ਨਵੀਂ ਦਿੱਲੀ: ਅਸੀਂ ਜ਼ਿੰਦਗੀ ਆਪਣੇ ਸੁਫ਼ਨੇ ਪੂਰੇ ਕਰਨ ਲਈ ਮੁਕਾਬਲਾ ਕਰਦੇ ਰਹਿੰਦੇ ਹਾਂ ਤੇ ਇਹ ਸੋਚਿਆ ਜਾਂਦਾ ਹੈ ਕਿ ਜੇ ਅਸੀਂ ਸੁਫ਼ਨੇ ਲਏ ਹਨ ਤਾਂ ਇਹ ਚੰਗੇ ਹੋਣਗੇ, ਪਰ ਮਾੜੇ ਸੁਫ਼ਨਿਆਂ ਬਾਰੇ ਕੀ? ਉਹ ਸੁਪਨੇ ਜੋ ਸਾਨੂੰ ਨੀਂਦ ਤੋਂ ਜਗਾ ਦਿੰਦੇ ਹਨ ਤੇ ਅਸੀਂ ਡਰਨ ਲੱਗਦੇ ਹਾਂ। ਉਹ ਸੁਫ਼ਨੇ, ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ, ਸਾਡਾ ਮਨ ਬੇਚੈਨ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਵਾਰ-ਵਾਰ ਸੁਫ਼ਨੇ ਆਉਂਦੇ ਹਨ ਤੇ ਉਹ ਕਿਸੇ ਵੱਡੀ ਚਿੰਤਾ ਨਾਲ ਜੁੜੇ ਹੁੰਦੇ ਹਨ। ਸਵਾਲ ਉੱਠਦਾ ਹੈ, ਉਨ੍ਹਾਂ ਦਾ ਕੀ ਮਤਲਬ ਹੈ?
 
ਕੀ ਤੁਹਾਨੂੰ ਸੁਪਫ਼ਨਿਆਂ ਦੇ ਅਰਥ ਲੱਭਣੇ ਚਾਹੀਦੇ ਹਨ?
ਮਨੋਵਿਗਿਆਨੀਆਂ ਦਾ ਕਹਿਣਾ ਹੈ ਜੇ ਤੁਹਾਨੂੰ ਲਗਾਤਾਰ ਭੈੜੇ ਸੁਫ਼ਨੇ ਆ ਰਹੇ ਹਨ, ਤਾਂ ਉਨ੍ਹਾਂ ਬਾਰੇ ਸੋਚਣਾ ਤੁਹਾਨੂੰ ਵਧੇਰੇ ਪ੍ਰੇਸ਼ਾਨ ਕਰ ਸਕਦਾ ਹੈ। ਭੈੜੇ ਸੁਫ਼ਨਿਆਂ ਨਾਲੋਂ ਵਧੇਰੇ ਮੁਸੀਬਤਾਂ ਸੁਫ਼ਨੇ ਬਾਰੇ ਸੋਚਣ ਨਾਲ ਆਉਂਦੀਆਂ ਹਨ। 'ਸੁਫ਼ਨੇ ਦਾ ਕੰਟੈਂਟ ਕੀ ਹੈ, ਇਸ ਦਾ ਕੋਈ ਮੁੱਲ ਨਹੀਂ। ਕਈ ਵਾਰ ਸਾਡੇ ਕੋਲ ਕਿਸੇ ਕਿਸਮ ਦਾ ਸੁਫ਼ਨਾ ਹੁੰਦਾ ਹੈ ਤੇ ਕਈ ਵਾਰ ਕੁਝ ਹੋਰ ਕਿਸਮ ਦਾ। ਜਦੋਂ ਅਸੀਂ ਸੁਫ਼ਨੇ ਨੂੰ ਜ਼ਰੂਰੀ ਬਣਾ ਲੈਂਦੇ ਹਾਂ ਤੇ ਇਸ ਬਾਰੇ ਸੋਚਦੇ ਹਾਂ, ਤਾਂ ਚਿੰਤਾ ਵੀ ਵਧ ਜਾਂਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਬੁਰੇ ਸੁਫ਼ਨੇ ਕਾਰਨ ਨੀਂਦ ਤੋਂ ਉੱਠਦੇ ਹਾਂ ਤੇ ਫਿਰ ਇਸ ਬਾਰੇ ਸੋਚਦੇ ਰਹਿੰਦੇ ਹਾਂ।'



ਜੇ ਤੁਹਾਨੂੰ ਕਦੇ-ਕਦਾਈਂ ਕੋਈ ਬੁਰਾ ਸੁਫ਼ਨਾ ਆਉਂਦਾ ਹੈ ਤੇ ਤੁਸੀਂ ਉਸ ਦਾ ਮਤਲਬ ਹੀ ਕੱਢਦੇ ਰਹੋਗੇ, ਤਾਂ ਇਹ ਤੁਹਾਡੀ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੋਵੇਗਾ। ਜੇ ਕਦੇ ਚੰਗੇ ਤੇ ਕਦੇ ਮਾੜੇ ਸੁਪਨੇ ਆ ਰਹੇ ਹਨ ਤਾਂ ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ।

ਬਿਹਤਰ ਨੀਂਦ ਲਈ ਕੀ ਕਰਨਾ ਚਾਹੀਦਾ ਹੈ?
ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਬਿਹਤਰ ਨੀਂਦ ਤੁਹਾਡੇ ਬੁਰੇ ਸੁਫ਼ਨਿਆਂ ਦੀ ਇਕਸਾਰਤਾ ਨੂੰ ਥੋੜ੍ਹਾ ਘਟਾ ਸਕਦੀ ਹੈ ਤੇ ਹਰ ਵਿਅਕਤੀ ਨੂੰ ਨਿਯਮਤ ਨੀਂਦ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਸੌਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਇਨ੍ਹਾਂ ਸੁਝਾਵਾਂ ਦੀ ਪਾਲਣ ਕਰੋ:

·        ਨਿਯਮਤ ਕਸਰਤ
·        ਕੈਫੀਨ, ਅਲਕੋਹਲ ਆਦਿ ਤੋਂ ਪ੍ਰਹੇਜ਼
·        ਮੈਡੀਟੇਸ਼ਨ ਤੇ ਆਰਾਮ ਕਰਨਾ
·        ਨਿਯਮਤ ਬ੍ਰੇਕ ਲਓ, ਲਗਾਤਾਰ ਕੰਮ ਨਾ ਕਰੋ
·        ਜਿੱਥੇ ਤੁਸੀਂ ਸੌਂਦੇ ਹੋ ਉੱਥੇ ਟੀਵੀ, ਮੋਬਾਈਲ, ਲੈਪਟਾਪ ਆਦਿ ਦੀ ਵਰਤੋਂ ਨਾ ਕਰੋ
·        ਜਦੋਂ ਤੁਸੀਂ ਰਾਤ ਨੂੰ ਘਰ ਆਉਂਦੇ ਹੋ, ਤਾਂ ਇੱਕ ਬ੍ਰੇਕ ਲਓ
·        ਸੌਣ ਲਈ ਬਿਸਤਰੇ ’ਤੇ ਸੰਗੀਤ ਸੁਣੋ

ਜੇ ਫਿਰ ਵੀ ਤੁਹਾਨੂੰ ਲਗਦਾ ਹੈ ਕਿ ਨੀਂਦ ਵਿੱਚ ਕਿਸੇ ਕਿਸਮ ਦੀ ਸਮੱਸਿਆ ਹੈ ਜਾਂ ਜੇ ਤੁਹਾਡੇ ਸੁਫ਼ਨੇ ਤੁਹਾਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ, ਤਾਂ ਨਿਸ਼ਚਤ ਤੌਰ ਤੇ ਕਿਸੇ ਮਾਹਿਰ ਨਾਲ ਗੱਲ ਕਰੋ। ਮਾਹਿਰ ਕਿਸੇ ਵੀ ਸਮੱਸਿਆ ਜਿਵੇਂ ਕਿ ਤਣਾਅ ਤੇ ਚਿੰਤਾ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

‘ਨਾਈਟਮੇਅਰ ਡਿਸਆਰਡਰ’ (Nightmare Disorder) ਇੱਕ ਡਾਕਟਰੀ ਸ਼ਬਦ ਹੈ; ਜਿਸ ਦਾ ਅਰਥ ਹੈ ਕਿ ਤੁਹਾਨੂੰ ਨੀਂਦ ਦੌਰਾਨ ਅਜਿਹੇ ਸੁਫ਼ਨੇ ਆ ਰਹੇ ਹਨ ਜੋ ਤੁਹਾਨੂੰ ਵਧੇਰੇ ਪ੍ਰੇਸ਼ਾਨ ਕਰ ਰਹੇ ਹਨ, ਤੁਹਾਡੀ ਨੀਂਦ ਨੂੰ ਪਰੇਸ਼ਾਨ ਕਰ ਰਹੇ ਹਨ ਤੇ ਉਨ੍ਹਾਂ ਦੇ ਕਾਰਨ ਤੁਸੀਂ ਦਿਨ ਵੇਲੇ ਕੰਮ ਕਰਨ ਵਿੱਚ ਅਸਮਰੱਥ ਹੋ।

ਆਖ਼ਰ ਭੈੜੇ ਸੁਫ਼ਨੇ ਕਿਉਂ ਆਉਂਦੇ?
ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਕੁਝ ਚਿੰਤਾ ਜਾਂ ਪ੍ਰੇਸ਼ਾਨੀ ਹੋਵੇ

ਮਸਾਲੇਦਾਰ ਵਸਤਾਂ ਖਾਣ ਨਾਲ ਭੈੜੇ ਸੁਫ਼ਨੇ ਆ ਸਕਦੇ ਹਨ


ਸਟੈਨਫੋਰਡ ਯੂਨੀਵਰਸਿਟੀ ਵਿੱਚ ਕੀਤੀ ਗਈ ਇੱਕ ਖੋਜ ਅਨੁਸਾਰ, ਜੋ ਅਸੀਂ ਖਾਂਦੇ ਹਾਂ ਉਹ ਕੁਝ ਹੱਦ ਤੱਕ ਸਾਡੇ ਸੁਫ਼ਨਿਆਂ ਨੂੰ ਪ੍ਰਭਾਵਤ ਕਰਦਾ ਹੈ। ਇਸ ਦਾ ਇੱਕ ਤਰਕ ਇਹ ਹੈ ਕਿ ਮਸਾਲੇਦਾਰ ਭੋਜਨ ਖਾਣ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ, ਜਿਸ ਕਾਰਨ ਨੀਂਦ ਸਹੀ ਢੰਗ ਨਾਲ ਨਹੀਂ ਆਉਂਦੀ ਤੇ ਸੁਫ਼ਨੇ ਆਉਂਦੇ ਹਨ।
 
ਇਸ ਤੋਂ ਇਲਾਵਾ ਨੀਂਦਰ ਦੀਆਂ ਗੋਲੀਆਂ ਲੈਣ ਨਾਲ ਵੀ ਸੁਫ਼ਨੇ ਆ ਸਕਦੇ ਹਨ। ਕਈ ਵਾਰ ਬਹੁਤ ਲੰਮਾ ਸਮਾਂ ਕੋਈ ਅੰਗਰੇਜ਼ੀ ਦਵਾਈ ਲੈਂਦੇ ਰਹਿਣ ਤੋਂ ਬਾਅਦ ਜੇ ਉਸ ਨੂੰ ਛੱਡਿਆ ਜਾਵੇ, ਤਦ ਵੀ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਤਣਾਅ ਵੀ ਸਾਡੇ ਸੁਫ਼ਨਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ। ਜੇ ਵਾਰ-ਵਾਰ ਕੋਈ ਸੁਫ਼ਨਾ ਤੁਹਾਨੂੰ ਤੰਗ ਕਰ ਰਿਹਾ ਹੈ, ਤਾਂ ਡਾਕਟਰੀ ਸਹਾਇਤਾ ਜ਼ਰੂਰ ਲਵੋ।