How to lose belly fat: ਅੱਜ-ਕੱਲ੍ਹ ਦੀ ਬਦਲਦੀ ਜੀਵਨ ਸ਼ੈਲੀ ਕਾਰਨ ਲੋਕ ਆਪਣੇ ਖਾਣ-ਪੀਣ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ, ਜਿਸ ਕਾਰਨ ਮੋਟਾਪਾ ਦੇਖਣ ਨੂੰ ਮਿਲਦਾ ਹੈ ਅਤੇ ਇਹ ਸਭ ਤੋਂ ਵੱਡੀ ਸਮੱਸਿਆ ਹੈ। ਇਸ ਨੂੰ ਲੈ ਕੇ ਲੋਕ ਕਾਫੀ ਚਿੰਤਤ ਹਨ। ਜਿਸ ਕਰਕੇ ਲੋਕ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਜਿੰਮ ਦੇ ਵਿੱਚ ਵੀ ਜਾ ਕੇ ਖੂਬ ਪਸੀਨਾ ਵਹਾਉਂਦੇ ਹਨ ਪਰ ਫਿਰ ਵੀ ਕੋਈ ਅਸਰ ਨਹੀਂ ਹੁੰਦਾ। ਇਸ ਤੋਂ ਇਲਾਵਾ ਕਈ ਮਹਿੰਗੀਆਂ ਚੀਜ਼ਾਂ ਖਾਣ ਤੋਂ ਬਾਅਦ ਵੀ ਢਿੱਡ ਦੀ ਚਰਬੀ ਘੱਟ ਨਹੀਂ ਹੁੰਦੀ। ਜੇਕਰ ਤੁਸੀਂ ਵੀ ਇਸ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਕੁੱਝ ਅਜਿਹੀਆਂ ਚੀਜ਼ਾਂ ਬਾਰੇ ਜਿਨ੍ਹਾਂ ਦੇ ਸੇਵਨ ਨਾਲ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਭਾਰਤ ਦੇ ਮਸ਼ਹੂਰ ਪੋਸ਼ਣ ਮਾਹਿਰ ਨਿਖਿਲ ਵਤਸ ਨੇ ਦੱਸਿਆ ਕਿ ਨਾਸ਼ਤੇ 'ਚ ਓਟਸ ਤੋਂ ਲੈ ਕੇ ਇਹ ਕੁੱਝ ਅਜਿਹੀਆਂ ਫੂਡ ਆਈਟਮਸ ਹਨ ਜਿਸ ਦੇ ਨਾਲ ਪੇਟ ਦੀ ਚਰਬੀ ਨੂੰ ਘਟਾਇਆ ਜਾ ਸਕਦਾ ਹੈ। ਇਹ ਪੇਟ ਨੂੰ ਸਿਹਤਮੰਦ ਰੱਖਣ ਲਈ ਫਾਇਦੇਮੰਦ ਹੁੰਦੀਆਂ ਹਨ।



ਦਲੀਆ


ਲੋਕ ਦਲੀਆ ਖਾਣਾ ਜ਼ਿਆਦਾ ਪਸੰਦ ਨਹੀਂ ਕਰਦੇ ਪਰ ਜੇਕਰ ਤੁਸੀਂ ਇਸ ਨੂੰ ਮਸਾਲੇਦਾਰ ਬਣਾਉਂਦੇ ਹੋ ਤਾਂ ਤੁਹਾਨੂੰ ਇਸ ਦੇ ਕਾਫੀ ਫਾਇਦੇ ਹੋਣਗੇ। ਭੁੱਖ ਸਮੇਤ ਹਰ ਸਮੱਸਿਆ ਘੱਟ ਜਾਵੇਗੀ। ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ। ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਰੱਖਣ 'ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਦਲੀਆ ਦੇ ਵਿੱਚ ਤੁਸੀਂ ਕੁੱਝ ਸਬਜ਼ੀਆਂ ਵੀ ਸ਼ਾਮਿਲ ਕਰ ਸਕਦੇ ਹੋ ਅਤੇ ਇਹ ਹੋਰ ਹੈਲਦੀ ਬਣ ਸਕਦਾ ਹੈ।


ਪੋਹਾ


ਭਾਰ ਅਤੇ ਮੋਟਾਪਾ ਤੁਰੰਤ ਘੱਟ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਰੋਜ਼ਾਨਾ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡਾ ਮੋਟਾਪਾ ਘੱਟ ਹੋ ਸਕਦਾ ਹੈ। ਪੋਹਾ ਬਹੁਤ ਹਲਕਾ ਨਾਸ਼ਤਾ ਹੈ ਅਤੇ ਮੋਟਾਪੇ ਨੂੰ ਵਧਣ ਨਹੀਂ ਦਿੰਦਾ। ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਜ਼ੀਆਂ ਪਾ ਕੇ ਬਣਾ ਸਕਦੇ ਹੋ।


ਕੌਰਨਫਲੇਕਸ


ਬੱਚੇ ਅਤੇ ਬਾਲਗ ਦੋਵੇਂ ਹੀ ਕੌਰਨਫਲੇਕਸ ਖਾਣਾ ਪਸੰਦ ਕਰਦੇ ਹਨ। ਤੁਹਾਨੂੰ ਰੋਜ਼ਾਨਾ ਸਵੇਰੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਨਾਸ਼ਤੇ ਵਿੱਚ ਦੁੱਧ ਅਤੇ ਕੌਰਨਫਲੇਕਸ ਖਾ ਸਕਦੇ ਹੋ। ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਇਹ ਊਰਜਾ ਵਧਾਉਣ 'ਚ ਵੀ ਫਾਇਦੇਮੰਦ ਹੈ। ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜਿਸ ਕਰਕੇ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਖਾਣ ਦੀ ਲਾਲਸਾ ਵੀ ਕੰਟਰੋਲ ਹੁੰਦੀ ਹੈ।


ਬੇਸਨ ਦਾ ਚੀਲਾ


ਤੁਸੀਂ ਚਾਹੋ ਤਾਂ ਬੇਸਨ ਦਾ ਚੀਲਾ ਵੀ ਬਣਾ ਕੇ ਨਾਸ਼ਤੇ 'ਚ ਖਾ ਸਕਦੇ ਹੋ। ਇਸ ਦਾ ਰੋਜ਼ਾਨਾ ਸੇਵਨ ਵੀ ਕਰ ਸਕਦੇ ਹੋ। ਤੁਸੀਂ ਇਸ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਮਿਲਾ ਕੇ ਚੀਲੇ ਦਾ ਸਵਾਦ ਵਧੀਆ ਬਣਾ ਸਕਦੇ ਹੋ, ਇਸ ਨਾਲ ਇਹ ਹੋਰ ਹੈਲਦੀ ਬਣ ਜਾਵੇਗਾ। ਦਿਨ ਦੇ ਵਿੱਚ ਇੱਕ ਵਾਰ ਜ਼ਰੂਰ ਖਾਓ।


ਹੋਰ ਪੜ੍ਹੋ : RO ਵਾਲਾ ਪਾਣੀ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ! ਵਿਟਾਮਿਨ ਬੀ12 ਦੀ ਕਮੀ ਦਾ ਖ਼ਤਰਾ, ਰਿਸਰਚ 'ਚ ਹੋਇਆ ਖੁਲਾਸਾ



Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।