Never Use Toothpick: ਟੂਥਪਿਕ ਅਜਿਹੀ ਚੀਜ਼ ਹੈ ਜੋ ਕਿ ਤੁਹਾਨੂੰ ਰੈਸਟੋਰੈਂਟ ਤੋਂ ਲੈ ਕੇ ਹਰ ਘਰ ਦੇ ਵਿੱਚ ਆਮ ਮਿਲ ਜਾਵੇਗਾ। ਕੁੱਝ ਲੋਕਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਟੂਥਪਿਕ ਦੀ ਵਰਤੋਂ ਕਰਨ ਦੀ ਆਦਤ ਹੁੰਦੀ ਹੈ। ਖਾਸ ਕਰਕੇ ਘਰ ਦੇ ਬਜ਼ੁਰਗ ਟੂਥਪਿਕਸ (Toothpick) ਦੀ ਵਰਤੋਂ ਕਰਦੇ ਹਨ। ਪਰ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਦੀ ਜ਼ਿਆਦਾ ਵਰਤੋਂ ਤੁਹਾਡੇ ਦੰਦਾਂ ਨੂੰ ਅੰਦਰ ਤੋਂ ਕਮਜ਼ੋਰ ਕਰ ਦਿੰਦੀ ਹੈ। ਜਿਸ ਤੋਂ ਬਾਅਦ ਕਈ ਬਿਮਾਰੀਆਂ ਤੁਹਾਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ। ਦੰਦਾਂ 'ਤੇ ਟੂਥਪਿਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਮਸੂੜੇ ਕਮਜ਼ੋਰ ਹੋ ਜਾਂਦੇ ਹਨ (Excessive use of a toothpick on the teeth weaken the gums)। ਦਰਅਸਲ, ਲੱਕੜ ਦੀ ਬਣੀ ਟੂਥਪਿਕ ਮਸੂੜਿਆਂ ਲਈ ਬਹੁਤ ਸਖ਼ਤ ਹੁੰਦੀ ਹੈ, ਜਿਸ ਕਾਰਨ ਇਸ ਦੀ ਵਰਤੋਂ ਕਰਨ ਤੋਂ ਬਾਅਦ ਖੂਨ ਵੀ ਨਿਕਲਦਾ ਹੈ। ਇਸ ਦੀ ਵਾਰ-ਵਾਰ ਵਰਤੋਂ ਕਰਨ ਨਾਲ ਦੰਦਾਂ ਦੀ ਚਮਕ ਵੀ ਘੱਟ ਹੋਣ ਲੱਗਦੀ ਹੈ। ਜੋ ਦੰਦਾਂ ਅਤੇ ਮਸੂੜਿਆਂ ਦੋਵਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ।



ਦੰਦਾਂ ਵਿਚਕਾਰ ਗੈਪ ਵਧਣਾ ਸ਼ੁਰੂ ਹੋ ਜਾਂਦਾ ਹੈ


ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਲਗਾਤਾਰ ਟੂਥਪਿਕ ਦੀ ਵਰਤੋਂ ਕਰਦੇ ਹੋ ਤਾਂ ਦੰਦਾਂ ਦੇ ਵਿਚਕਾਰ ਦਾ ਪਾੜਾ ਵਧਣ ਲੱਗਦਾ ਹੈ। ਹੌਲੀ-ਹੌਲੀ ਇਹ ਗੈਪ ਇੰਨਾ ਵੱਧ ਜਾਂਦਾ ਹੈ ਕਿ ਕੁੱਝ ਸਮੇਂ ਬਾਅਦ ਇਹ ਬਹੁਤ ਬੁਰਾ ਲੱਗਣ ਲੱਗਦਾ ਹੈ। ਦੰਦਾਂ ਵਿੱਚ ਭੋਜਨ ਫਸ ਜਾਣ ਕਾਰਨ ਦੰਦਾਂ ਵਿੱਚ ਕੈਵਿਟੀਜ਼ ਬਣਨ ਲੱਗਦੀ ਹੈ, ਜਿਸ ਤੋਂ ਬਾਅਦ ਦੰਦ ਹੌਲੀ-ਹੌਲੀ ਸੜਨ ਲੱਗਦੇ ਹਨ।


ਹੋਰ ਪੜ੍ਹੋ : ਬੱਚੇ ਨੂੰ ਐਂਟੀਬਾਇਓਟਿਕਸ ਦੇਣ ਤੋਂ ਪਹਿਲਾਂ ਜਾਣ ਲਓ ਇਸਦੇ ਨੁਕਸਾਨ, ਸਾਈਡ ਇਫੈਕਟ ਨਾਲ ਰੁੱਕ ਸਕਦਾ ਵਿਕਾਸ


ਦੰਦ ਕਮਜ਼ੋਰ ਹੋ ਜਾਂਦੇ ਹਨ


ਜੇਕਰ ਤੁਸੀਂ ਵਾਰ-ਵਾਰ ਟੂਥਪਿਕ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਦੰਦਾਂ ਵਿਚਕਾਰ ਇੱਕ ਗੈਪ ਦਿਖਾਈ ਦੇਵੇਗਾ। ਜਦੋਂ ਕੋਈ ਗੈਪ ਹੁੰਦਾ ਹੈ, ਤਾਂ ਖਾਣਾ ਖਾਣ ਤੋਂ ਬਾਅਦ ਇਸ ਵਿੱਚ ਫਸ ਜਾਂਦਾ ਹੈ। ਅਜਿਹਾ ਕਰਨ ਨਾਲ ਦੰਦਾਂ ਦੀ ਕੈਵਿਟੀ ਨੂੰ ਗੰਭੀਰ ਨੁਕਸਾਨ ਹੁੰਦਾ ਹੈ। ਜਿਸ ਕਾਰਨ ਦੰਦ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦੇ ਹਨ।


ਮਸੂੜਿਆਂ ਵਿੱਚੋਂ ਖੂਨ ਆਉਣ ਲੱਗ ਪੈਂਦਾ ਹੈ


ਕਈ ਵਾਰ ਟੂਥਪਿਕ ਦੀ ਵਰਤੋਂ ਨਾਲ ਮਸੂੜੇ ਜ਼ਖਮੀ ਹੋ ਜਾਂਦੇ ਹਨ। ਜਿਸ ਕਾਰਨ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਬਹੁਤ ਜ਼ਿਆਦਾ ਟੂਥਪਿਕਸ ਦੀ ਵਰਤੋਂ ਕਰਨ ਨਾਲ ਮਸੂੜਿਆਂ ਤੋਂ ਖੂਨ ਨਿਕਲ ਸਕਦਾ ਹੈ। ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਦੰਦਾਂ ਦੀਆਂ ਜੜ੍ਹਾਂ ਨੂੰ ਨੁਕਸਾਨ


ਟੂਥਪਿਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਦੰਦਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਲਈ ਇਸ ਦੀ ਵਰਤੋਂ ਕਰਨ ਤੋਂ ਬਚੋ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।