਂ ਮੁੜ ਨਿਯਮ ਤੋੜਨ 'ਤੇ ਦੁਬਾਰਾ ਚਲਾਨ ਵੀ ਹੋ ਸਕਦਾ ਹੈ। ਦਰਅਸਲ, ਇਸ ਵਿੱਚ ਡਰਾਈਵਰ ਕੋਲ ਗਲਤੀ ਸੁਧਾਰਨ ਦਾ ਮੌਕਾ ਹੁੰਦਾ ਹੈ ਤੇ ਉਹ ਸੁਧਾਰ ਸਕਦਾ ਹੈ। ਇਸ ਸਥਿਤੀ ਵਿੱਚ ਚਲਾਨ ਇੱਕ ਦਿਨ ਵਿੱਚ ਕਈ ਵਾਰ ਹੋ ਸਕਦਾ ਹੈ। ਇਸ ਲਈ, ਜੇਕਰ ਓਵਰ ਸਪੀਡ ਵਿੱਚ ਚਲਾਨ ਹੁੰਦਾ ਹੈ, ਤਾਂ ਤੁਰੰਤ ਗਲਤੀ ਨੂੰ ਸੁਧਾਰੋ ਤੇ ਅਗਲੇ ਚਲਾਨ ਤੋਂ ਬਚੋ।
Car loan Information:
Calculate Car Loan EMI