Beetroot Raita recipe : ਲਾਲ-ਲਾਲ ਰੰਗ ਵਾਲੀ ਚੁਕੰਦਰ ਸਰੀਰ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ। ਬੱਚਿਆਂ ਤੋਂ ਲੈ ਕੇ ਵੱਡੇ ਤੱਕ ਸਭ ਨੂੰ ਚੁਕੰਦਰ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਵਧਦਾ ਹੈ, ਨਾਲ ਹੀ ਚੁਕੰਦਰ ਖਾਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਇਹ ਸੱਚ ਹੈ, ਚੁਕੰਦਰ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ (Beetroot is very beneficial for our health), ਨਾਲ ਹੀ, ਹਰ ਕੋਈ ਇਸਨੂੰ ਸਲਾਦ ਵਿੱਚ ਸ਼ਾਮਲ ਕਰਦਾ ਹੈ। ਪਰ ਕੁੱਝ ਲੋਕ ਇਸ ਨੂੰ ਖਾਣ ਤੋਂ ਪਰਹੇਜ਼ ਕਰਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਚੁਕੰਦਰ ਤੋਂ ਬਣੀ ਇਕ ਨਵੀਂ ਚੀਜ਼ ਬਾਰੇ ਦੱਸਣ ਜਾ ਰਹੇ ਹਾਂ। ਕੁੱਝ ਲੋਕਾਂ ਨੂੰ ਚੁਕੰਦਰ ਦਾ ਸਵਾਦ ਜਾਂ ਖਾਣਾ ਪਸੰਦ ਨਹੀਂ ਹੁੰਦਾ। ਪਰ ਇਹ ਡਿਸ਼ ਅਜਿਹੀ ਹੈ ਕਿ ਹਰ ਕਿਸੇ ਨੂੰ ਪਸੰਦ ਆਵੇਗੀ। ਆਓ ਜਾਣਦੇ ਹਾਂ ਚੁਕੰਦਰ ਦਾ ਰਾਇਤਾ ਬਣਾਉਣ ਦਾ ਤਰੀਕਾ ਅਤੇ ਇਸ ਦੇ ਫਾਇਦੇ?
ਜੇਕਰ ਤੁਹਾਨੂੰ ਸਲਾਦ ਜਾਂ ਖਾਲੀ ਚੁਕੰਦਰ ਖਾਣਾ ਪਸੰਦ ਨਹੀਂ ਹੈ ਤਾਂ ਤੁਸੀਂ ਰਾਇਤਾ ਬਣਾ ਕੇ ਖਾ ਸਕਦੇ ਹੋ। ਖਾਣ 'ਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ ਇਸ ਲਈ ਤੁਹਾਨੂੰ ਇਸ ਨੂੰ ਘਰ 'ਚ ਜ਼ਰੂਰ ਬਣਾਉਣਾ ਚਾਹੀਦਾ ਹੈ।
ਰਾਇਤਾ ਬਣਾਉਣ ਲਈ ਸਮੱਗਰੀ:
1 ਚੁਕੰਦਰ (ਛਿਲਿਆ ਹੋਇਆ ਅਤੇ ਪੀਸਿਆ ਹੋਇਆ)
2 ਕੱਪ ਦਹੀਂ
1 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ
1/4 ਕੱਪ ਕੱਟਿਆ ਪਿਆਜ਼
ਹਰੀ ਮਿਰਚ
ਕਾਲਾ ਨਮਕ (ਸਵਾਦ ਅਨੁਸਾਰ)
ਚਾਟ ਮਸਾਲਾ (ਸਵਾਦ ਅਨੁਸਾਰ)
ਹਰਾ ਧਨੀਆ (ਸਜਾਵਟ ਲਈ)
ਹੋਰ ਪੜ੍ਹੋ : ਸਿਹਤ ਦਾ ਖ਼ਜ਼ਾਨਾ 'ਉਬਲੀ ਹੋਈ ਸ਼ਕਰਕੰਦੀ', ਇਸ ਦੇ ਸੇਵਨ ਨਾਲ ਮਿਲਣਗੇ ਇਹ ਫਾਇਦੇ
ਰਾਇਤਾ ਬਣਾਉਣ ਦਾ ਤਰੀਕਾ:
ਚੁਕੰਦਰ ਦੇ ਛਿਲਕੇ, ਪੀਸ ਕੇ ਨਰਮ ਹੋਣ ਤੱਕ ਉਬਾਲੋ।
ਉਬਲੇ ਚੁਕੰਦਰ ਨੂੰ ਪੀਸ ਕੇ ਪੇਸਟ ਤਿਆਰ ਕਰੋ।
ਇਸ ਪੇਸਟ ਨੂੰ ਠੰਡ ਕਰਕੇ ਫਿਰ ਦਹੀਂ ਵਿੱਚ ਮਿਲਾਓ।
ਫਿਰ ਪਿਆਜ਼, ਹਰੀ ਮਿਰਚ, ਨਮਕ, ਜੀਰਾ ਪਾਊਡਰ ਅਤੇ ਚਾਟ ਮਸਾਲਾ ਪਾਓ।
ਰਾਇਤਾ ਤਿਆਰ ਹੈ। ਗਰਮੀਆਂ ਦੇ ਵਿੱਚ ਇਸ ਨੂੰ ਇੱਕ ਘੰਟੇ ਲਈ ਫਰਿੱਜ ਵਿੱਚ ਰੱਖੋ ਅਤੇ ਠੰਡ ਹੋਣ ਤੋਂ ਬਾਆਦ ਇਸ ਨੂੰ ਹਰੇ ਧਨੀਏ ਦੇ ਨਾਲ ਗਾਰਨਿਸ਼ ਕਰਕੇ ਸਰਵ ਕਰੋ। ਸਰਦੀਆਂ ਦੇ ਵਿੱਚ ਤੁਸੀਂ ਇਸ ਠੰਡ ਕਰਨ ਦੀ ਜ਼ਰੂਰਤ ਨਹੀਂ । ਤੁਸੀਂ ਤਿਆਰ ਕਰਕੇ ਇਸ ਦਾ ਸੇਵਨ ਕਰ ਸਕਦੇ ਹੋ।
ਚੁਕੰਦਰ ਰਾਇਤਾ ਖਾਣ ਦੇ ਕਈ ਫਾਇਦੇ ਹਨ
ਪਾਚਨ ਕਿਰਿਆ ਨੂੰ ਸੁਧਾਰਦਾ ਹੈ - ਚੁਕੰਦਰ ਵਿੱਚ ਉੱਚ ਫਾਈਬਰ ਹੁੰਦਾ ਹੈ ਜੋ ਪੇਟ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ। ਰਾਇਤਾ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।
ਵਜ਼ਨ ਕੰਟਰੋਲ - ਚੁਕੰਦਰ ਵਿੱਚ ਕੈਲੋਰੀ ਘੱਟ ਹੁੰਦੀ ਹੈ ਪਰ ਇਹ ਤੁਹਾਨੂੰ ਪੇਟ ਭਰਿਆ ਮਹਿਸੂਸ ਕਰਦਾ ਹੈ। ਇਸ ਨਾਲ ਵਧਦਾ ਭਾਰ ਕੰਟਰੋਲ 'ਚ ਰਹਿੰਦਾ ਹੈ।
ਐਨਰਜੀ ਬੂਸਟ - ਚੁਕੰਦਰ ਵਿੱਚ ਕਾਰਬੋਹਾਈਡ੍ਰੇਟਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ।
ਬੀਪੀ ਕੰਟਰੋਲ - ਚੁਕੰਦਰ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ।
ਅੱਖਾਂ ਲਈ ਫਾਇਦੇਮੰਦ - ਚੁਕੰਦਰ ਵਿੱਚ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।