Buttermilk For Cancer Patients: ਲੱਸੀ ਸੁਖਾਲੀ ਹਜ਼ਮ ਹੋ ਜਾਂਦੀ ਹੈ ਤੇ ਇਹ ਕੁਝ ਕਸੈਲੀ ਹੁੰਦੀ ਹੈ। ਇਹ ਪਾਚਨ ਵਿੱਚ ਸੁਧਾਰ ਕਰਦੀ ਹੈ ਤੇ ਸੋਜਸ਼, ਜਲਣ ਦੇ ਵਿਰੁੱਧ ਕੁਦਰਤੀ ਤੌਰ ’ਤੇ ਕੰਮ ਕਰਦੀ ਹੈ। ਲੱਸੀ ਦੀ ਵਰਤੋਂ ਕਰਨ ਨਾਲ ਅਨੀਮੀਆ ਤੇ ਭੁੱਖ ਨਾ ਲੱਗਣ ਵਿੱਚ ਵੀ ਮਦਦ ਮਿਲ ਸਕਦੀ ਹੈ। ਇਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਤੇ ਜ਼ਰੂਰੀ ਪਾਚਕ ਹੁੰਦੇ ਹਨ।

ਇਸ ਨੂੰ ਰੋਜ਼ਾਨਾ ਵਰਤਿਆ ਜਾ ਸਕਦਾ ਹੈ। 90 ਫੀਸਦੀ ਲੱਸੀ ਵਿੱਚ ਪਾਣੀ ਹੁੰਦਾ ਹੈ। ਇਸ ਦਾ ਸੇਵਨ ਸਰੀਰ ਦੇ ਪਾਣੀ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ। ਕਿਸੇ ਹੋਰ ਸੁਆਦਲੇ ਡ੍ਰਿੰਕ ਨੂੰ ਪੀਣ ਜਾਂ ਸਾਦੇ ਪਾਣੀ ਨਾਲੋਂ ਲੱਸੀ ਪੀਣਾ ਬਿਹਤਰ ਰਹਿੰਦਾ ਹੈ। ਫਰਮੈਂਟਡ ਲੱਸੀ ਸਵਾਦ ਵਿੱਚ ਖੱਟੀ ਹੁੰਦੀ ਹੈ ਪਰ ਜੀਵ ਵਿਗਿਆਨਕ ਤੌਰ ’ਤੇ ਸਰੀਰ ਅਤੇ ਟਿਸ਼ੂਆਂ ਲਈ ਬਹੁਤ ਪੌਸ਼ਟਿਕ ਹੁੰਦੀ ਹੈ।

 

ਕੈਂਸਰ ਦੇ ਮਰੀਜ਼ਾਂ ਨੂੰ ਲੱਸੀ ਤੋਂ ਕਿਵੇਂ ਲਾਭ ਹੋ ਸਕਦਾ ਹੈ?
ਕੈਂਸਰ ਦੇ ਮਰੀਜ਼ਾਂ ਲਈ, ਇਲਾਜ ਦੌਰਾਨ ਅਤੇ ਬਾਅਦ ਵਿੱਚ ਇੱਕ ਸੰਤੁਲਿਤ ਖੁਰਾਕ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਕੈਂਸਰ ਦਾ ਇਲਾਜ ਵਿਅਕਤੀ ਨੂੰ ਕਮਜ਼ੋਰ ਬਣਾਉਂਦਾ ਹੈ ਤੇ ਅਕਸਰ ਉਸ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਨ ਦੇ ਅਯੋਗ ਬਣਾ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਕੈਂਸਰ ਦੇ ਮਰੀਜ਼ ਲਈ ਲੱਸੀ ਇੱਕ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ ਤੇ ਇਸ ਤਰ੍ਹਾਂ ਲਾਭ ਹੁੰਦਾ ਹੈ।

ਦਸਤ
ਕੈਂਸਰ ਦਾ ਇਲਾਜ ਤੇ ਦਵਾਈਆਂ ਮਰੀਜ਼ਾਂ ਨੂੰ ਦਸਤ ਲਾ ਸਕਦੀਆਂ ਹਨ। ਬੇਕਾਬੂ ਦਸਤਾਂ ਕਾਰਣ ਸਰੀਰ ਅੰਦਰ ਪਾਣਾ ਦੀ ਘਾਟ ਭਾਵ ਡੀਹਾਈਡਰੇਸ਼ਨ, ਭੁੱਖ ਨਾ ਲੱਗਣਾ ਤੇ ਕਮਜ਼ੋਰੀ ਦਾ ਕਾਰਨ ਬਣ ਸਕਦੇ ਹਨ। ਲੱਸੀ ਇੱਕ ਵਧੀਆ ਵਿਕਲਪ ਹੈ ਕਿਉਂਕਿ ਇਸ ਦੀ ਐਸਿਡ ਸਮਗਰੀ ਕੀਟਾਣੂਆਂ ਨਾਲ ਲੜਦੀ ਹੈ ਤੇ ਪੇਟ ਨੂੰ ਸਾਫ ਕਰਨ ਵਿੱਚ ਸਹਾਇਤਾ ਕਰਦੀ ਹੈ। ਲੱਸੀ ਬੇਅਰਾਮੀ ਨਹੀਂ ਹੋਣ ਦਿੰਦੀ ਤੇ ਪਾਚਨ ਵਿੱਚ ਸਹਾਇਤਾ ਕਰਦੀ ਹੈ ਕਿਉਂਕਿ ਇਹ ਚੰਗੇ ਭਾਵ ਸਰੀਰ ਨੂੰ ਲਾਭ ਪਹੁੰਚਾਉਣ ਵਾਲੇ ਬੈਕਟੀਰੀਆ ਨਾਲ ਭਰਪੂਰ ਹੁੰਦੀ ਹੈ।

 

ਡੀਹਾਈਡਰੇਸ਼ਨ ਭਾਵ ਸਰੀਰ ਵਿੱਚ ਪਾਣੀ ਦੀ ਘਾਟ
ਕੈਂਸਰ ਦੇ ਇਲਾਜ ਦੌਰਾਨ ਡੀਹਾਈਡਰੇਸ਼ਨ ਇੱਕ ਆਮ ਮਾੜਾ ਪ੍ਰਭਾਵ ਹੈ। ਕੀਮੋਥੈਰੇਪੀ ਤੇ ਰੇਡੀਏਸ਼ਨ ਇਲਾਜ ਡੀਹਾਈਡਰੇਸ਼ਨ ਦਾ ਕਾਰਨ ਬਣ ਸਕਦੇ ਹਨ। ਇਸ ਦੇ ਮਾੜੇ ਪ੍ਰਭਾਵ; ਜਿਵੇਂ ਕਿ ਬੁਖਾਰ, ਉਲਟੀਆਂ ਜਾਂ ਬਹੁਤ ਜ਼ਿਆਦਾ ਪਿਸ਼ਾਬ ਹੋ ਸਕਦੇ ਹਨ। ਲੱਸੀ ਡੀਹਾਈਡਰੇਸ਼ਨ ਨੂੰ ਰੋਕਣ ਲਈ ਇੱਕ ਵਧੀਆ ਪੀਣ ਵਾਲਾ ਪਦਾਰਥ ਹੈ, ਕਿਉਂਕਿ ਇਹ ਇਲੈਕਟ੍ਰੋਲਾਈਟਸ ਖਾਸ ਕਰਕੇ ਪੋਟਾਸ਼ੀਅਮ ਨਾਲ ਭਰਪੂਰਹੁੰਦੀ ਹੈ ਤੇ 90 ਪ੍ਰਤੀਸ਼ਤ ਪੀਣ ਵਾਲਾ ਪਾਣੀ ਹੁੰਦਾ ਹੈ।

 

ਕੁਝ ਕਿਸਮ ਦੇ ਕੈਂਸਰ ਅਤੇ ਇਸ ਦਾ ਇਲਾਜ ਤੁਹਾਡੇ ਸੁਆਦ ਤੇ ਗੰਧ ਨੂੰ ਬਦਲ ਸਕਦੇ ਹਨ। ਆਮ ਕਾਰਨਾਂ ਵਿੱਚ ਦਿਮਾਗ ਤੇ ਗਲੇ ਦੇ ਟਿਊਮਰ ਸ਼ਾਮਲ ਹੁੰਦੇ ਹਨ। ਇਹ ਕਾਰਣ ਮਰੀਜ਼ ਨੂੰ ਖਾਣ ਵੇਲੇ ਸਵਾਦ ਦੀ ਕਮੀ ਮਹਿਸੂਸ ਹੋ ਸਕਦੀ ਹੈ ਜਾਂ ਭੋਜਨ ਉਸ ਨੂੰ ਬਹੁਤ ਮਿੱਠਾ ਜਾਂ ਨਮਕੀਨ ਲੱਗ ਸਕਦਾ ਹੈ।

 

ਆਮ ਤੌਰ 'ਤੇ ਇਹ ਤਬਦੀਲੀਆਂ ਅਸਥਾਈ ਹੁੰਦੀਆਂ ਹਨ ਅਤੇ ਸਮੇਂ ਦੇ ਨਾਲ ਬਿਹਤਰ ਹੁੰਦੀਆਂ ਹਨ ਪਰ, ਕੈਂਸਰ ਦੇ ਮਰੀਜ਼ਾਂ ਲਈ ਚਰਬੀ ਪ੍ਰੋਟੀਨ, ਫਲ, ਸਬਜ਼ੀਆਂ, ਸਾਬਤ ਅਨਾਜ ਦੇ ਨਾਲ ਸੰਤੁਲਿਤ ਖੁਰਾਕ ਦੀ ਪਾਲਣਾ ਕਰਨਾ ਵੀ ਚੰਗਾ ਹੈ। ਇਸ ਲਈ, ਕੈਂਸਰ ਦੀ ਸਥਿਤੀ ਵਿੱਚ ਜਾਂ ਇਲਾਜ ਤੋਂ ਬਾਅਦ ਆਪਣੀ ਖੁਰਾਕ ਨੂੰ ਲੱਸੀ ਨਾਲ ਸਪਲੀਮੈਂਟ ਕਰੋ।