Aloe Vera Juice Benefits: ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ। ਕੁੱਝ ਲੋਕ ਕੈਫੀਨ ਦੇ ਇੰਨੇ ਆਦੀ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਚਾਹ ਜਾਂ ਕੌਫੀ ਤੋਂ ਬਿਨਾਂ ਸਵੇਰੇ ਅੱਖ ਹੀ ਨਹੀਂ ਖੁੱਲਦੀ। ਚਾਹ-ਕੌਫੀ ਦੇ ਆਦੀ ਲੋਕ ਜੇਕਰ ਕੈਫੀਨ ਨਾਲ ਆਪਣੇ ਦਿਨ ਦੀ ਸ਼ੁਰੂਆਤ ਨਹੀਂ ਕਰਦੇ ਤਾਂ ਉਨ੍ਹਾਂ ਦਾ ਪੂਰਾ ਦਿਨ ਸੁਸਤੀ ਵਿੱਚ ਹੀ ਲੰਘ ਜਾਂਦਾ ਹੈ। ਪਰ ਇਹ ਸਿਰਫ ਇੱਕ ਆਦਤ ਹੈ ਜਿਸ ਨੂੰ ਬਦਲਿਆ ਜਾ ਸਕਦਾ ਹੈ ਅਤੇ ਚਾਹ ਅਤੇ ਕੌਫੀ ਤੋਂ ਇਲਾਵਾ, ਕੋਈ ਹੋਰ ਸਿਹਤਮੰਦ ਪੀਣ ਵਾਲੇ ਪਦਾਰਥਾਂ ਦੇ ਸੇਵਨ ਨਾਲ ਦਿਨ ਦੀ ਸ਼ੁਰੂਆਤ ਨੂੰ ਵਧੀਆ ਕੀਤਾ ਜਾ ਸਕਦਾ ਹੈ। ਜਿਸ ਦੇ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲ ਸਕਣਗੇ। ਅੱਜ ਅਸੀਂ ਤੁਹਾਨੂੰ ਐਲੋਵੇਰਾ ਜੂਸ ਦੇ ਗੁਣਕਾਰੀ ਫਾਇਦਿਆਂ ਬਾਰੇ ਦੱਸਾਂਗੇ, ਜੇਕਰ ਤੁਸੀਂ ਸਵੇਰ ਦੀ ਸ਼ੁਰਆਤ ਇਸ ਨੂੰ ਪੀਣ ਨਾਲ ਕਰਦੇ ਹੋ ਤਾਂ ਤੁਸੀਂ ਆਪਣਾ ਪੂਰਾ ਦਿਨ ਸਿਹਤਮੰਦ ਬਿਤਾ ਸਕਦੇ ਹੋ। ਇਸ ਡ੍ਰਿੰਕ ਨੂੰ ਪੀਣ ਨਾਲ ਤੁਸੀਂ ਨਾ ਸਿਰਫ ਸਿਹਤਮੰਦ ਰਹੋਗੇ ਸਗੋਂ ਤੁਹਾਡੀ ਚਮੜੀ 'ਚ ਵੀ ਚਮਕ ਆਵੇਗੀ। ਆਓ ਜਾਣਦੇ ਹਾਂ...
ਐਲੋਵੇਰਾ ਜੂਸ ਨਾਲ ਸ਼ੁਰੂਆਤ ਕਰੋ
ਸਵੇਰ ਦੀ ਸ਼ੁਰੂਆਤ 'ਚ ਚਾਹ ਜਾਂ ਕੌਫੀ ਦੀ ਬਜਾਏ ਤੁਸੀਂ ਐਲੋਵੇਰਾ ਦਾ ਜੂਸ ਲੈ ਸਕਦੇ ਹੋ। ਦਿਨ ਦੀ ਸ਼ੁਰੂਆਤ ਲਈ ਐਲੋਵੇਰਾ ਦਾ ਜੂਸ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਨਾ ਸਿਰਫ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ ਬਲਕਿ ਚਮੜੀ ਨੂੰ ਚਮਕਦਾਰ ਵੀ ਬਣਾਉਂਦਾ ਹੈ। ਇਸ ਤੋਂ ਇਲਾਵਾ ਵਾਲ ਵੀ ਸੰਘਣੇ ਰਹਿੰਦੇ ਹਨ। ਚਾਹੇ ਚੁਸਤੀ ਦੀ ਗੱਲ ਹੋਵੇ, ਪਾਚਨ ਸ਼ਕਤੀ ਵਧਾਉਣ ਦੀ ਹੋਵੇ ਜਾਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੀ, ਐਲੋਵੇਰਾ ਦਾ ਜੂਸ ਰਾਮਬਾਣ ਸਾਬਿਤ ਹੋ ਸਕਦਾ ਹੈ।
ਹੋਰ ਪੜ੍ਹੋ : ਅੱਜ ਹੀ ਆਪਣੀ ਡਾਈਟ ‘ਚ ਸ਼ਾਮਿਲ ਕਰੋ ਕਾਲਾ ਲੱਸਣ, ਖਾਣ ਨਾਲ ਸਰੀਰ ਨੂੰ ਮਿਲਣਗੇ ਇਹ 5 ਜ਼ਬਰਦਸਤ ਫਾਇਦੇ
ਰੋਜ਼ ਸਵੇਰੇ ਐਲੋਵੇਰਾ ਪੀਣ ਦੇ ਇਹ ਫਾਇਦੇ ਹੋ ਸਕਦੇ ਹਨ
ਐਲੋਵੇਰਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੇ ਭਾਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਐਲੋਵੇਰਾ ਵਿੱਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਪੋਲੀਫੇਨੋਲ ਹੁੰਦੇ ਹਨ, ਜੋ ਸਰੀਰ ਵਿੱਚ ਫ੍ਰੀ ਰੈਡੀਕਲਸ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਕੁੱਲ ਮਿਲਾ ਕੇ ਐਲੋਵੇਰਾ ਇੱਕ ਚੰਗਾ ਸਿਹਤ ਟੌਨਿਕ ਸਾਬਤ ਹੋ ਸਕਦਾ ਹੈ
ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ
ਜੋ ਲੋਕ ਵਿਟਾਮਿਨ ਸੀ ਦੀ ਕਮੀ ਤੋਂ ਪੀੜਤ ਹਨ, ਉਨ੍ਹਾਂ ਨੂੰ ਸਵੇਰੇ ਉੱਠਣ ਤੋਂ ਬਾਅਦ ਐਲੋਵੇਰਾ ਦਾ ਜੂਸ ਪੀਣਾ ਚਾਹੀਦਾ ਹੈ। ਐਲੋਵੇਰਾ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਵਿਟਾਮਿਨ ਸੀ ਇੱਕ ਕਿਸਮ ਦਾ ਐਂਟੀਆਕਸੀਡੈਂਟ ਹੈ ਜੋ ਸਰੀਰ ਵਿੱਚ ਆਇਰਨ ਦੀ ਸਪਲਾਈ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਸੀ ਐਂਟੀਬਾਡੀਜ਼ ਅਤੇ ਕੋਲੇਜਨ ਬਣਾਉਣ ਵਿਚ ਵੀ ਮਦਦਗਾਰ ਹੁੰਦਾ ਹੈ।
ਮੂੰਹ ਵਿੱਚੋਂ ਬਦਬੂ ਨਹੀਂ ਆਵੇਗੀ
ਜੇਕਰ ਤੁਸੀਂ ਹਰ ਰੋਜ਼ ਸਵੇਰੇ ਉੱਠਣ ਤੋਂ ਬਾਅਦ ਐਲੋਵੇਰਾ ਜੂਸ ਦਾ ਸੇਵਨ ਕਰਦੇ ਹੋ, ਤਾਂ ਇਹ ਨਾ ਸਿਰਫ਼ ਤੁਹਾਡੀ ਮੂੰਹ ਦੀ ਸਿਹਤ ਨੂੰ ਸੁਧਾਰਦਾ ਹੈ ਬਲਕਿ ਤੁਹਾਡੇ ਮਸੂੜਿਆਂ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਐਲੋਵੇਰਾ ਦੇ ਜੂਸ ਨਾਲ ਗਾਰਗਲ ਕਰਦੇ ਹੋ, ਤਾਂ ਇਹ ਤੁਹਾਡੇ ਮੂੰਹ ਦੀ ਬਦਬੂ ਨੂੰ ਦੂਰ ਕਰਨ ਦਾ ਵੀ ਕੰਮ ਕਰਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।