Matcha Tea Benefits: ਤੁਸੀਂ ਬਲੈਕ ਟੀ, ਗ੍ਰੀਨ ਟੀ, ਹਰਬਲ ਟੀ, ਵ੍ਹਾਈਟ ਟੀ ਬਾਰੇ ਤਾਂ ਸੁਣਿਆ ਹੀ ਹੋਵੇਗਾ ਅਤੇ ਹੋਰ ਪਤਾ ਨਹੀਂ ਕਿੰਨੀਆਂ ਕਿਸਮਾਂ ਦੀਆਂ ਚਾਹ ਹਨ ਅਤੇ ਇਨ੍ਹਾਂ ਦੀਆਂ ਚੁਸਕੀਆਂ ਵੀ ਜ਼ਰੂਰ ਲਈਆਂ ਹੋਣਗੀਆਂ। ਪਰ ਕੀ ਤੁਸੀਂ ਕਦੇ 'ਮਾਚਾ ਟੀ' ਬਾਰੇ ਸੁਣਿਆ ਹੈ? ਜਾਂ ਕਦੇ ਇਸ ਨੂੰ ਟੇਸਟ ਕੀਤਾ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਚਾਹ ਦੇ ਇੱਕ ਤੋਂ ਲੈ ਕੇ ਕਈ ਜ਼ਬਰਦਸਤ ਫਾਇਦਿਆਂ ਬਾਰੇ ਦੱਸਾਂਗੇ। ਅਸਲ 'ਚ ਮਾਚਾ ਚਾਹ ਵੀ ਇੱਕ ਹਰਬਲ ਚਾਹ ਹੈ ਜੋ ਪੱਤਿਆਂ ਦੇ ਪਾਊਡਰ ਤੋਂ ਤਿਆਰ ਕੀਤੀ ਜਾਂਦੀ ਹੈ।


ਮਾਚਾ ਚਾਹ ਬਹੁਤ ਸਾਰੇ ਹੈਰਾਨੀਜਨਕ ਫਾਇਦਿਆਂ ਨਾਲ ਭਰੀ ਹੋਈ ਹੈ। ਇਹ ਕੈਮੇਲੀਆ ਸਾਈਨੈਂਸਿਸ ਨਾਮ ਦੇ ਪੌਦਿਆਂ ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਚਾਹ ਸਿਰਫ਼ ਇੱਕ ਰੈਗੁਲਰ ਗ੍ਰੀਨ ਟੀ ਨਹੀਂ ਹੈ। ਮਾਚਾ ਚਾਹ ਪੀਣ 'ਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਫ਼ਾਇਦੇ ਦਿੰਦੀ ਹੈ।


ਮਾਚਾ ਚਾਹ ਪੀਣ ਦੇ ਫ਼ਾਇਦੇ


ਐਂਟੀਆਕਸੀਡੈਂਟਸ ਨਾਲ ਭਰਪੂਰ : ਐਂਟੀਆਕਸੀਡੈਂਟ ਸਰੀਰ ਤੋਂ ਖਰਾਬ ਅਣੂਆਂ ਨੂੰ ਹਟਾਉਣ ਅਤੇ ਆਕਸੀਡੇਟਿਵ ਤਣਾਅ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਮਾਚਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਫੂਡ ਰਿਸਰਚ ਇੰਟਰਨੈਸ਼ਨਲ ਦੇ ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਚਾਹ 'ਚ ਫਲੇਵੋਨੋਇਡਜ਼ ਵੀ ਮੌਜੂਦ ਹੁੰਦੇ ਹਨ। ਇਸ ਚਾਹ ਵਿਚਲੇ ਫਲੇਵੋਨੋਇਡਜ਼ ਸੋਜਿਸ਼ ਨੂੰ ਘੱਟ ਕਰਨ ਅਤੇ ਦੰਦਾਂ ਦੇ ਸੜਨ ਨੂੰ ਰੋਕਣ 'ਚ ਮਦਦ ਕਰਦੇ ਹਨ।


 


ਕੈਂਸਰ ਨੂੰ ਰੋਕਣ 'ਚ ਮਦਦਗਾਰ : ਕਈ ਰਿਸਰਚਾਂ 'ਚ ਇਹ ਦਿਖਾਇਆ ਗਿਆ ਹੈ ਕਿ ਮਾਚਾ ਕੈਂਸਰ ਦੇ ਵਿਰੁੱਧ ਇੱਕ ਪ੍ਰਭਾਵਸ਼ਾਲੀ ਉਪਾਅ ਹੈ। ਹਾਲਾਂਕਿ ਕਿਸੇ ਵੀ ਰਿਸਰਚ 'ਚ ਕੈਂਸਰ ਤੋਂ ਬਚਾਉਣ ਲਈ ਇਸ ਚਾਹ ਨੂੰ ਪੀਣ ਬਾਰੇ ਕੋਈ ਗਾਰੰਟੀ ਨਹੀਂ ਦਿੱਤੀ ਗਈ ਹੈ। ਪਰ ਅਜਿਹਾ ਨਹੀਂ ਹੈ ਕਿ ਉਹ ਕੈਂਸਰ ਨਾਲ ਲੜਨ 'ਚ ਤੁਹਾਡੀ ਮਦਦ ਨਹੀਂ ਕਰ ਸਕਦੇ।


 


ਬ੍ਰੇਨ ਫੰਕਸ਼ਨ 'ਚ ਸੁਧਾਰ: ਮਾਚਾ ਚਾਹ ਦਿਮਾਗ ਦੇ ਚੁਸਤੀ ਨੂੰ ਵਧਾਉਣ 'ਚ ਕਾਰਗਰ ਸਾਬਤ ਹੋ ਸਕਦੀ ਹੈ। ਹੈਲਥਲਾਈਨ ਰਿਪੋਰਟ ਕਰਦੀ ਹੈ ਕਿ ਕੁਝ ਅਧਿਐਨਾਂ ਨੇ ਦਿਖਾਇਆ ਹੈ ਕਿ ਮਾਚਾ ਦੀ ਚਾਹ ਪੀਣ ਨਾਲ ਯਾਦਦਾਸ਼ਤ ਵਧਾਉਣ, ਫੋਕਸ ਕਰਨ 'ਚ ਮਦਦ ਮਿਲ ਸਕਦੀ ਹੈ।


 


ਭਾਰ ਘਟਾਉਣ : ਨੈਸ਼ਨਲ ਇੰਸਟੀਚਿਊਟ ਫ਼ਾਰ ਹੈਲਥ ਦੇ ਅਨੁਸਾਰ ਮਾਚਾ ਦੀ ਚਾਹ ਤੁਹਾਨੂੰ ਭਾਰ ਘਟਾਉਣ 'ਚ ਬਹੁਤ ਮਦਦ ਕਰ ਸਕਦੀ ਹੈ। ਇਹ ਐਨਰਜੀ ਐਕਸਪੈਂਡੀਚਰ ਅਤੇ ਫੈਟ ਆਕਸੀਡੇਸ਼ਨ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਲਿਪੋਜੇਨੇਸਿਸ ਅਤੇ ਫੈਟ ਆਬਜਾਪਰਸ਼ਨ ਨੂੰ ਘਟਾਉਂਦਾ ਹੈ।


 


ਗਲੋਇੰਗ ਸਕਿਨ : ਮਾਚਾ 'ਚ ਕੈਟੇਚਿਨ ਦੀ ਕਾਫ਼ੀ ਮਾਤਰਾ ਹੁੰਦੀ ਹੈ। ਕੈਟੇਚਿਨ ਇੱਕ ਮਿਸ਼ਰਣ ਹੈ ਜੋ ਚਮੜੀ ਨੂੰ ਚਮਕਦਾਰ ਬਣਾਉਣ ਅਤੇ ਕੋਲੇਜਨ ਦੇ ਪੱਧਰ ਨੂੰ ਸੁਧਾਰਨ 'ਚ ਮਦਦ ਕਰਦਾ ਹੈ। ਮਾਚਾ ਚਾਹ 'ਚ ਵਰਤਿਆ ਜਾਣ ਵਾਲਾ ਪਾਊਡਰ ਅੰਦਰੂਨੀ ਅਤੇ ਬਾਹਰੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।