ਅੱਜਕੱਲ੍ਹ ਹਰ ਕੋਈ ਹੱਥ ਧੋਣ ਜਾਂ ਸਾਫ ਕਰਨ ਲਈ ਹੈਂਡਵਾਸ਼ ਜਾਂ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਦਾ ਹੈ ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਇਹ ਚੀਜ਼ਾਂ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਇਹ ਗੱਲ ਹਾਲ ਹੀ ਵਿੱਚ ਇੱਕ ਰਿਸਰਚ ਵਿੱਚ ਸਾਹਮਣੇ ਆਈ ਹੈ।
ਰਿਸਰਚ ਮੁਤਾਬਕ, ਬਹੁਤ ਜ਼ਿਆਦਾ ਐਂਟੀਬੈਕਟੀਰੀਅਲ ਉਤਪਾਦਾਂ ਦੇ ਇਸਤੇਮਾਲ ਕਰਨ ਕਾਰਨ ਕੀਟਾਣੂ ਨੂੰ ਠੀਕ ਤਰ੍ਹਾਂ ਮਿਟਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਬਹੁਤ ਜਿਆਦਾ ਸਟ੍ਰਾਂਗ ਹੋ ਗਏ ਹਨ। ਇਨ੍ਹਾਂ 'ਤੇ ਹੁਣ ਐਂਟੀਬੈਕਟਿਰੀਅਲ ਉਤਪਾਦਾਂ ਦਾ ਵੀ ਕੋਈ ਅਸਾਰ ਨਹੀਂ ਹੁੰਦਾ।
ਰਿਸਰਚ ਮੁਤਾਬਕ, ਇਹ ਹੀ ਕਾਰਨ ਹੈ ਕਿ ਵਾਤਾਵਰਨ ਵਿੱਚ ਬੈਕਟੀਰੀਆ ਦੀ ਗਿਣਤੀ ਵਧ ਗਈ ਹੈ। ਐਂਟੀਬੈਕਟੀਰੀਅਲ ਉਤਪਾਦਾਂ ਦੇ ਇਸਤੇਮਾਲ ਹੋਣ ਕਾਰਨ ਟ੍ਰਾਈਕਲੋਜ ਜਿਹੇ ਕਈ ਰਸਾਇਣਾਂ ਕਾਰਨ ਬੈਕਟੀਰੀਆ ਹੋਰ ਵੱਧ ਸਟ੍ਰਾਂਗ ਹੋ ਗਏ ਹਨ।
ਦੱਸਣਯੋਗ ਹੈ ਕਿ ਟ੍ਰਾਈਕਲੋਨ ਕਈ ਤਰ੍ਹਾਂ ਦੇ ਸ਼ੈਂਪੂ, ਕਾਸਮੈਟਿਕ ਤੇ ਟੂਥਪੇਸਟ ਵਿੱਚ ਵੀ ਪਾਇਆ ਜਾਂਦਾ ਹੈ। ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਤਕਰੀਬਨ 25 ਫੀਸਦੀ ਬੈਕਟੀਰੀਆ ਮਨੁੱਖੀ ਚਮੜੀ ਵਿੱਚ ਮਿੱਟੀ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਬ੍ਰਿਟੇਨ ਦੀਆਂ ਕੁਝ ਉਤਪਾਦ ਕੰਪਨੀਆਂ ਜਿਵੇਂ ਯੂਨੀਲੀਵਰ ਆਪਣੇ ਉਤਪਾਦਾਂ ਵਿੱਚ ਟ੍ਰਾਈਕਲੋਸਨ ਤੇ ਟ੍ਰਾਈਕਾਰਬਨ ਕੈਮੀਕਲ ਦੀ ਮਾਤਰਾ ਘੱਟ ਇਸਤੇਮਾਲ ਕਰਨ ਦੀ ਯੋਜਨਾ ਬਣਾ ਰਹੀ ਹੈ।
ਦੱਸਣਯੋਗ ਹੈ ਕਿ ਪਿਛਲੇ ਹਫਤੇ ਯੂਐਸ ਫੂਡ ਐਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਟ੍ਰਾਈਕਲੋਸਨ ਤੇ ਟ੍ਰਾਈਕਾਰਬਨ ਇਹ ਕਹਿੰਦੇ ਹੋਏ ਪਾਬੰਦੀ ਲਾ ਦਿੱਤੀ ਸੀ ਕਿ ਦੋਹਾਂ ਵਿੱਚ ਅਜਿਹਾ ਕੁਝ ਵੱਧ ਨਹੀਂ ਹੈ ਕਿ ਜਿਸ ਕਾਰਨ ਦੋਵੇਂ ਸਾਬਨ ਤੇ ਪਾਣੀ ਦੇ ਬਜਾਏ ਜਿਆਦਾ ਚੰਗੇ ਤਰ੍ਹਾਂ ਕਿਟਾਣੂ ਮਾਰਦੇ ਹੋਣ।
ਇਹ ਵੀ ਪੜ੍ਹੋ: CM ਚੰਨੀ ਵਿਰੁੱਧ ਜਾਤੀਵਾਦੀ ਟਿੱਪਣੀਆਂ ਦਾ ਮਾਮਲਾ ਗਰਮਾਇਆ, SC ਕਮਿਸ਼ਨ ਜਾਂਚ ਦੇ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/