Risk Of Heart Attack: ਜਿੰਮ ਜਾਣਾ, ਫਿੱਟ ਦਿਖਣਾ ਇਸ ਨਵੇਂ ਦੌਰ ਦਾ ਫੈਸ਼ਨ ਬਣ ਗਿਆ ਹੈ। ਜਿਸ ਕਰਕੇ ਪਿਛਲੇ ਕੁੱਝ ਸਾਲਾਂ ਦੇ ਵਿੱਚ ਜਿੰਮ ਵਾਲਿਆਂ ਦੀ ਖੂਬ ਚਾਂਦੀ ਹੋ ਰਹੀ ਹੈ। ਜਿਸ ਦਾ ਅੰਦਾਜ਼ ਤੁਸੀਂ ਸਵੇਰ ਤੋਂ ਸ਼ਾਮ ਤੱਕ ਜਿੰਮ ਵਿੱਚ ਨੌਜਵਾਨਾਂ ਦੀ ਭੀੜ ਤੋਂ ਲਗਾ ਸਕਦੇ ਹੋ। ਵੈਸੇ ਜਿੰਮ ਜਾਨ ਕੋਈ ਬੁਰੀ ਆਦਤ ਨਹੀਂ ਹੈ। ਸਗੋਂ ਸਰੀਰ ਨੂੰ ਫਿੱਟ ਅਤੇ ਸਿਹਤਮੰਦ ਰੱਖਣਾ ਹਰ ਕਿਸੇ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ (Gym Workout)। ਪਰ ਕੁੱਝ ਨੌਜਵਾਨ ਬਾਡੀ ਬਿਲਡਿੰਗ ਦੀ ਚਾਹਤ ਦੇ ਚੱਲਦੇ ਕੁੱਝ ਅਜਿਹਾ ਕਰ ਜਾਂਦੇ ਹਨ, ਜਿਸ ਕਰਕੇ ਸਰੀਰ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਗਲਤ ਤਕਨੀਕਾਂ ਦੀ ਵਰਤੋਂ ਕਰਕੇ ਜਾਂ ਬੇਕਾਰ ਸਪਲੀਮੈਂਟ ਲੈ ਕੇ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਹਨ। ਜਿਸ ਦਾ ਖਮਿਆਜ਼ਾ ਸਰੀਰ ਦੇ ਨਾਲ-ਨਾਲ ਸਭ ਤੋਂ ਵੱਧ ਦਿਲ ਨੂੰ ਭੁਗਤਨਾ ਪੈਂਦਾ ਹੈ। ਜੀ ਹਾਂ ਅਜਿਹੀਆਂ ਗਲਤ ਚੀਜ਼ਾਂ ਦੇ ਸੇਵਨ ਦਾ ਅਸਰ ਦਿਲ 'ਤੇ ਸਿੱਧਾ ਹੁੰਦਾ ਹੈ। ਜਿਸ ਕਰਕੇ ਤੁਸੀਂ ਸੋਸ਼ਲ ਮੀਡੀਆ ਉੱਤੇ ਅਜਿਹੇ ਕਈ ਵੀਡੀਓਜ਼ ਦੇਖੇ ਹੋਣਗੇ, ਜਿੱਥੇ ਜਿੰਮ ਕਰਦੇ ਸਮੇਂ ਅਚਾਨਕ ਕਿਸੇ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਜਾਨ ਵੀ ਚਲੀ ਗਈ। 



ਜਿੰਮ ਜਾਣ ਤੋਂ ਪਹਿਲਾਂ ਸਿਹਤ ਜਾਂਚ ਜ਼ਰੂਰੀ


ਜਿੰਮ ਵਿੱਚ ਕੀਤੀਆਂ ਗਲਤੀਆਂ ਕਾਰਨ ਤੁਹਾਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿੰਮ ਜਾਣ ਤੋਂ ਪਹਿਲਾਂ ਤੁਹਾਨੂੰ ਕਿਸੇ ਕਾਰਡੀਓਲੋਜਿਸਟ ਨੂੰ ਮਿਲ ਕੇ ਹੈਲਥ ਚੈੱਕਅਪ ਕਰਵਾਉਣਾ ਚਾਹੀਦਾ ਹੈ। ਖਾਸ ਤੌਰ 'ਤੇ ਜਿਨ੍ਹਾਂ ਲੋਕਾਂ ਦੀ ਉਮਰ 30 ਸਾਲ ਤੋਂ ਵੱਧ ਹੈ, ਉਨ੍ਹਾਂ ਨੂੰ ਆਪਣੀ ਜਾਂਚ ਕਰਵਾਉਣ ਤੋਂ ਬਾਅਦ ਹੀ ਜਿੰਮ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਅਜਿਹਾ ਨਾ ਕਰਨ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।


ਦਰਅਸਲ, ਜਿੰਮ ਜਾਣ ਨਾਲ ਵੇਟ ਲਿਫਟਿੰਗ, ਕਾਰਡੀਓ, ਵੇਟ ਟਰੇਨਿੰਗ, ਟ੍ਰੈਡਮਿਲ ਕਾਰਨ ਦਿਲ ਦੇ ਈਸੀਜੀ ਵਿੱਚ ਤੇਜ਼ੀ ਨਾਲ ਬਦਲਾਅ ਆ ਸਕਦਾ ਹੈ ਅਤੇ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਹਾਰਟ ਅਟੈਕ ਜਾਂ ਦਿਲ ਦਾ ਦੌਰਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸਾਵਧਾਨੀ ਵਰਤਣਾ ਬਿਹਤਰ ਹੈ।


ਹੋਰ ਪੜ੍ਹੋ : ਸਰਦੀਆਂ 'ਚ ਹਰੀ ਮੂੰਗੀ ਦੀ ਦਾਲ ਖਾਣ ਨਾਲ ਸਰੀਰ ਨੂੰ ਮਿਲਦੇ ਇਹ 5 ਜ਼ਬਰਦਸਤ ਫਾਇਦੇ, ਇੰਝ ਕਰੋ ਆਪਣੀ ਡਾਈਟ 'ਚ ਸ਼ਾਮਲ


ਜਿੰਮ ਜਾਂਦੇ ਸਮੇਂ ਕਦੇ ਨਾ ਕਰੋ ਇਹ 5 ਗਲਤੀਆਂ



  • ਜਿੰਮ ਜਾਂਦੇ ਹੀ ਆਪਣੀ ਮਰਜ਼ੀ ਦੇ ਮਾਲਕ ਨਾ ਬਣੋ। ਆਪਣੇ ਮਨ ਨਾਲ ਤੀਬਰ ਕਸਰਤ ਨਾ ਕਰੋ। ਆਪਣੇ ਟ੍ਰੇਨਰ ਨਾਲ ਗੱਲ ਕਰੋ ਅਤੇ ਉਸਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

  • ਆਪਣੇ ਸਰੀਰ ਨੂੰ ਬਣਾਉਣ ਲਈ ਸਪਲੀਮੈਂਟਸ ਦਾ ਸਹਾਰਾ ਨਾ ਲਓ। ਖੁਰਾਕ 'ਤੇ ਧਿਆਨ ਦਿਓ, ਸਪਲੀਮੈਂਟ ਹਾਰਟ ਅਟੈਕ ਦਾ ਖ਼ਤਰਾ ਵਧਾਉਂਦੇ ਹਨ।

  • ਜਿੰਮ ਵਿੱਚ ਜ਼ਿਆਦਾ ਕਸਰਤ ਨਾ ਕਰੋ, ਤੀਬਰ ਕਸਰਤ ਕਰਨ ਤੋਂ ਪਹਿਲਾਂ ਜਿੰਮ ਟ੍ਰੇਨਰ ਨਾਲ ਗੱਲ ਕਰੋ।

  • ਜੇਕਰ ਕਸਰਤ ਕਰਦੇ ਸਮੇਂ ਛਾਤੀ 'ਚ ਦਰਦ ਮਹਿਸੂਸ ਹੁੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਤੁਰੰਤ ਕਸਰਤ ਕਰਨਾ ਬੰਦ ਕਰੋ ਅਤੇ ਜੇਕਰ ਅਜਿਹਾ ਨਿਯਮਿਤ ਤੌਰ 'ਤੇ ਹੁੰਦਾ ਹੈ ਤਾਂ ਯਕੀਨੀ ਤੌਰ 'ਤੇ ਡਾਕਟਰ ਦੀ ਸਲਾਹ ਲਓ।

  • ਦਿਲ ਦੀ ਬਿਮਾਰੀ, ਸ਼ੂਗਰ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਆਪਣੇ ਤੌਰ 'ਤੇ ਜਿੰਮ ਨਹੀਂ ਜਾਣਾ ਚਾਹੀਦਾ। ਕਿਸੇ ਵੀ ਦੁਰਘਟਨਾ ਦੇ ਵਾਪਰਨ ਤੋਂ ਪਹਿਲਾਂ ਬਚੋ ਅਤੇ ਸ਼ਾਮਲ ਹੋਣ ਤੋਂ ਪਹਿਲਾਂ ਡਾਕਟਰ ਅਤੇ ਟ੍ਰੇਨਰ ਨਾਲ ਸਲਾਹ ਕਰੋ।