Benefits Of Sweet Potato: ਸ਼ਕਰਕੰਦੀ ਇੱਕ ਅਜਿਹਾ ਫੂਡ ਹੈ ਜਿਸ ਨੂੰ ਜ਼ਮੀਨ ਦੇ ਹੇਠਾਂ ਉਗਾਇਆ ਜਾਂਦਾ ਹੈ, ਇਸਦਾ ਸੁਆਦ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਉਂਦਾ ਹੈ, ਜਿਸ ਕਾਰਨ ਕਈ ਲੋਕ ਇਸ ਨੂੰ ਸ਼ੌਕ ਦੇ ਨਾਲ ਖਾਉਂਦੇ ਹਨ। ਇਸ ਦਾ ਮਿੱਠਾ ਸੁਆਦ ਅਤੇ ਕਰੀਮੀ ਬਣਤਰ ਮਨ ਨੂੰ ਮੋਹ ਲੈਂਦੀ ਹੈ। ਆਓ ਜਾਣਦੇ ਹਾਂ ਜੇਕਰ ਅਸੀਂ ਇਸ ਨੂੰ ਉਬਾਲ ਕੇ ਨਿਯਮਿਤ ਰੂਪ ਨਾਲ ਖਾਂਦੇ ਹਾਂ ਤਾਂ ਇਸ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।



ਸ਼ਕਰਕੰਦੀ ਖਾਣ ਦੇ ਫਾਇਦੇ


 


ਪੋਸ਼ਕ ਤੱਤਾਂ ਨਾਲ ਭਰਪੂਰ- ਸ਼ਕਰਕੰਦੀ 'ਚ ਪੋਸ਼ਕ ਤੱਤਾਂ ਦੀ ਕੋਈ ਕਮੀ ਨਹੀਂ ਹੁੰਦੀ, ਜੇਕਰ ਤੁਸੀਂ ਇਸ ਨੂੰ ਖਾਓਗੇ ਤਾਂ ਸਰੀਰ ਨੂੰ ਵਿਟਾਮਿਨ ਏ, ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਮਿਲਣਗੇ।


ਦਿਲ ਦੀ ਸਿਹਤ ਲਈ ਚੰਗੀ- ਭਾਰਤ 'ਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਕਈ ਲੋਕ ਦਿਲ ਦੇ ਦੌਰੇ ਕਾਰਨ ਆਪਣੀ ਜਾਨ ਵੀ ਗੁਆ ਦਿੰਦੇ ਹਨ। ਅਜਿਹੀ ਸਥਿਤੀ ਵਿੱਚ, ਆਪਣੇ ਆਪ ਨੂੰ ਬਚਾਉਣ ਲਈ, ਤੁਹਾਨੂੰ ਸ਼ਕਰਕੰਦੀ ਵਰਗੇ ਸਿਹਤਮੰਦ ਭੋਜਨ ਖਾਣੇ ਪੈਣਗੇ, ਇਸ ਵਿੱਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਬਲੱਡ ਪ੍ਰੈਸ਼ਰ ਨੂੰ ਵਧਣ ਨਹੀਂ ਦਿੰਦੀ, ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ।


ਹੋਰ ਪੜ੍ਹੋ: ਚਾਹ ਪੀਣ ਵਾਲਿਆਂ ਲਈ ਚੰਗੀ ਖਬਰ! ਚਾਹ ਨੇ ਹਾਸਿਲ ਕੀਤਾ ਇਹ ਮੁਕਾਮ, ਨਾ ਪੀਣ ਵਾਲੇ ਪ੍ਰੇਸ਼ਾਨ!


ਭਾਰ ਕੰਟਰੋਲ ਕਰਨ ਵਿੱਚ ਲਾਭਕਾਰੀ-ਸ਼ਕਰਕੰਦੀ ਦਾ ਸੁਆਦ ਭਾਵੇਂ ਮਿੱਠਾ ਹੁੰਦਾ ਹੈ, ਪਰ ਇਹ ਘੱਟ ਕੈਲੋਰੀ ਅਤੇ ਉੱਚ ਫਾਈਬਰ ਵਾਲੀ ਖੁਰਾਕ ਹੈ, ਜਿਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਦਾ ਹੈ, ਜੋ ਤੁਹਾਨੂੰ ਜ਼ਿਆਦਾ ਖਾਣ ਤੋਂ ਰੋਕਦਾ ਹੈ ਅਤੇ ਇਸ ਤਰ੍ਹਾਂ ਇਹ ਭਾਰ ਘਟਾਉਣ ਦੇ ਵਿੱਚ ਮਦਦ ਕਰਦੀ ਹੈ।


ਇਮਿਊਨਿਟੀ ਵਧੇਗੀ- ਸਰੀਰ ਨੂੰ ਸਿਹਤਮੰਦ ਰੱਖਣ ਲਈ ਮਜ਼ਬੂਤ ​​ਇਮਿਊਨਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਸ਼ਕਰਕੰਦੀ ਦਾ ਸੇਵਨ ਕਰਦੇ ਹੋ, ਤਾਂ ਜ਼ੁਕਾਮ, ਖਾਂਸੀ, ਫਲੂ ਅਤੇ ਹੋਰ ਵਾਇਰਲ ਬਿਮਾਰੀਆਂ ਦਾ ਖ਼ਤਰਾ ਘੱਟ ਜਾਵੇਗਾ ਕਿਉਂਕਿ ਇਸ ਭੋਜਨ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ।


ਪਾਚਨ ਕਿਰਿਆ ਵਿੱਚ ਸੁਧਾਰ ਹੋਵੇਗਾ- ਸ਼ਕਰਕੰਦੀ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਣ ਦੇ ਲਈ ਫਾਇਦੇਮੰਦ ਹੁੰਦਾ ਹੈ ਅਤੇ ਪਾਚਨ ਵਿੱਚ ਸੁਧਾਰ ਕਰਦਾ ਹੈ। ਅਜਿਹੇ 'ਚ ਕਬਜ਼ ਅਤੇ ਗੈਸ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ।



Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।