Health Tips: ਇਕ ਉਮਰ ਤੋਂ ਬਾਅਦ ਵਾਲਾਂ ਦਾ ਸਫੈਦ ਹੋਣਾ ਸੁਭਾਵਿਕ ਹੈ, ਪਰ ਕਈ ਵਾਰ ਵਾਲ ਛੋਟੀ ਉਮਰ ਵਿਚ ਹੀ ਸਫੈਦ ਦਿਖਾਈ ਦੇਣ ਲੱਗਦੇ ਹਨ। ਵਾਲਾਂ ਨੂੰ ਕਾਲਾ ਕਰਨ ਲਈ ਲੋਕ ਕਈ ਤਰ੍ਹਾਂ ਦੇ ਪ੍ਰੋਡਕਟ ਵਰਤਦੇ ਹਨ। 


ਜ਼ਿਆਦਤਰ ਲੋਕ ਚਿੱਟੇ ਵਾਲਾਂ ਨੂੰ ਛੁਪਾਉਣ ਲਈ ਮਹਿੰਦੀ ਦੀ ਵਰਤੋਂ ਕਰਦੇ ਹਨ, ਪਰ ਵਾਲਾਂ ਨੂੰ ਕਲਰ ਕਰਨ ਲਈ ਮਹਿੰਦੀ ਦੀ ਵਰਤੋਂ ਕਰਨਾ ਤੁਹਾਡੇ ਵਾਲਾਂ ਲਈ ਠੀਕ ਨਹੀਂ ਹੈ। ਇਹ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਲਗਾਤਾਰ ਮਹਿੰਦੀ ਲਗਾਉਣ ਨਾਲ ਤੁਹਾਨੂੰ ਵਾਲਾਂ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ। ਮਹਿੰਦੀ ਤੁਹਾਡੇ ਠੀਕ ਤੇ ਤੰਦਰੁਤ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ।


ਮਹਿੰਦੀ ਲਗਾਉਣ ਨਾਲ ਵਾਲਾ ਨੂੰ ਨੁਕਸਾਨ


ਲਗਾਤਾਰ ਮਹਿੰਦੀ ਲਗਾਉਣ ਨਾਲ ਵਾਲਾਂ ਦਾ ਕੁਦਰਤੀ ਰੰਗ ਖ਼ਰਾਬ ਹੋ ਜਾਂਦਾ ਹੈ। ਮਹਿੰਦੀ ਲਗਾਉਣ ਨਾਲ ਚਿੱਟੇ ਵਾਲ ਤਾਂ ਢਕੇ ਜਾਂਦੇ ਹਨ, ਪਰ ਕਾਲੇ ਵਾਲਾਂ ਦਾ ਰੰਗ ਵੀ ਇਸ ਨਾਲ ਪ੍ਰਭਾਵਿਤ ਹੋਣ ਲੱਗਦਾ ਹੈ।


ਇਕ ਵਾਰ ਤਾਂ ਮਹਿੰਦੀ ਤੁਹਾਡੇ ਚਿੱਟੇ ਵਾਲਾਂ ਨੂੰ ਢੱਕ ਕੇ ਸੁੰਦਰ ਤੇ ਚਮਕਦਾਰ ਬਣਾ ਦਿੰਦੀ ਹੈ। ਪਰ ਕੁਝ ਸਮੇਂ ਬਾਅਦ ਮਹਿੰਦੀ ਦਾ ਰੰਗ ਫਿੱਕਾ ਪੈਣ ਲੱਗਦਾ ਹੈ, ਜਿਸ ਕਾਰਨ ਤੁਹਾਡੇ ਵਾਲ ਲਾਲ ਜਾਂ ਸੰਤਰੀ ਦਿਖਣ ਲੱਗਦੇ ਹਨ।


ਜ਼ਿਆਦਾ ਮਹਿੰਦੀ ਲਗਾਉਣ ਨਾਲ ਬਚੇ ਕਾਲੇ ਵਾਲ ਵੀ ਸਫ਼ੇਦ ਹੋਣ ਲੱਗਦੇ ਹਨ। ਵਧੇਰੇ ਮਹਿੰਦੀ ਲਗਾਉਣ ਨਾਲ ਖੋਪੜੀ ਖ਼ੁਸ਼ਕ ਹੁੰਦੀ ਹੈ। ਜਿਸ ਕਾਰਨ ਵਾਲ ਵਧੇਰੇ ਝੜਦੇ ਹਨ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।


ਸਾਡੇ ਵਾਲਾਂ ਵਿਚ ਕੁਦਰਤੀ ਤੇਲ ਮੌਜੂਦ ਹੁੰਦਾ ਹੈ, ਜੋ ਵਾਲਾਂ ਨੂੰ ਵਧਣ ਫੁੱਲਣ ਵਿਚ ਮਦਦ ਕਰਦਾ ਹੈ, ਪਰ ਮਹਿੰਦੀ ਲਗਾਉਣ ਨਾਲ ਇਹ ਕੁਦਰਤੀ ਤੇਲ ਨਸ਼ਟ ਹੋ ਜਾਂਦਾ ਹੈ। ਜਿਸ ਕਾਰਨ ਕੁਝ ਸਮੇਂ ਬਾਅਦ ਵਾਲ ਬੇਜਾਨ ਹੋਣ ਲੱਗਦੇ ਹਨ।


ਲਗਾਤਾਰ ਮਹਿੰਦੀ ਲਗਾਉਣ ਨਾਲ ਵਾਲਾਂ ਦੀ ਬਣਤਰ ਉੱਤੇ ਵੀ ਅਸਰ ਪੈਂਦਾ ਹੈ। ਇਸ ਨਾਲ ਤੁਹਾਡੇ ਵਾਲਾਂ ਦੀ ਬਣਤਰ ਵਿਗੜ ਜਾਂਦੀ ਹੈ ਅਤੇ ਵਾਲ ਉਲਝਣ ਲੱਗਦੇ ਹਨ।


ਜੇਕਰ ਮਹਿੰਦੀ ਵਾਲਾਂ ਦੀਆਂ ਜੜ੍ਹਾਂ ਤੱਕ ਚਲੀ ਜਾਵੇ ਤਾਂ ਇਸ ਨਾਲ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਵਾਲ ਕਮਜ਼ੋਰ ਹੋ ਜਾਂਦੇ ਹਨ। ਜਿਸ ਕਾਰਨ ਵਾਲ ਵੱਧ ਝੜਨ ਲੱਗਦੇ ਹਨ।