Benefits of Eating Pumpkin Seeds: ਕੱਦੂ ਤਾਂ ਬਹੁਤ ਸਾਰੇ ਲੋਕ ਖਾਂਦੇ ਹੋਣਗੇ ਪਰ ਇਨ੍ਹਾਂ ਦੇ ਬੀਜ ਆਮ ਤੌਰ ਉੱਪਰ ਸੁੱਟ ਦਿੱਤੇ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਬਹੁਤੇ ਲੋਕ ਕੱਦੂ ਦੇ ਬੀਜਾਂ ਦੀ ਫਾਇਦਿਆਂ ਬਾਰੇ ਜਾਣਦੇ ਹੀ ਨਹੀਂ। ਇਸ ਬਾਰੇ ਲੋਕ ਜਾਗਰੂਕ ਨਹੀਂ ਪਰ ਆਯੂਰਵੈਦ ਮੁਤਾਬਕ ਕੱਦੂ ਦੇ ਬੀਜ ਕਈ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਇਹ ਵੀ ਪੜ੍ਹੋ: ਸਾਵਧਾਨ! ਤੁਸੀਂ ਨਮਕ ਦੇ ਭੁਲੇਖੇ ਖਾ ਰਹੇ ਪਲਾਸਟਿਕ, ਖੋਜ 'ਚ ਸਾਹਮਣੇ ਆਏ ਹੋਸ਼ ਉਡਾਉਣ ਵਾਲੇ ਖੁਲਾਸੇ
ਦਰਅਸਲ ਕੱਦੂ ਦੇ ਬੀਜ 'ਚ ਜ਼ਿੰਕ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਪ੍ਰਜਨਨ ਸਮਰੱਥਾ ਨੂੰ ਵਧਾਉਂਦਾ ਹੈ। ਇਸ ਲਈ ਕੱਦੂ ਦੇ ਬੀਜਾਂ ਦੀ ਵਰਤੋਂ ਕਰਨੀ ਪੁਰਸ਼ਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ। ਪੁਰਸ਼ਾਂ 'ਚ ਜ਼ਿੰਕ ਕਮੀ ਨਾਲ ਸੈਕਸੁਅਲ ਹਾਰਮੋਨ ਟੈਸਟੋਸਟੇਰੋਨ ਘੱਟ ਬਣਦਾ ਹੈ।
ਕੱਦੂ ਦੇ ਬੀਜਾਂ ਦੀ ਵਰਤੋਂ ਕਰਨ ਨਾਲ ਸੈਕਸ ਲਾਈਫ਼ ਚੰਗੀ ਹੁੰਦੀ ਹੈ ਤੇ ਇਹ ਫਰਟਿਲਿਟੀ, ਪੋਟੇਂਸੀ ਅਤੇ ਸੈਕਸ ਡਰਾਈਵ ਨੂੰ ਵੀ ਵਧਾਉਂਦਾ ਹੈ। ਇਸ ਦੇ ਬੀਜਾਂ 'ਚ ਕਈ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ ਜਿਵੇਂ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਜ਼ਿੰਕ, ਫਾਈਬਰ ਅਤੇ ਸੇਲੇਨਿਯਮ ਆਦਿ। ਸੇਲੇਨਿਯਮ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ ਜੋ ਸਰੀਰ ਨੂੰ ਫ਼ਰੀ ਸੈੱਲ ਡੈਮੇਜ ਤੋਂ ਬਚਾਉਂਦਾ ਹੈ। ਸੇਲੇਨਿਯਮ ਪੁਰਸ਼ਾਂ ਨੂੰ ਪ੍ਰੋਪਟ੍ਰੈਟ ਕੈਂਸਰ ਤੋਂ ਵੀ ਬਚਾਉਂਦਾ ਹੈ।
1. ਕੱਦੂ ਦੇ ਬੀਜ ਪ੍ਰੋਸਟ੍ਰੇਟ ਦੇ ਸਿਹਤ ਲਈ ਬਹੁਤ ਚੰਗਾ ਸਪਲੀਮੈਂਟ ਹੈ ਜੋ 2P8 5nlarged Prostrate ਨੂੰ ਠੀਕ ਕਰਨ ਦਾ ਕੰਮ ਕਰਦਾ ਹੈ।
2. ਕੱਦੂ ਦੇ ਬੀਜ ਅੰਤੜੀਆਂ 'ਚ ਪਾਏ ਜਾਣ ਵਾਲੇ ਕੀੜਿਆਂ ਜਿਵੇਂ ਕੀ ਟੇਪਵਾਰਮ ਆਦਿ ਨੂੰ ਖ਼ਤਮ ਕਰ ਦਿੰਦੇ ਹਨ।
3. ਇਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਹ ਕਫ਼ ਨੂੰ ਘੱਟ ਕਰਕੇ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ।
ਕੱਦੂ ਦੇ ਬੀਜ ਕੀ ਹਨ?
ਕੱਦੂ ਦੇ ਬੀਜ ਫਲੈਟ ਖਾਣਯੋਗ ਹੁੰਦੇ ਹਨ, ਅੰਡੇ ਦੇ ਆਕਾਰ ਦੇ ਬੀਜ ਹੁੰਦੇ ਹਨ ਜਿਸ ਨੂੰ "ਪੇਪਿਟਾ" ਵੀ ਕਿਹਾ ਜਾਂਦਾ ਹੈ। ਇੱਕ ਮੈਕਸੀਕਨ ਸਪੈਨਿਸ਼ ਸ਼ਬਦ ਉਹਨਾਂ ਦੇ ਉੱਪਰ ਇੱਕ ਚਿੱਟੀ ਪਰਤ ਹੁੰਦੀ ਹੈ ਪਰ ਬੀਜ ਅੰਦਰੋਂ ਹਲਕੇ ਹਰੇ ਹੁੰਦੇ ਹਨ। ਉਨ੍ਹਾਂ ਨੂੰ ਸਿਹਤਮੰਦ ਤੇ ਉੱਚ ਪੌਸ਼ਟਿਕ ਮੰਨਿਆ ਜਾਂਦਾ ਹੈ।
ਕੱਦੂ ਦੇ ਬੀਜ ਪ੍ਰਾਚੀਨ ਯੂਨਾਨੀਆਂ ਅਤੇ ਮੂਲ ਅਮਰੀਕੀਆਂ ਦੇ ਸਮੇਂ ਦੇ ਹਨ, ਇਸਲਈ ਉਹ ਲੰਬੇ ਸਮੇਂ ਤੋਂ ਚੱਲ ਰਹੇ ਹਨ! ਇੱਕ ਵਾਰ ਜਦੋਂ ਪੇਠੇ ਦੇ ਬੀਜ ਹਟਾ ਦਿੱਤੇ ਜਾਂਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਧੋ ਸਕਦੇ ਹੋ ਅਤੇ ਅੱਗੇ ਖਾਣ ਲਈ ਭੁੰਨ੍ਹ ਸਕਦੇ ਹੋ।
ਇਹ ਵੀ ਪੜ੍ਹੋ: ਬਲੈਕ ਟੀ, ਗ੍ਰੀਨ ਟੀ ਤੋਂ ਵੀ ਜ਼ਬਰਦਸਤ 'ਮਾਚਾ ਚਾਹ', ਜਾਣੋ ਕਿਹੜੇ ਲੋਕਾਂ ਲਈ ਜ਼ਿਆਦਾ ਫ਼ਾਇਦੇਮੰਦ?