Health Benefits of Bhuna Chana: ਅੱਜ ਦੀ ਰੁਝੇਵਿਆਂ ਭਰੀ ਜੀਵਨ-ਸ਼ੈਲੀ ਵਿੱਚ ਆਪਣੇ-ਆਪ ਨੂੰ ਸਿਹਤਮੰਦ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਅਤੇ ਜਦੋਂ ਮਰਦਾਂ ਦੀ ਸਿਹਤ ਦੀ ਗੱਲ ਆਉਂਦੀ ਹੈ। ਇਸ ਲਈ ਜ਼ਿਆਦਾਤਰ ਬੈਚਲਰ ਬਾਹਰੀ ਭੋਜਨ 'ਤੇ ਨਿਰਭਰ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਥਕਾਵਟ, ਕਮਜ਼ੋਰੀ ਸਮੇਤ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਭੁੰਨੇ ਹੋਏ ਛੋਲੇ ਇੱਕ ਬਿਹਤਰ ਵਿਕਲਪ ਹਨ। ਇਸ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇੱਕ ਮੁੱਠੀ ਭੁੰਨੇ ਹੋਏ ਛੋਲਿਆਂ ਨੂੰ ਨਿਯਮਿਤ ਰੂਪ ’ਚ ਖਾਣ ਨਾਲ, ਕਈ ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਹ ਪੁਰਸ਼ਾਂ ਦੀ ਸਰੀਰਕ ਸ਼ਕਤੀ ਨੂੰ ਵਧਾਉਣ ਵਿੱਚ ਸਹਾਇਤਾ ਕਰਦੇ ਹਨ। ਹੋਰ ਲੋਕ ਵੀ ਇਸ ਦਾ ਸੇਵਨ ਕਰ ਸਕਦੇ ਹਨ। ਇਸ ਲਈ ਇਸ ਦੇ ਕੀ ਲਾਭ ਹਨ, ਜਾਣੋ ਪੂਰੇ ਵੇਰਵੇ।

1.     ਭੁੰਨੇ ਹੋਏ ਛੋਲਿਆਂ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਚਿਕਨਾਈ, ਫਾਈਬਰ, ਕੈਲਸ਼ੀਅਮ, ਆਇਰਨ ਤੇ ਹੋਰ ਬਹੁਤ ਸਾਰੇ ਵਿਟਾਮਿਨ ਮੌਜੂਦ ਹੁੰਦੇ ਹਨ। ਇਸ ਲਈ, ਰੋਜ਼ਾਨਾ ਇੱਕ ਮੁੱਠੀ ਭੁੰਨੇ ਹੋਏ ਛੋਲਿਆਂ ਨੂੰ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਨੂੰ ਰੋਜ਼ ਸਵੇਰੇ ਦੁੱਧ ਅਤੇ ਮੱਖਣ ਦੇ ਨਾਲ ਖਾਣ ’ਤੇ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ, ਜੋ ਮਾਸਪੇਸ਼ੀਆਂ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦਾ ਹੈ।

2.     ਸਵੇਰੇ ਨਾਸ਼ਤੇ 'ਚ ਮੁੱਠੀ ਭਰ ਭੁੰਨੇ ਹੋਏ ਛੋਲੇ ਖਾਣ ਨਾਲ ਇਕ ਗਿਲਾਸ ਦੁੱਧ ਸ਼ਹਿਦ ਨਾਲ ਮਿਲਾ ਕੇ ਪੀਣ ਨਾਲ ਪੁਰਸ਼ਾਂ ਦੀ ਸਰੀਰਕ ਸਮਰੱਥਾ ਵਧਦੀ ਹੈ। ਇਹ ਥਕਾਵਟ ਤੇ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ।

3.     ਭੁੰਨੇ ਹੋਏ ਛੋਲਿਆਂ 'ਚ ਫਾਈਬਰ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਹ ਗੈਸ ਤੇ ਬਦਹਜ਼ਮੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ। ਰੋਜ਼ ਸਵੇਰੇ ਤੇ ਸ਼ਾਮ ਇਸ ਦਾ ਸੇਵਨ ਕਰਨ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ।

4.     ਭੁੰਨੇ ਹੋਏ ਛੋਲਿਆਂ 'ਚ ਮੌਜੂਦ ਪੌਸ਼ਟਿਕ ਤੱਤ ਵੀ ਇਮਿਊਨਿਟੀ ਵਧਾਉਂਦੇ ਹਨ। ਇਹ ਬਿਮਾਰੀਆਂ ਤੋਂ ਬਚਾਉਂਦਾ ਹੈ।

5.     ਭੁੰਨੇ ਹੋਏ ਛੋਲਿਆਂ ਦਾ ਆਟਾ ਖਾਣ ਨਾਲ ਦਮਾ, ਬਲਗਮ ਤੇ ਖੰਘ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਹ ਸਾਡੇ ਇਮਿਊਨ ਸਿਸਟਮ ਭਾਵ ਰੋਗਾਂ ਨਾਲ ਲੜਨ ਦੀ ਪ੍ਰਣਾਲੀ ਨੂੰ ਵੀ ਸਿਹਤਮੰਦ ਰੱਖਦਾ ਹੈ।

6.    ਭੁੰਨੇ ਹੋਏ ਛੋਲਿਆਂ ਵਿੱਚ ਕੈਲਸ਼ੀਅਮ ਵੀ ਕਾਫੀ ਹੁੰਦਾ ਹੈ। ਇਸ ਨੂੰ ਨਿਯਮਤ ਰੂਪ ’ਚ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ, ਇਸ ਨਾਲ ਬੋਨ ਮੈਰੋ ਵੀ ਲਚਕਦਾਰ ਤੇ ਮਜ਼ਬੂਤ ਬਣਦਾ ਹੈ।

7.     ਜੇ ਕਿਸੇ ਨੂੰ ਬਵਾਸੀਰ ਦੀ ਸਮੱਸਿਆ ਹੈ ਜਾਂ ਸਾਹ ਲੈਣ ਵਿੱਚ ਤਕਲੀਫ ਹੈ, ਤਾਂ ਰਾਤ ਨੂੰ ਭੁੰਨੇ ਹੋਏ ਛੋਲਿਆਂ ਨੂੰ ਚਬਾਓ ਤੇ ਗਰਮ ਦੁੱਧ ਪੀਓ। ਅਜਿਹਾ ਕਰਨ ਨਾਲ ਅੰਦਰੂਨੀ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ।