Best Cooking Methods: ਪੋਸ਼ਣ ਹਰ ਵਿਅਕਤੀ ਦੀ ਲੋੜ ਹੈ। ਸਿਹਤਮੰਦ ਜੀਵਨ ਜਿਊਣ ਲਈ ਵੀ ਜ਼ਰੂਰੀ ਹੈ, ਕਿਉਂਕਿ ਸਿਹਤਮੰਦ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਨਾ ਸਿਰਫ਼ ਭਾਰ ਨੂੰ ਕੰਟਰੋਲ ਕਰਦੀ ਹੈ, ਸਗੋਂ ਕਈ ਬੀਮਾਰੀਆਂ ਤੋਂ ਵੀ ਬਚਾਉਂਦੀ ਹੈ। ਸਿਹਤਮੰਦ ਭੋਜਨ ਲਈ ਸਾਨੂੰ ਆਪਣੇ ਮਨਪਸੰਦ ਭੋਜਨ ਨੂੰ ਛੱਡਣ ਦੀ ਜ਼ਰੂਰਤ ਨਹੀਂ, ਪਰ ਸਾਨੂੰ ਉਨ੍ਹਾਂ ਨੂੰ ਪਕਾਉਣ ਦੇ ਤਰੀਕੇ ਨੂੰ ਬਦਲਣ ਦੀ ਲੋੜ ਹੈ।

ਦੱਸ ਦਈਏ ਕਿ ਅਸੀਂ ਜੋ ਕੁਕਿੰਗ ਕਰਦੇ ਆ ਰਹੇ ਹਾਂ ਉਸ 'ਚ ਹੋਣ ਵਾਲੀਆਂ ਛੋਟੀਆਂ-ਛੋਟੀਆਂ ਗਲਤੀਆਂ ਸਿਹਤ ਨੂੰ ਖਰਾਬ ਕਰਨ ਲਈ ਜ਼ਿੰਮੇਵਾਰ ਹਨ, ਪਰ ਜੇਕਰ ਤੁਸੀਂ ਖਾਣਾ ਬਣਾਉਣ ਦਾ ਹੈਲਦੀ ਤਰੀਕਾ ਅਪਣਾਓਗੇ ਤਾਂ ਤੁਹਾਨੂੰ ਭਰਪੂਰ ਪੋਸ਼ਣ ਮਿਲਣ ਦੇ ਨਾਲ-ਨਾਲ ਤੁਸੀਂ ਸਿਹਤਮੰਦ ਵੀ ਰਹੋਗੇ। ਅਜਿਹੇ 'ਚ ਆਓ ਜਾਣਦੇ ਹਾਂ ਕਿ ਖਾਣਾ ਬਣਾਉਂਦੇ ਸਮੇਂ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।

ਘੱਟ ਤੇਲ ਦੀ ਵਰਤੋਂ ਕਰੋ, ਸਬਜ਼ੀਆਂ ਨੂੰ ਭਾਫ਼ 'ਚ ਪਕਾਓ-ਭੋਜਨ ਨੂੰ ਸਿਹਤਮੰਦ ਬਣਾਉਣ ਦੇ ਕਈ ਤਰੀਕੇ ਹਨ। ਉਦਾਹਰਨ ਲਈ, ਖਾਣਾ ਪਕਾਉਣ ਲਈ ਤੇਲ ਦੀ ਲੋੜ ਨੂੰ ਘਟਾਉਣ ਲਈ ਗੈਰ-ਸਟਿਕ ਕੁੱਕਵੇਅਰ ਦੀ ਵਰਤੋਂ ਕਰੋ। ਭੋਜਨ 'ਚ ਪੌਸ਼ਟਿਕਤਾ ਬਰਕਰਾਰ ਰੱਖਣ ਲਈ ਸਬਜ਼ੀਆਂ ਨੂੰ ਉਬਾਲਣ ਦੀ ਬਜਾਏ ਮਾਈਕ੍ਰੋਵੇਵ ਜਾਂ ਭਾਫ਼ ਵਿੱਚ ਪਕਾਓ।

ਭੋਜਨ 'ਚ ਪੌਸ਼ਟਿਕ ਤੱਤਾਂ ਨੂੰ ਕਿਵੇਂ ਬਰਕਰਾਰ ਰੱਖਣ ਦਾ ਤਰੀਕਾ -
ਅਕਸਰ ਲੋਕ ਭੋਜਨ ਨੂੰ ਇਸ ਤਰ੍ਹਾਂ ਪਕਾ ਲੈਂਦੇ ਹਨ, ਜਿਸ ਕਾਰਨ ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ।

ਸਬਜ਼ੀਆਂ ਨੂੰ ਛਿੱਲਣ ਦੀ ਬਜਾਏ ਰਗੜੋ। ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਜ਼ਿਆਦਾਤਰ ਸਬਜ਼ੀਆਂ ਵਿਚਲੇ ਪੌਸ਼ਟਿਕ ਤੱਤ ਉਨ੍ਹਾਂ ਦੀ ਚਮੜੀ 'ਚ ਹੀ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਕੂੜੇ ਦੇ ਰੂਪ ਵਿਚ ਸੁੱਟ ਦਿੰਦੇ ਹਾਂ।

ਸਬਜ਼ੀਆਂ 'ਚ ਪੌਸ਼ਟਿਕ ਤੱਤ ਬਰਕਰਾਰ ਰੱਖਣ ਲਈ, ਉਨ੍ਹਾਂ ਨੂੰ ਉਬਾਲਣ ਦੀ ਬਜਾਏ ਭਾਫ਼ 'ਚ ਪਕਾਓ।

ਜੇਕਰ ਤੁਸੀਂ ਸਬਜ਼ੀਆਂ ਨੂੰ ਉਬਾਲਦੇ ਹੋ ਤਾਂ ਥੋੜਾ ਜਿਹਾ ਪਾਣੀ ਹੀ ਵਰਤਣਾ ਚਾਹੀਦਾ ਹੈ। ਇਨ੍ਹਾਂ ਨੂੰ ਬਹੁਤ ਜ਼ਿਆਦਾ ਉਬਾਲਣ ਤੋਂ ਬਚੋ।

ਜੇਕਰ ਤੁਸੀਂ ਖਾਣਾ ਪਕਾਉਣ ਲਈ ਤੇਲ ਦੀ ਵਰਤੋਂ ਕਰ ਰਹੇ ਹੋ ਤਾਂ ਚਮਚ ਦੀ ਬਜਾਏ ਕੁਕਿੰਗ ਸਪਰੇਅ ਦੀ ਵਰਤੋਂ ਕਰੋ, ਅਜਿਹਾ ਕਰਨ ਨਾਲ ਤੁਸੀਂ ਜ਼ਿਆਦਾ ਤੇਲ ਦਾ ਸੇਵਨ ਕਰਨ ਤੋਂ ਬਚੋਗੇ।

Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।


 


 

 


ਇਹ ਵੀ ਪੜ੍ਹੋ : 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490