Cauliflower Side Effects: ਸਰਦੀਆਂ ਦੇ ਮੌਸਮ ਵਿੱਚ ਫੁੱਲ ਗੋਭੀ ਦਾ ਸੀਜਨ ਹੁੰਦਾ ਹੈ। ਲੋਕ ਫੁੱਲ ਗੋਭੀ ਦੀ ਸਬਜ਼ੀ, ਪਰਾਠਾ ਜਾਂ ਇਸ ਤੋਂ ਬਣੇ ਹੋਰ ਕਈ ਪਕਵਾਨ ਪਸੰਦ ਕਰਦੇ ਹਨ। ਹਾਲਾਂਕਿ ਜ਼ਿਆਦਾ ਫੁੱਲ ਗੋਭੀ ਖਾਣ ਨਾਲ ਗੈਸ ਤੇ ਪਾਚਨ ਸਬੰਧੀ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਕੁਝ ਬਿਮਾਰੀਆਂ ਵਿੱਚ ਤੁਹਾਨੂੰ ਫੁੱਲ ਗੋਭੀ ਬਿਲਕੁਲ ਨਹੀਂ ਖਾਣੀ ਚਾਹੀਦੀ। ਇਸ ਨਾਲ ਤੁਹਾਡੀ ਪ੍ਰੇਸ਼ਾਨੀ ਵਧ ਸਕਦੀ ਹੈ।



ਫੁੱਲ ਗੋਭੀ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਆਇਰਨ, ਕੈਲਸ਼ੀਅਮ ਤੇ ਫਾਸਫੋਰਸ ਦੀ ਚੰਗੀ ਮਾਤਰਾ ਹੁੰਦੀ ਹੈ। ਫੁੱਲ ਗੋਭੀ ਵਿੱਚ ਵਿਟਾਮਿਨ ਏ, ਬੀ, ਸੀ ਤੇ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ। ਇਹ ਸਾਰੇ ਪੋਸ਼ਕ ਤੱਤ ਸਿਹਤਮੰਦ ਆਦਮੀ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਪਰ ਜੇਕਰ ਤੁਹਾਨੂੰ ਥਾਇਰਾਇਡ, ਪੇਟ ਦੀ ਸਮੱਸਿਆ ਜਾਂ ਪੱਥਰੀ ਹੈ ਤਾਂ ਤੁਹਾਨੂੰ ਫੁੱਲ ਗੋਭੀ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

1- ਪਾਚਨ ਕਿਰਿਆ 'ਚ ਮੁਸ਼ਕਲ- ਫੁੱਲ ਗੋਭੀ ਖਾਣ ਨਾਲ ਗੈਸ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਵਿੱਚ ਰੈਫਿਨੋਜ਼ ਹੁੰਦਾ ਹੈ, ਜੋ ਕਾਰਬੋਹਾਈਡਰੇਟ ਦੀ ਇੱਕ ਕਿਸਮ ਹੈ। ਇਹ ਸਬਜ਼ੀਆਂ ਵਿੱਚ ਕੁਦਰਤੀ ਤੌਰ 'ਤੇ ਮੌਜੂਦ ਹੁੰਦਾ ਹੈ, ਪਰ ਸਰੀਰ ਇਸ ਨੂੰ ਤੋੜ ਨਹੀਂ ਸਕਦਾ। ਅਜਿਹੇ 'ਚ ਐਸੀਡਿਟੀ ਦੀ ਸਮੱਸਿਆ ਵਧ ਜਾਂਦੀ ਹੈ। ਜੇਕਰ ਤੁਹਾਨੂੰ ਪੇਟ ਦੀ ਸਮੱਸਿਆ ਹੈ ਤਾਂ ਤੁਹਾਨੂੰ ਫੁੱਲ ਗੋਭੀ ਨਹੀਂ ਖਾਣਾ ਚਾਹੀਦੀ।

2- ਥਾਇਰਾਇਡ ਵਧ ਸਕਦਾ- ਜਿਨ੍ਹਾਂ ਲੋਕਾਂ ਨੂੰ ਥਾਇਰਾਇਡ ਦੀ ਸਮੱਸਿਆ ਹੈ, ਉਨ੍ਹਾਂ ਨੂੰ ਫੁੱਲ ਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਕਾਰਨ ਟੀ3 ਤੇ ਟੀ4 ਹਾਰਮੋਨਸ ਵਧਣ ਦਾ ਖਤਰਾ ਹੈ। ਅਜਿਹੇ 'ਚ ਤੁਹਾਨੂੰ ਫੁੱਲ ਗੋਭੀ ਨਹੀਂ ਖਾਣੀ ਚਾਹੀਦੀ।

3- ਪੱਥਰੀ ਦੀ ਸਮੱਸਿਆ- ਜੇਕਰ ਤੁਹਾਨੂੰ ਪਿੱਤੇ ਜਾਂ ਗੁਰਦੇ ਵਿੱਚ ਪੱਥਰੀ ਹੈ ਤਾਂ ਫੁੱਲ ਗੋਭੀ ਦਾ ਸੇਵਨ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਫੁੱਲ ਗੋਭੀ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਯੂਰਿਕ ਐਸਿਡ ਦੀ ਸਮੱਸਿਆ ਵਧ ਸਕਦੀ ਹੈ। ਜੇਕਰ ਤੁਹਾਡਾ ਯੂਰਿਕ ਐਸਿਡ ਜ਼ਿਆਦਾ ਹੈ ਤਾਂ ਤੁਹਾਨੂੰ ਫੁੱਲ ਗੋਭੀ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

4- ਹੋਰ ਸਮੱਸਿਆਵਾਂ- ਗੋਭੀ 'ਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਫੁੱਲ ਗੋਭੀ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਖੂਨ ਹੌਲੀ-ਹੌਲੀ ਗਾੜ੍ਹਾ ਹੋਣ ਲੱਗਦਾ ਹੈ। ਤੁਹਾਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਫੁੱਲ ਗੋਭੀ ਦਾ ਸੇਵਨ ਕਰਨਾ ਚਾਹੀਦਾ ਹੈ।

Disclaimer: ਏਬੀਪੀ ਨਿਊਜ਼ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।