Remove black underarms Tips: ਗਰਮੀਆਂ ਦੇ ਵਿੱਚ ਅਕਸਰ ਲੋਕ ਛੋਟੀਆਂ ਬਾਹਾਂ ਵਾਲੇ ਜਾਂ ਫਿਰ ਸਲੀਵਲੈਸ ਵਾਲੇ ਕੱਪੜੇ ਪਾਉਂਦੇ ਹਨ। ਜਿਸ ਕਰਕੇ ਕਾਲੇ ਅੰਡਰਆਰਮਸ ਸ਼ਰਮਿੰਦਾ ਕਰਵਾ ਦਿੰਦੇ ਹਨ। ਕਾਲੇਪਨ ਨੂੰ ਦੂਰ ਕਰਨ ਲਈ ਲੋਕ ਬਹੁਤ ਕੋਸ਼ਿਸ਼ਾਂ ਕਰਦੇ ਹਨ ਪਰ ਫਿਰ ਵੀ ਕੋਈ ਫਾਇਦਾ ਨਹੀਂ ਹੁੰਦਾ। ਅਕਸਰ ਗਲਤ ਉਪਾਅ ਕਰਨ ਨਾਲ ਲੋਕਾਂ ਦੀ ਚਮੜੀ ਲਾਲ ਹੋਣ ਲੱਗਦੀ ਹੈ, ਮੁਹਾਂਸੇ ਹੋਣ ਲੱਗਦੇ ਹਨ ਅਤੇ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਕੀ ਤੁਸੀਂ ਵੀ ਕਾਲੇਪਨ ਤੋਂ ਪਰੇਸ਼ਾਨ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਕਈ ਆਸਾਨ ਉਪਾਅ ਦੱਸਾਂਗੇ, ਜਿਨ੍ਹਾਂ ਨੂੰ ਕਰਨ ਨਾਲ ਤੁਸੀਂ ਕਾਲੇ ਅੰਡਰਆਰਮਸ ਨੂੰ ਆਸਾਨੀ ਨਾਲ ਸਾਫ ਕਰ ਸਕਦੇ (Black underarms can be easily cleaned) ਹੋ।



ਕਾਲੇ ਅੰਡਰਆਰਮਸ ਕਿਉਂ ਹੁੰਦੇ ਹਨ
ਕਾਲੇ ਅੰਡਰਆਰਮਸ ਬਿਲਕੁਲ ਵੀ ਚੰਗੇ ਨਹੀਂ ਲੱਗਦੇ, ਇਸਦੇ ਕਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਕਿ ਹਾਰਮੋਨਸ ਵਿੱਚ ਬਦਲਾਅ, ਸਫਾਈ ਦਾ ਸਹੀ ਢੰਗ ਨਾਲ ਧਿਆਨ ਨਾ ਰੱਖਣਾ, ਰੇਜ਼ਰ ਦੀ ਵਰਤੋਂ ਕਰਨਾ, ਰਸਾਇਣਕ ਕਰੀਮਾਂ ਦੀ ਵਰਤੋਂ ਕਰਨਾ, ਹੋਰ ਸਿਹਤ ਸੰਬੰਧੀ ਸਮੱਸਿਆਵਾਂ ਇਸ ਤੋਂ ਇਲਾਵਾ ਤੰਗ ਕੱਪੜੇ ਪਾਉਣ ਨਾਲ ਪਸੀਨਾ ਆਉਂਦਾ ਹੈ ਅਤੇ ਪਸੀਨੇ ਕਾਰਨ ਅੰਡਰਆਰਮਸ ਕਾਲੇ ਹੋਣ ਲੱਗਦੇ ਹਨ।


ਹੋਰ ਪੜ੍ਹੋ : ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਨਾਸ਼ਤੇ 'ਚ ਖਾਓ ਇਹ ਚੀਜ਼ਾਂ, ਕੁੱਝ ਹੀ ਦਿਨਾਂ ਦੇ ਵਿੱਚ ਬੈਲੀ ਫੈਟ ਹੋ ਜਾਵੇਗਾ ਗਾਇਬ


ਇਸ ਤਰ੍ਹਾਂ ਸਾਫ਼ ਕਰੋ
ਹਲਦੀ ਤੇ ਦੁੱਧ ਜਾਂ ਦਹੀਂ ਵਾਲਾ ਪੇਸਟ- ਕਾਲੇ ਅੰਡਰਆਰਮਸ ਸੁੰਦਰਤਾ ਨੂੰ ਘਟਾਉਂਦੇ ਹਨ। ਇਸ ਨੂੰ ਸਾਫ਼ ਕਰਨ ਲਈ ਤੁਸੀਂ ਕੁੱਝ ਘਰੇਲੂ ਉਪਾਅ ਕਰ ਸਕਦੇ ਹੋ। ਉਦਾਹਰਨ ਲਈ ਹਲਦੀ ਪਾਊਡਰ 'ਚ ਥੋੜ੍ਹਾ ਜਿਹਾ ਦੁੱਧ ਜਾਂ ਦਹੀਂ ਮਿਲਾ ਕੇ ਪੇਸਟ ਬਣਾ ਲਓ ਅਤੇ ਫਿਰ ਇਸ ਨੂੰ ਅੰਡਰਆਰਮਸ 'ਤੇ 15 ਤੋਂ 20 ਮਿੰਟ ਤੱਕ ਲਗਾਓ, ਇਸ ਨਾਲ ਆਰਾਮ ਮਿਲਦਾ ਹੈ।


ਨਿੰਬੂ ਦਾ ਰਸ- ਅੰਡਰਆਰਮਸ 'ਤੇ ਨਿੰਬੂ ਦਾ ਰਸ ਲਗਾਓ ਅਤੇ 15 ਮਿੰਟ ਤੱਕ ਮਾਲਿਸ਼ ਕਰੋ। ਅੰਡਰਆਰਮਸ ਦੀ ਸਫਾਈ ਲਈ ਐਲੋਵੇਰਾ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।


ਖੀਰੇ ਦੀ ਵਰਤੋਂ- ਖੀਰੇ ਦੇ ਟੁਕੜੇ ਨੂੰ ਅੰਡਰਆਰਮਸ 'ਤੇ ਰਗੜੋ, ਇਸ ਤਰ੍ਹਾਂ 15 ਮਿੰਟ ਤੱਕ ਕਰੋ ਅਤੇ ਫਿਰ ਧੋ ਲਓ, ਇਸ ਨਾਲ ਅੰਡਰਆਰਮਸ ਵੀ ਸਾਫ ਹੋ ਜਾਣਗੇ।


ਛੋਲਿਆਂ ਦੇ ਆਟੇ ਵਾਲਾ ਪੇਸਟ- ਛੋਲਿਆਂ ਦੇ ਆਟੇ ਵਿਚ ਥੋੜ੍ਹਾ ਜਿਹਾ ਦਹੀਂ ਅਤੇ ਹਲਦੀ ਮਿਲਾ ਕੇ ਪੇਸਟ ਬਣਾ ਲਓ । ਇਸ ਪੇਸਟ ਨੂੰ ਅੰਡਰਆਰਮਸ 'ਤੇ 15 ਮਿੰਟ ਤੱਕ ਲਗਾਓ ਅਤੇ ਮਾਲਿਸ਼ ਕਰੋ । ਇਸ ਤਰ੍ਹਾਂ ਕਰਨ ਨਾਲ ਅੰਡਰਆਰਮਸ ਵੀ ਸਾਫ਼ ਹੋ ਜਾਂਦੇ ਹਨ । 


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।


ਜੇਕਰ ਇਨ੍ਹਾਂ ਸਾਰੇ ਉਪਾਵਾਂ ਨੂੰ ਅਜ਼ਮਾਉਣ ਤੋਂ ਬਾਅਦ ਵੀ ਤੁਹਾਨੂੰ ਕੋਈ ਅਸਰ ਨਹੀਂ ਹੁੰਦਾ ਹੈ, ਤਾਂ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾ ਸਕਦੇ ਹੋ।