Corona-Virus Symptoms: ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕਈ ਰਾਜਾਂ ਦਾ ਹੈਲਥਕੇਅਰ ਸਿਸਟਮ ਹਿੱਲ ਕੇ ਰਹਿ ਗਿਆ ਹੈ। ਪਿਛਲੇ ਸਾਲ ਇਸ ਮਹਾਮਾਰੀ ਦੀ ਪਹਿਲੀ ਲਹਿਰ ਨੇ ਸਾਨੂੰ ਡਾਢਾ ਨੁਕਸਾਨ ਪਹੁੰਚਾਇਆ ਸੀ। ਹੁਣ ਵਾਇਰਸ ਦੇ ਨਵੇਂ ਵੇਰੀਐਂਟਸ ਨੇ ਚਿੰਤਾ ਵਧਾਈ ਹੈ। ਮਾਹਿਰਾਂ ਅਨੁਸਾਰ ਇਹ ਵਾਇਰਸ ਹੁਣ ਬਹੁਤ ਮਜ਼ਬੂਤ ਹੋ ਗਿਆ ਹੈ। ਉਂਝ ਭਾਵੇਂ ਕੋਵਿਡ-19 ਤੋਂ ਪੀੜਤ ਲੋਕਾਂ ਵਿੰਚ ਵੱਖੋ-ਵੱਖਰੇ ਲੱਛਣ ਹੁੰਦੇ ਹਨ, ਫਿਰ ਵੀ ਨਿਮਨਲਿਖਤ ਲੱਛਣ ਮਰੀਜ਼ਾਂ ’ਚ ਸਾਂਝੇ ਹੀ ਹੁੰਦੇ ਹਨ:

 

ਸੁੰਘਣ ਸ਼ਕਤੀ ਤੇ ਜੀਭ ਦੇ ਸੁਆਦ ਦਾ ਪਤਾ ਨਾ ਲੱਗਣਾ
ਸੁੰਘਣ ਸ਼ਕਤੀ ਦਾ ਨੁਕਸਾਨ ਸਭ ਤੋਂ ਅਸਪੱਸ਼ਟ ਹੈ। ਐਨੋਸੀਮੀਆ ਇਸ ਗੱਲ ਦਾ ਸੂਚਕ ਬਣ ਗਿਆ ਹੈ ਕਿ ਕੋਰੋਨਾ ਵਾਇਰਸ ਕਿੰਨਾ ਗੰਭੀਰ ਹੋ ਸਕਦਾ ਹੈ। ਕੁਝ ਲਈ ਇਹ ਬੁਖਾਰ ਤੋਂ ਪਹਿਲਾਂ ਹੋ ਸਕਦਾ ਹੈ ਜਾਂ ਕੋਵਿਡ ਦਾ ਇੱਕੋ-ਇੱਕ ਲੱਛਣ ਹੋ ਸਕਦਾ ਹੈ। ਇਹ ਠੀਕ ਹੋਣ ’ਚ ਸਮਾਂ ਲੈਂਦਾ ਹੈ। ਡਾਇਓਗਨੋਜ਼ ਹੋਣ ਤੋਂ ਬਾਅਦ ਛੇ ਤੋਂ ਸੱਤ ਹਫ਼ਤਿਆਂ ਦਾ ਸਮਾਂ ਇਹ ਠੀਕ ਹੋਣ ਲਈ ਲੈਂਦਾ ਹੈ।

ਗਲ਼ੇ ’ਚ ਖ਼ਰਾਸ਼
ਗਲ਼ੇ ’ਚ ਖੁਜਲੀ, ਕੁਝ ਸੋਜ਼ਿਸ਼, ਗਲੇ ’ਚ ਖ਼ਰਾਸ਼ ਦਾ ਸੰਕੇਤ ਹੋ ਸਕਦਾ ਹੈ। ਇਹ ਕੋਵਿਡ-19 ਦੀ ਛੂਤ ’ਚ ਸਭ ਤੋਂ ਵੱਧ ਸਾਹਮਣੇ ਆਉਣ ਵਾਲੇ ਲੱਛਣਾਂ ’ਚੋਂ ਇੱਕ ਹੈ, ਜੋ ਵਿਸ਼ਵ ਪੱਧਰ ਉੱਤੇ 52 ਫ਼ੀਸਦੀ ਮਾਮਲਿਆਂ ਵਿੱਚ ਵੇਖਿਆ ਜਾਂਦਾ ਹੈ। ਗਲੇ ’ਚ ਖ਼ਰਾਸ਼ ਨਾਲ ਦਰਦ ਵੀ ਹੁੰਦਾ ਹੈ, ਭੋਜਨ ਖਾਂਦੇ ਸਮੇਂ ਤੇ ਪਾਣੀ ਪੀਂਦੇ ਸਮੇਂ ਵਧ ਜਾਂਦਾ ਹੈ।

 

ਥਕਾਵਟ ਹੋਣਾ
ਖੰਘ ਅਤੇ ਗਲੇ ’ਚ ਖ਼ਰਾਸ਼ ਤੋਂ ਇਲਾਵਾ ਇੰਗਲੈਂਡ ਦੇ ਮਾਹਿਰਾਂ ਨੇ ਵੇਖਿਆ ਹੈ ਕਿ ਬਹੁਤ ਸਾਰੇ ਕੋਵਿਡ ਰੋਗੀ ਹੁਣ ਲੱਛਣ ਦੇ ਮੁਢਲੇ ਸੰਕੇਤ ਦੇ ਰੂਪ ਵਿੱਚ ਕਮਜ਼ੋਰੀ ਤੇ ਥਕਾਵਟ ਮਹਿਸੂਸ ਹੋਣ ਦੀ ਰਿਪੋਰਟ ਕਰ ਰਹੇ ਹਨ। ਕਿਸੇ ਵੀ ਵਾਇਰਸ ਦੀ ਛੂਤ ਵਿੱਚ ਥਕਾਵਟ ਇੱਕ ਆਮ ਸੰਕੇਤ ਹੈ; ਜਦ ਕਿ ਕੋਵਿਡ ਮਾਮਲਿਆਂ ’ਚ ਇਸ ਨਾਲ ਨਿਪਟਣਾ ਬਹੁਤ ਔਖਾ ਹੋ ਸਕਦਾ ਹੈ।

 

ਮਾਸਪੇਸ਼ੀਆਂ ਤੇ ਸਰੀਰ ’ਚ ਦਰਦ
ਹੁਣ ਮਾਸਪੇਸ਼ੀਆਂ ਦੇ ਦਰਦ ਦੀ ਰਿਪੋਰਟ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਮਾਸਪੇਸ਼ੀਆਂ ’ਚ ਦਰਦ, ਜੋੜਾਂ ’ਚ ਦਰਦ, ਸਰੀਰ ਵਿੱਚ ਦਰਦ, ਸਾਰੇ ਵਾਇਰਸ ਦੇ ਸੰਕੇਤ ਹੋ ਸਕਦੇ ਹਨ। ਮਾਸਪੇਸ਼ੀਆਂ ’ਚ ਦਰਦ ਤੇ ਸਰੀਰ ਵਿੱਚ ਦਰਦ ਹੋਣ ਦਾ ਮੁੱਖ ਕਾਰਣ ਮਾਈਗੇਲੀਆ ਹੈ, ਜੋ ਅਹਿਮ ਮਾਸਪੇਸ਼ੀ ਫ਼ਾਈਬਰ ਤੇ ਟਿਸ਼ੂ ਲਾਈਨਿੰਗ ਉੱਤੇ ਹਮਲਾ ਕਰਨ ਵਾਲੇ ਵਾਇਰਸ ਦਾ ਇੱਕ ਨਤੀਜਾ ਹੈ। ਲਾਗ ਲੱਗਣ ਦੌਰਾਨ ਸੋਜ਼ਿਸ਼ ਨਾਲ ਜੋੜਾਂ ’ਚ ਦਰਦ, ਕਮਜ਼ੋਰੀ ਤੇ ਸਰੀਰ ਵਿੱਚ ਦਰਦ ਹੋ ਸਕਦਾ ਹੈ।

 

ਬੁਖਾਰ ਹੋਣਾ
ਵਧੇਰੇ ਠੰਢ ਲੱਗਣਾ ਵਾਇਰਸ ਦੀ ਲਾਗ ਲੱਗੇ ਹੋਣ ਦਾ ਸੰਕੇਤ ਹੋ ਸਕਦਾ ਹੈ। ਘੱਟ ਬੁਖਾਰ ਨਾਲ ਠੰਢ ਲੱਗਣਾ ਸ਼ੁਰੂਆਤੀ ਦਿਨਾਂ ਦੀ ਲਾਗ ਲੱਗੇ ਹੋਣ ਦਾ ਸੰਕੇਤ ਹੋ ਸਕਦਾ ਹੈ।

 

ਜੀਅ ਮਿਤਲਾਉਣਾ ਤੇ ਉਲਟੀਆਂ ਲੱਗਣਾ
ਜੀਅ ਮਿਤਲਾਉਣਾ ਤੇ ਉਲਟੀਆਂ ਨੂੰ ਹੁਣ ਸ਼ੁਰੂਆਤੀ ਦਿਨਾਂ ਵਿੱਚ ਕੋਰੋਨਾ ਵਾਇਰਸ ਲੱਗਣ ਦੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ। ਦਸਤ ਲੱਗਣਾ ਵੀ ਛੂਤ ਲੱਗੇ ਹੋਣ ਦਾ ਇੱਕ ਸੰਕੇਤ ਹੋ ਸਕਦਾ ਹੈ।