ਨਵੀਂ ਦਿੱਲੀ: ਹਰ ਕੋਈ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਸਮੇਂ ਅਸਫਲਤਾ ਦਾ ਸਾਹਮਣਾ ਕਰਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਆਪਣੀ ਨਾਕਾਮੀ ਨੂੰ ਪੂਰੀ ਤਰ੍ਹਾਂ ਹਾਰ ਮੰਨਦੇ ਹਨ, ਜਦੋਂਕਿ ਇਨ੍ਹਾਂ ਅਸਫਲਤਾਵਾਂ ਤੋਂ ਬਹੁਤ ਸਾਰੇ ਮਹੱਤਵਪੂਰਨ ਸਬਕ ਸਿੱਖਣ ਨੂੰ ਮਿਲਦੇ ਹਨ, ਜਿਨ੍ਹਾਂ ਨਾਲ ਅਸੀਂ ਆਪਣੀ ਜਿੰਦਗੀ ਵਿੱਚ ਬਹੁਤ ਅੱਗੇ ਵਧਦੇ ਹਾਂ। ਜਦੋਂ ਅਸੀਂ ਅਸਫਲ ਹੁੰਦੇ ਹਾਂ ਤਾਂ ਅਸੀਂ ਸਿੱਖਦੇ ਹਾਂ।

ਨਾਕਾਮੀ ਦੇ ਬਾਵਜੂਦ ਅਸੀਂ ਨਵੇਂ ਹੁਨਰ ਸਿੱਖਦੇ ਹਾਂ, ਨਵੀਆਂ ਯੋਜਨਾਵਾਂ ਬਣਾਉਂਦੇ ਹਾਂ ਤੇ ਨਵੇਂ ਸਮਝੌਤੇ ਕਰਦੇ ਹਾਂ। ਹਰ ਅਸਫਲਤਾ ਤੋਂ ਬਾਅਦ ਅਸੀਂ ਹੋਰ ਨਿਖਰ ਕੇ ਸਾਹਮਣੇ ਆਉਂਦੇ ਹਾਂ। ਇਹ ਸਿਖਾਉਣ ਦਾ ਕੁਦਰਤੀ ਤਰੀਕਾ ਹੈ। ਹਾਲਾਂਕਿ, ਜੇ ਇਸ ਸਮੇਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਨਾਕਾਮੀ ਆਈ ਹੈ, ਤਾਂ ਤੁਹਾਨੂੰ ਅਜੇ ਇਸ ਦਾ ਕੋਈ ਲਾਭ ਨਹੀਂ ਮਿਲੇਗਾ, ਪਰ ਸਮੇਂ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਦੀ ਮਹੱਤਤਾ ਕੀ ਹੈ।

ਅਸਫਲਤਾਵਾਂ ਤੋਂ ਤਜਰਬਾ ਮਿਲਦਾ ਹੈ: ਅਸਫਲਤਾਵਾਂ ਸਭ ਤੋਂ ਪਹਿਲਾਂ ਤੇ ਸਭ ਤੋਂ ਮਹੱਤਵਪੂਰਣ ਸਬਕ, ਤਜ਼ਰਬਾ ਹੁੰਦਾ ਹੈ। ਜਦੋਂ ਅਸੀਂ ਕੁਝ ਕਰਨ ਵਿੱਚ ਅਸਫਲ ਹੁੰਦੇ ਹਾਂ, ਤਾਂ ਅਸੀਂ ਇਸ ਦਾ ਅਨੁਭਵ ਕਰ ਲੈਂਦੇ ਹਾਂ, ਜੋ ਸਾਡੀ ਜ਼ਿੰਦਗੀ ਨੂੰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਦਾ ਹੈ। ਸੱਚ ਕਹੀਏ ਤਾਂ ਤਜ਼ਰਬਾ ਤੁਹਾਨੂੰ ਆਪਣੀ ਅਸਫਲਤਾ ਤੋਂ ਮਿਲਦੇ ਹਨ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੁੰਦਾ।

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਾਲੇ ਗੋਗੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਵਧਦਾ ਆਤਮ-ਵਿਸ਼ਵਾਸ: ਜਦੋਂ ਅਸੀਂ ਅਸਫਲਤਾਵਾਂ ਨੂੰ ਪਿੱਛੇ ਛੱਡ ਦਿੰਦੇ ਹਾਂ ਤੇ ਸਫਲਤਾ ਦੇ ਰਾਹ 'ਤੇ ਅੱਗੇ ਵਧਦੇ ਹਾਂ ਤਾਂ ਸਾਡਾ ਆਤਮ-ਵਿਸ਼ਵਾਸ ਵੀ ਵਧਦਾ ਹੈ। ਵਾਰ ਵਾਰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਕਿਸੇ ਵੀ ਮੁਸ਼ਕਲ ਸਥਿਤੀ 'ਤੇ ਕਾਬੂ ਪਾਉਣ ਦਾ ਵਿਸ਼ਵਾਸ ਵਧਦਾ ਹੈ।

ਜ਼ਿੰਦਗੀ ਦੀਆਂ ਤਰਜੀਹਾਂ ਬਦਲਦੀਆਂ ਹਨ: ਇੱਕ ਕਹਾਵਤ ਹੈ ਕਿ ਅਸਫਲਤਾਵਾਂ ਜਾਂ ਤਾਂ ਤੁਹਾਨੂੰ ਬਰਬਾਦ ਕਰ ਦੇਣਗੀਆਂ ਜਾਂ ਤੁਹਾਨੂੰ ਜੀਵਤ ਕਰ ਦੇਣਗੀਆਂ। ਜਦੋਂ ਅਸੀਂ ਅਸਫਲ ਹੁੰਦੇ ਹਾਂ, ਅਸੀਂ ਆਪਣੀ ਜ਼ਿੰਦਗੀ ਦੀਆਂ ਤਰਜੀਹਾਂ ਨੂੰ ਵਿਚਾਰਦੇ ਹਾਂ ਅਤੇ ਆਪਣੀ ਜ਼ਰੂਰਤ ਮੁਤਾਬਕ ਤਬਦੀਲੀਆਂ ਕਰਦੇ ਹਾਂ ਤਾਂ ਜੋ ਅਸੀਂ ਜਿੰਨੀ ਜਲਦੀ ਹੋ ਸਕੇ ਆਪਣੇ ਟੀਚੇ 'ਤੇ ਪਹੁੰਚ ਸਕੀਏ।

ਮੈਨੂੰ ਨਹੀਂ ਲੋੜ Jazzy B ਦੀ | Hasan Manak Latest Interview | Kuldeep Manak | Abp Sanjha

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904