Help Reduce Mucus In The Throat: ਅੱਜ ਕੱਲ੍ਹ ਬਹੁਤ ਸਾਰੇ ਲੋਕ ਬਦਲਦੇ ਮੌਸਮ ਕਰਕੇ ਗਰਮ-ਸਰਦ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਰਕੇ ਗਲੇ ਵਿੱਚ ਬਲਗ਼ਮ ਹੋਣਾ ਇੱਕ ਆਮ ਸਮੱਸਿਆ ਹੈ। ਇਹ ਘਰ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨਾਲ ਹੋ ਸਕਦਾ ਹੈ। ਪਰ ਜੇਕਰ ਬਲਗ਼ਮ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਸਾਹ ਦੀ ਨਾਲੀ ਦੇ ਕੋਲ ਬਲਗ਼ਮ ਜਮ੍ਹਾਂ ਹੋ ਜਾਂਦੀ ਹੈ, ਜਿਸ ਕਾਰਨ ਕਈ ਵਾਰ ਛਾਤੀ ਦੇ ਵਿੱਚ ਦਰਦ ਹੋਣ ਲੱਗਦਾ ਹੈ ਅਤੇ ਛਾਤੀ ਜਾਮ ਹੋ ਜਾਂਦੀ ਹੈ। ਬਲਗ਼ਮ ਕਰਕੇ ਸਾਹ ਲੈਣ ਵੀ ਵਿੱਚ ਵੀ ਦਿੱਕਤ ਦਾ ਸਾਹਮਣਾ (Faced with difficulty in breathing due to mucus) ਵੀ ਕਰਨਾ ਪੈ ਸਕਦਾ ਹੈ।



ਬਲਗ਼ਮ ਹੋਣ 'ਤੇ ਆਪਣਾ ਧਿਆਨ ਕਿਵੇਂ ਰੱਖਣਾ ਹੈ? ਇਸ ਓਨਲੀ ਮਾਈ ਹੈਲਥ 'ਚ ਛਪੀ ਖਬਰ ਮੁਤਾਬਕ, ਜਿਸ ਵਿੱਚ ਸ਼ਾਰਦਾ ਕਲੀਨਿਕ ਦੇ ਡਾਕਟਰ ਕੇਪੀ ਸਰਦਾਨਾ ਨੇ ਇਸ ਬਾਰੇ ਗੱਲ ਕੀਤੀ ਹੈ।


ਲੂਣ ਵਾਲੇ ਪਾਣੀ ਨਾਲ ਗਾਰਗਲ (Gargle with salt water)


ਇੱਕ ਗਲਾਸ ਕੋਸੇ ਪਾਣੀ ਵਿਚ 1/2 ਚਮਚ ਨਮਕ ਮਿਲਾ ਕੇ ਇਸ ਨਾਲ ਗਾਰਗਲ ਕਰਨ ਨਾਲ ਇਨਫੈਕਸ਼ਨ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਬਲਗਮ ਤੋਂ ਰਾਹਤ ਮਿਲਦੀ ਹੈ। ਇਹ ਖੰਘ ਨੂੰ ਘਟਾਉਂਦਾ ਹੈ ਅਤੇ ਦਰਦ ਨੂੰ ਦੂਰ ਕਰਦਾ ਹੈ। ਨਮਕ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਨਾਲ ਗਲੇ ਨੂੰ ਆਰਾਮ ਮਿਲਦਾ ਹੈ।


ਹੋਰ ਪੜ੍ਹੋ : ਜਾਣੋ ਐਕਸਪਾਇਰੀ ਹੋ ਚੁੱਕੇ ਮਸਾਲੇ ਖਾਣ ਦੇ ਨੁਕਸਾਨ...ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ


ਹਾਈਡਰੇਟਿਡ ਰਹੋ (Stay hydrated)


ਬਲਗ਼ਮ ਦੀ ਸਮੱਸਿਆ ਦੇ ਮਾਮਲੇ ਵਿੱਚ ਆਪਣੇ ਆਪ ਨੂੰ ਰਾਹਤ ਦੇਣ ਲਈ ਹਾਈਡਰੇਟਿਡ ਰਹਿਣਾ ਮਹੱਤਵਪੂਰਨ ਹੈ। ਰੋਜ਼ਾਨਾ 2 ਤੋਂ 3 ਲੀਟਰ ਪਾਣੀ ਪੀਣ ਦੇ ਨਾਲ-ਨਾਲ ਹਰਬਲ ਟੀ ਅਤੇ ਸੂਪ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਲੋਕ ਸਰੀਰ ਨੂੰ ਹਾਈਡਰੇਟ ਰੱਖਣ ਲਈ ਚਾਹ ਅਤੇ ਕੌਫੀ ਦਾ ਸੇਵਨ ਕਰਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਹੋ ਸਕੇ ਤਾਂ ਠੰਡਾ ਪਾਣੀ ਪੀਣ ਤੋਂ ਬਚੋ ਅਤੇ ਕੋਸੇ ਪਾਣੀ ਦਾ ਹੀ ਸੇਵਨ ਕਰੋ।


ਫਾਈਬਰ ਵਾਲੇ ਭੋਜਨ ਖਾਓ (Eat fiber rich foods)


ਬਲਗ਼ਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹੈਲਦੀ ਫੂਡ ਦੇ ਨਾਲ ਫਾਈਬਰ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ। ਆਪਣੇ ਭੋਜਨ ਵਿੱਚ ਲੱਸਣ, ਅਦਰਕ ਅਤੇ ਗਾਜਰ ਦਾ ਸੇਵਨ ਕਰੋ। ਇਸ ਦੇ ਨਾਲ ਹੀ ਚਰਬੀ ਵਾਲੇ ਭੋਜਨਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਬਲਗ਼ਮ ਨੂੰ ਵਧਾ ਸਕਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਸ਼ਹਿਦ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ। ਪਰ ਯਾਦ ਰਹੇ ਕਿ ਇੱਕ ਸੀਮਤ ਮਾਤਰਾ ਦੇ ਵਿੱਚ ਹੀ ਇਸ ਦਾ ਸੇਵਨ ਕਰੋ।


ਸਿਰ ਨੂੰ ਥੋੜ੍ਹਾ ਉੱਚਾ ਕਰਕੇ ਸੌਣਾ (Sleep with the head slightly elevated)


ਬਲਗ਼ਮ ਕਾਰਨ congestion ਦੀ ਸਮੱਸਿਆ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਸਮੱਸਿਆ ਗੰਭੀਰ ਹੈ, ਤਾਂ ਆਪਣੇ ਸਿਰ ਨੂੰ ਥੋੜ੍ਹਾ ਉੱਚਾ ਕਰਕੇ ਅਤੇ ਸਿਰਹਾਣੇ ਦੇ ਸਹਾਰੇ ਸੌਂਵੋ। ਅਜਿਹਾ ਕਰਨ ਨਾਲ ਆਰਾਮ ਮਿਲਦਾ ਹੈ ਅਤੇ ਬਲਗਮ ਵੀ ਘੱਟ ਹੁੰਦੀ ਹੈ।


ਸਿਗਰਟ ਪੀਣ ਤੋਂ ਬਚੋ (Avoid smoking)


ਬਲਗ਼ਮ ਹੋਣ 'ਤੇ ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ ਹੈ। ਸਿਗਰਟਨੋਸ਼ੀ ਵਧ ਸਕਦੀ ਹੈ। ਸਿਗਰਟਨੋਸ਼ੀ ਬਲਗ਼ਮ ਦੇ ਨਾਲ congestion ਨੂੰ ਵਧਾਉਂਦੀ ਹੈ। ਇਸ ਦੇ ਨਾਲ ਹੀ ਸਿਗਰਟ ਦਾ ਧੂੰਆਂ ਸਾਹ ਪ੍ਰਣਾਲੀ 'ਚ ਜਮ੍ਹਾ ਹੋਣ ਲੱਗਦਾ ਹੈ, ਜਿਸ ਨਾਲ ਫੇਫੜਿਆਂ 'ਚ ਰੁਕਾਵਟ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ।


ਜੇਕਰ ਸਮੱਸਿਆ ਵੱਧ ਜਾਂਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।