Lipstick can be dangerous: ਲਿਪਸਟਿਕ ਅਜਿਹੀ ਚੀਜ਼ ਹੈ ਜੋ ਕਿ ਔਰਤਾਂ ਦੀ ਖੂਬਸੂਰਤੀ ਦੇ ਵਿੱਚ ਚਾਰ-ਚੰਨ ਲਗਾ ਦਿੰਦੀ ਹੈ। ਜਿਸ ਨਾਲ ਚਿਹਰੇ ਉੱਤੇ ਇੱਕ ਖੂਬਸੂਰਤ ਮੁਸਕਾਨ ਆਉਂਦੀ ਹੈ ਅਤੇ ਔਰਤਾਂ ਵਿੱਚ ਆਤਮ ਵਿਸ਼ਵਾਸ਼ ਦਾ ਵਾਧਾ ਵੀ ਹੁੰਦਾ ਹੈ। ਜਿਸ ਕਰਕੇ ਇਹ ਚੀਜ਼ ਤੁਹਾਨੂੰ ਹਰ ਔਰਤ ਦੀ ਮੇਕਅਪ ਕਿੱਟ ਵਿੱਚ ਜ਼ਰੂਰ ਮਿਲ ਜਾਵੇਗਾ। ਕੰਮਕਾਜੀ ਔਰਤਾਂ ਤੋਂ ਲੈ ਕੇ ਆਮ ਔਰਤਾਂ ਤੱਕ ਲਿਪਸਟਿਕ ਔਰਤਾਂ ਦੀ ਸੁੰਦਰਤਾ ਨੂੰ ਵਧਾਉਂਦੀ ਹੈ। ਇਸ ਦੇ ਵੱਖ-ਵੱਖ ਰੰਗ ਅਤੇ ਸ਼ੇਡ ਹਰ ਸਕਿਨ ਟੋਨ ਦੇ ਅਨੁਕੂਲ ਹਨ, ਇਸ ਲਈ ਹਰ ਔਰਤ ਆਪਣੀ ਪਸੰਦ ਅਨੁਸਾਰ ਚੋਣ ਕਰ ਸਕਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਲਿਪਸਟਿਕ ਦੀ ਜ਼ਿਆਦਾ ਵਰਤੋਂ ਸਾਡੀ ਸਿਹਤ ਲਈ ਠੀਕ ਨਹੀਂ ਹੈ।



ਇਸ ਵਿਚ ਮੌਜੂਦ ਕੁੱਝ ਖਤਰਨਾਕ ਰਸਾਇਣ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅੱਜ ਅਸੀਂ ਕੁਝ ਅਜਿਹੇ ਹੀ ਖ਼ਤਰਿਆਂ ਬਾਰੇ ਦੱਸਾਂਗੇ ਅਤੇ ਇਹ ਵੀ ਜਾਣਾਂਗੇ ਕਿ ਅਸੀਂ ਸੁਰੱਖਿਅਤ ਲਿਪਸਟਿਕ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ। ਤਾਂ ਆਓ ਜਾਣਦੇ ਹਾਂ ਲਿਪਸਟਿਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ।


ਹੋਰ ਪੜ੍ਹੋ : ਗਲੇ ਵਿੱਚ ਵਾਰ-ਵਾਰ ਬਲਗ਼ਮ ਹੋਣ ਤੋਂ ਪਰੇਸ਼ਾਨ? ਇੰਝ ਰੱਖੋ ਆਪਣਾ ਧਿਆਨ, ਜਲਦ ਮਿਲੇਗੀ ਰਾਹਤ


ਲਿਪਸਟਿਕ ਲਗਾਉਣ ਨਾਲ ਕਈ ਬਿਮਾਰੀਆਂ ਹੋਣ ਦਾ ਖਦਸ਼ਾ (Fear of many diseases by using lipstick)


ਔਰਤਾਂ ਅਤੇ ਕੁੜੀਆਂ ਲਿਪਸਟਿਕ ਲਗਾਉਣਾ ਪਸੰਦ ਕਰਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਵਿੱਚ ਕੁਝ ਹਾਨੀਕਾਰਕ ਕੈਮੀਕਲ ਹੁੰਦੇ ਹਨ? ਜਿਵੇਂ ਕਿ ਪਾਰਾ, ਲੀਡ ਅਤੇ ਕੈਡਮੀਅਮ, ਜੋ ਸਾਡੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਹਨ। ਇਨ੍ਹਾਂ ਰਸਾਇਣਾਂ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ।


ਬੁੱਲ੍ਹ ਕਾਲੇ ਹੋ ਸਕਦੇ ਹਨ (Lips may be black)
ਜੇਕਰ ਅਸੀਂ ਬਹੁਤ ਜ਼ਿਆਦਾ ਲਿਪਸਟਿਕ ਲਗਾਉਂਦੇ ਹਾਂ, ਤਾਂ ਸਾਡੇ ਬੁੱਲ ਸੁੱਕੇ ਅਤੇ ਫਟੇ ਵੀ ਹੋ ਸਕਦੇ ਹਨ। ਇਸ ਨਾਲ ਚਿਹਰੇ 'ਤੇ ਐਲਰਜੀ, ਬੁੱਲ੍ਹਾਂ ਦੇ ਰੰਗ 'ਚ ਬਦਲਾਅ ਅਤੇ ਚਮੜੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਲੰਬੇ ਸਮੇਂ ਤੱਕ ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ ਦਾ ਰੰਗ ਗੂੜਾ ਹੋ ਸਕਦਾ ਹੈ, ਜਿਸ ਨੂੰ ਫਿਰ ਤੋਂ ਪਹਿਲਾਂ ਵਰਗਾ ਕਰਨਾ ਮੁਸ਼ਕਲ ਹੈ। ਸਭ ਤੋਂ ਚਿੰਤਾਜਨਕ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਲਿਪਸਟਿਕ ਦੇ ਕੁੱਝ ਹਿੱਸੇ ਸਾਡੇ ਸਰੀਰ ਦੇ ਅੰਦਰ ਵੀ ਜਾ ਸਕਦੇ ਹਨ, ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਲਿਪਸਟਿਕ ਦੀ ਵਰਤੋਂ ਕਰਦੇ ਸਮੇਂ ਕੁਝ ਸਾਵਧਾਨੀ ਵਰਤਣੀ ਚਾਹੀਦੀ ਹੈ।


ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ (Diseases like cancer can occur)


ਕਈ ਲਿਪਸਟਿਕਾਂ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਸ ਤੋਂ ਇਲਾਵਾ, ਲਿਪਸਟਿਕ ਵਿੱਚ ਮੌਜੂਦ ਕੁੱਝ ਰਸਾਇਣ, ਜੋ ਇਸ ਨੂੰ ਲੰਬੇ ਸਮੇਂ ਲਈ ਤਾਜ਼ਾ ਰੱਖਣ ਲਈ ਵਰਤੇ ਜਾਂਦੇ ਹਨ। ਖਾਂਸੀ, ਅੱਖਾਂ ਵਿਚ ਜਲਣ, ਸਾਹ ਲੈਣ ਵਿਚ ਮੁਸ਼ਕਲ ਅਤੇ ਹੋਰ ਸਿਹਤ ਸਮੱਸਿਆਵਾਂ ਵਰਗੀਆਂ ਐਲਰਜੀ ਦਾ ਕਾਰਨ ਬਣ ਸਕਦੇ ਹਨ। ਅਤੇ ਹਾਂ, ਕੁਝ ਮਾਮਲਿਆਂ ਵਿੱਚ ਉਹ ਕੈਂਸਰ ਦਾ ਕਾਰਨ ਵੀ ਬਣ ਸਕਦੇ ਹਨ। ਇਸ ਲਈ ਲਿਪਸਟਿਕ ਦੀ ਚੋਣ ਕਰਦੇ ਸਮੇਂ ਸਾਵਧਾਨ ਰਹੋ ਅਤੇ ਇਸਦੀ ਵਰਤੋਂ ਪ੍ਰਤੀ ਸੁਚੇਤ ਰਹੋ। ਰੋਜ਼ਾਨਾ ਇਸ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰੋ। ਕਈ ਵਾਰ ਅਸੀਂ ਛੋਟੀਆਂ ਬੱਚੀਆਂ ਨੂੰ ਤਿਆਰ ਕਰ ਸਮੇਂ ਲਿਪਸਟਿਕ ਲਗਾ ਦਿੰਦੇ ਹਾਂ, ਪਰ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਨੈਚੁਰਲ ਲਿਪਸਟਿਕ ਮਿਲ ਜਾਂਦੀਆਂ ਹਨ, ਹੋ ਸਕੇ ਤਾਂ ਇਨ੍ਹਾਂ ਦੀ ਵਰਤੋਂ ਕਰੋ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।