Health Tips: ਗੁੜ ਬਹੁਤ ਸਾਰੇ ਸਿਹਤ ਲਾਭਾਂ ਲਈ ਮਸ਼ਹੂਰ ਹੈ। ਇਹ ਖੂਨ ਨੂੰ ਸ਼ੁੱਧ ਕਰਨ 'ਚ ਮਦਦ ਕਰਦਾ ਹੈ ਅਤੇ ਨਾਲ ਹੀ ਪਾਚਕ ਕਿਰਿਆ ਨੂੰ ਸੁਧਾਰਦਾ ਹੈ। ਗੁੜ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਖਣਿਜਾਂ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਲੋਕ ਸਾਲਾਂ ਤੋਂ ਇਸ ਦਾ ਸੇਵਨ ਕਰ ਰਹੇ ਹਨ। ਕੁਝ ਲੋਕ ਰੋਜ਼ ਗੁੜ ਦਾ ਸੇਵਨ ਕਰਦੇ ਹਨ ਜੋ ਇਕ ਚੰਗਾ ਵਿਕਲਪ ਹੈ। ਹਾਲਾਂਕਿ, ਤੁਹਾਨੂੰ ਇਸ ਦੇ ਮਾੜੇ ਪ੍ਰਭਾਵਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ ਇਸ ਦੇ ਕੁਝ ਮਾੜੇ ਪ੍ਰਭਾਵਾਂ ਬਾਰੇ। 


 


ਭਾਰ ਵਧਣਾ:


ਗੁੜ ਸਿਹਤ ਲਈ ਚੰਗਾ ਹੈ ਪਰ ਇਸ ਦਾ ਸੇਵਨ ਸੀਮਤ ਹੋਣਾ ਚਾਹੀਦਾ ਹੈ। ਬਹੁਤ ਜ਼ਿਆਦਾ ਸੇਵਨ ਨਾਲ ਭਾਰ ਵਧ ਸਕਦਾ ਹੈ। ਜੇ ਤੁਸੀਂ ਆਪਣੇ ਭੋਜਨ 'ਚ ਗੁੜ ਮਿਲਾ ਰਹੇ ਹੋ ਤਾਂ ਇਸ ਦਾ ਅਰਥ ਹੈ ਵਧੇਰੇ ਕੈਲੋਰੀ। ਇਸ ਲਈ ਇਸ ਦਾ ਸੀਮਤ ਮਾਤਰਾ 'ਚ ਸੇਵਨ ਕਰੋ।


 


ਬਲੱਡ ਸ਼ੂਗਰ


ਗੁੜ ਪੌਸ਼ਟਿਕ ਹੁੰਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ।  ਇਸ ਲਈ ਇਸ ਨੂੰ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ। 


 


ਐਲਰਜੀ ਦਾ ਜੋਖਮ


ਜੇ ਤੁਹਾਨੂੰ ਗੁੜ ਤੋਂ ਐਲਰਜੀ ਹੁੰਦੀ ਹੈ ਤਾਂ ਤੁਸੀਂ ਸਿਰ ਦਰਦ, ਥਕਾਵਟ, ਬੁਖਾਰ, ਮਤਲੀ ਅਤੇ ਉਲਟੀਆਂ ਵਰਗੇ ਮਾੜੇ ਪ੍ਰਭਾਵ ਵੇਖੋਗੇ। ਜੇ ਤੁਸੀਂ ਇਨ੍ਹਾਂ ਵਿਗਾੜਾਂ ਦਾ ਅਨੁਭਵ ਕਰਦੇ ਹੋ ਤਾਂ ਤੁਹਾਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ ਅਤੇ ਇਸ ਨੂੰ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 


 


ਗੁੜ ਦੇ ਲਾਭ


ਗੁੜ ਸਰੀਰ 'ਚ ਪਾਚਕ ਇੰਜਾਇਮ ਨੂੰ ਐਕਟਿਵ ਕਰਦਾ ਹੈ, ਜਿਸ ਕਾਰਨ ਇਹ ਕਬਜ਼ ਨੂੰ ਰੋਕਣ ਅਤੇ ਦੂਰ ਕਰਨ 'ਚ ਸਹਾਇਤਾ ਕਰਦਾ ਹੈ। ਦੁਪਹਿਰ ਦੇ ਖਾਣੇ ਤੋਂ ਬਾਅਦ ਗੁੜ ਦਾ ਇਕ ਛੋਟਾ ਜਿਹਾ ਟੁਕੜਾ ਹਜ਼ਮ 'ਚ ਮਦਦਗਾਰ ਹੋ ਸਕਦਾ ਹੈ। ਜਦੋਂ ਇਸ ਦਾ ਨਿਯਮਤ ਅਤੇ ਸੀਮਤ ਮਾਤਰਾ 'ਚ ਸੇਵਨ ਕੀਤਾ ਜਾਂਦਾ ਹੈ, ਤਾਂ ਇਹ ਖੂਨ ਨੂੰ ਸਾਫ ਕਰਦਾ ਹੈ, ਜੋ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।