ਨਵੀਂ ਦਿੱਲੀ: ਅਕਸਰ ਤੁਸੀਂ ਗਰੁੱਪ ਵਿੱਚ ਔਰਤਾਂ ਨੂੰ ਗੌਸੀਪਿੰਗ ਕਰਦੇ ਦੇਖ ਸਕਦੇ ਹੋ ਪਰ ਕਦੀ ਤੁਸੀਂ ਸੋਚਿਆ ਹੈ ਕਿ ਆਖਰ ਔਰਤਾਂ ਗੌਸੀਪਿੰਗ ਕਿਉਂ ਕਰਦੀਆਂ ਹਨ? ਇਸ ਨੂੰ ਲੈ ਕੇ ਇੱਕ ਰਿਸਰਚ ਆਈ ਹੈ। ਜਾਣੋ ਕੀ ਕਹਿੰਦੀ ਇਹ ਦਿਲਚਸਪ ਰਿਸਰਚ।

ਇੱਕ ਨਵੀਂ ਸਟਡੀ ਵਿੱਚ ਪਤਾ ਲੱਗਿਆ ਹੈ ਕਿ ਔਰਤਾਂ ਇਸ ਵਿੱਚ ਗੱਲ ਦੀ ਇੱਛਾ ਰਹਿੰਦੀ ਹੀ ਕਿ ਉਹ ਮਰਦਾਂ ਨੂੰ ਆਪਣੇ ਵੱਲ ਕਿੱਦਾਂ ਆਕ੍ਰਸ਼ਿਤ ਕਰਨ। ਔਰਤਾਂ ਗੌਸੀਪਿੰਗ ਇਸ ਲਈ ਕਰਦੀਆਂ ਹਨ ਜਿਸ ਨਾਲ ਕੋਈ ਵੀ ਮਰਦ ਉਨ੍ਹਾਂ ਵੱਲ ਆਸਾਨੀ ਨਾਲ ਆਕ੍ਰਸ਼ਿਤ ਹੋ ਸਕੇ। ਓਟਾਵਾ ਯੂਨੀਵਰਸਿਟੀ ਦੇ ਅਧਿਐਨਕਰਤਾਵਾਂ ਨੇ ਇੱਕ ਰਿਸਰਚ ਨਾਲ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਔਰਤਾਂ ਤੇ ਮਰਦਾਂ ਦਾ ਗੱਲਬਾਤ ਦਾ ਟੌਪਿਕ ਵੱਖਰਾ-ਵੱਖਰਾ ਕਿਉਂ ਹੁੰਦਾ ਹੈ?

ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਮਰਦ ਤੇ ਔਰਤਾਂ ਦੋਵੇਂ ਹੀ ਹਾਸੇ-ਮਜ਼ਾਕ ਦੇ ਨਾਲ-ਨਾਲ ਪਿਆਰ ਦੀਆਂ ਗੱਲਾਂ ਕਰਨੀਆਂ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਔਰਤਾਂ ਨੂੰ ਅਕਸਰ ਦੂਜੀ ਔਰਤ ਕਿਹੋ ਜਿਹੀ ਦਿੱਖ ਰਹੀ ਹੈ ਆਦਿ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਹਨ। ਇੱਕ ਮਰਦ, ਦੂਜੇ ਮਰਦ ਨਾਲ ਆਪਣੀ ਤੁਲਨਾ ਪੈਸਿਆਂ ਨੂੰ ਲੈ ਕੇ ਕਰਦਾ ਹੈ। ਇਸ ਤੋਂ ਇਲਾਵਾ ਮਰਦਾਂ ਵਿੱਚ ਅਕਸਰ ਖੇਡਾਂ ਦੀਆਂ ਗੱਲਾਂ ਵੀ ਹੁੰਦੀਆਂ ਹਨ। ਅਧਿਐਨਕਰਤਾਵਾਂ ਦੀ ਗੌਸੀਪਿੰਗ ਬਾਰੇ ਸਲਾਹ ਹੈ ਕਿ ਮਰਦ ਤੇ ਔਰਤ ਦੋਵਾਂ ਵਿੱਚ ਹੀ ਗੌਸੀਪਿੰਗ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਸਮਾਜ ਦਾ ਵਿਕਾਸ ਹੋਵੇਗਾ ਤੇ ਲਿੰਗ ਨੂੰ ਲੈ ਕੇ ਮਤਭੇਦ ਵੀ ਖ਼ਤਮ ਹੋਣਗੇ।

ਰਿਸਰਚ ਵਿੱਚ ਕੀਤੀ ਗਈ ਸਟੱਡੀ ਵਿੱਚ 290 ਹੈਟਰੋਸੈਕਸੂਅਲ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੀ ਉਮਰ 17 ਤੋਂ 30 ਸਾਲ ਦੇ ਦਰਮਿਆਨ ਸੀ। ਉਨ੍ਹਾਂ ਨੂੰ ਤਿੰਨ ਗਰੁੱਪਾਂ ਵਿੱਚ ਵੰਡ ਦਿੱਤਾ ਗਿਆ। ਪੀਲਾ ਗਰੁੱਪ ਜਿਸ ਦਾ ਜੈਂਡਰ ਸੇਮ ਸੀ, ਉਸ ਵਿੱਚ ਦੇਖਿਆ ਗਿਆ ਕਿ ਉਹ ਆਪਣੇ ਸਾਥੀਆਂ ਨਾਲ ਕਿੰਨੀ ਤੁਲਨਾ ਕਰਦੇ ਹਨ। ਦੂਜੇ ਗਰੁੱਪ ਵਿੱਚ ਦੇਖਿਆ ਗਿਆ ਕਿ ਉਹ ਲੋਕ ਦੂਜਿਆਂ ਬਾਰੇ ਕਿੰਨੀ ਗੱਲਬਾਤ ਕਰਦੇ ਹਨ। ਤੀਜੇ ਗਰੁੱਪ ਵਿੱਚ ਦੇਖਿਆ ਗਿਆ ਕਿ ਲੋਕਾਂ ਦੀ ਗੌਸੀਪਿੰਗ ਦੀ ਸੋਸ਼ਲ ਵੈਲਿਊ ਕਿੰਨੀ ਹੈ। ਇਸ ਦੇ ਨਾਲ ਹੀ ਇਹ ਵੀ ਦੇਖਿਆ ਗਿਆ ਕਿ ਦੂਜਿਆਂ ਬਾਰੇ ਉਨ੍ਹਾਂ ਦੇ ਪਿੱਛੇ ਗੱਲ ਕਰਨਾ ਸਹੀ ਹੈ।

ਰਿਜ਼ਲਟ ਵਿੱਚ ਦੇਖਿਆ ਗਿਆ ਕਿ ਜੋ ਲੋਕ ਆਪਣੀ ਤੁਲਨਾ ਆਪਣੇ ਹੀ ਸਾਥੀਆਂ ਨਾਲ ਕਰਦੇ ਸੀ, ਉਨ੍ਹਾਂ ਵਿੱਚ ਗੌਸੀਪਿੰਗ ਦੀ ਟੈਡੈਂਸੀ ਵਧੇਰੇ ਸੀ ਤੇ ਉਹ ਲੋਕ ਦੂਜਿਆਂ ਦੀ ਤੁਲਨਾ ਵਿੱਚ ਵਧੇਰੇ ਸਹਿਜ ਸਨ। ਦੂਜੇ ਪਾਸੇ ਦੇਖਿਆ ਗਿਆ ਕਿ ਔਰਤਾਂ ਵਿੱਚ ਮਰਦਾਂ ਦੀ ਤੁਲਨਾ ਵਿੱਚ ਵਧੇਰੇ ਗੌਸੀਪਿੰਗ ਕਾਰਨ ਦੀ ਆਦਤ ਸੀ। ਔਰਤਾਂ ਨੇ ਇਸ ਆਦਤ ਨੂੰ ਮਰਦਾਂ ਨਾਲੋਂ ਵਧੇਰੇ ਇੰਜੋਏ ਵੀ ਕੀਤਾ ਸੀ। ਰਿਸਰਚ ਵਿੱਚ ਇਹ ਵੀ ਦੇਖਿਆ ਗਈ ਕਿ ਔਰਤਾਂ ਸਿਰਫ ਦੂਜਿਆਂ ਔਰਤਾਂ ਦੇ ਬਾਹਰੀ ਰੂਪ ਬਾਰੇ ਚਰਚਾ ਕਰਨਾ ਪਸੰਦ ਕਰਦੀਆਂ ਹਨ ਜਦਕਿ ਮਰਦ ਦੂਜੇ ਮਰਦ ਦੀਆਂ ਉਪਲੱਬਧੀਆਂ ਬਾਰੇ ਵਿੱਚ ਚਰਚਾ ਕਰਨਾ ਪਸੰਦ ਕਰਦੇ ਹਨ।