Side Effects of Drinking Too Much Tea: ਸਾਡੇ ਦੇਸ਼ ਵਿੱਚ ਬਹੁਤੇ ਘਰਾਂ ਵਿੱਚ ਦਿਨ ਦੀ ਸ਼ੁਰੂਆਤ ਗਰਮ ਚਾਹ ਦੀਆਂ ਚੁਸਕੀਆਂ ਦੇ ਨਾਲ ਹੁੰਦੀ ਹੈ। ਫਿਰ ਇਹ ਸਿਲਸਿਲਾ ਸਾਰਾ ਦਿਨ ਚਲਦਾ ਰਹਿੰਦਾ ਹੈ। ਕਈ ਲੋਕ ਸਿਰ ਦਰਦ ਤੋਂ ਲੈ ਕੇ ਸਰੀਰ ਨੂੰ ਤਰੋਤਾਜ਼ਾ ਕਰਨ ਤੱਕ ਚਾਹ ਦੇ ਕੱਪ ਜ਼ਰੂਰ ਪੀਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾ ਚਾਹ ਪੀਣ ਦੇ ਕਈ ਨੁਕਸਾਨ ਹਨ।
ਚਾਹ ਆਇਰਨ ਦੀ ਕਮੀ ਦਾ ਕਾਰਨ ਬਣਦੀ ਹੈ?
ਬਹੁਤ ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ, ਕਿਉਂਕਿ ਇਸ ਵਿਚ ਟੈਨਿਨ ਹੁੰਦਾ ਹੈ ਜੋ ਆਇਰਨ ਨੂੰ ਸੋਖਣ ਤੋਂ ਰੋਕਦਾ ਹੈ, ਆਇਰਨ ਯਾਨੀ ਖੂਨ ਦੀ ਕਮੀ ਨਾਲ ਸਰੀਰ ਵਿਚ ਕਮਜ਼ੋਰੀ, ਥਕਾਵਟ, ਇਨਸੌਮਨੀਆ ਅਤੇ ਹੋਰ ਕਈ ਸਮੱਸਿਆਵਾਂ ਵਧ ਜਾਂਦੀਆਂ ਹਨ, ਇਸੇ ਤਰ੍ਹਾਂ ਚਾਹ ਵਿਚ ਕੈਫੀਨ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਜੋ ਕਿ ਬੇਚੈਨੀ, ਨੀਂਦ ਦੀ ਕਮੀ, ਮਤਲੀ ਅਤੇ ਕੈਫੀਨ ਦੀ ਲਤ ਵਰਗੇ ਮਾੜੇ ਪ੍ਰਭਾਵਾਂ ਦਾ ਕਾਰਨ ਬਣਦਾ ਹੈ।
ਪਾਚਨ ਸੰਬੰਧੀ ਸਮੱਸਿਆਵਾਂ- ਖਾਲੀ ਪੇਟ ਚਾਹ ਪੀਣ ਨਾਲ ਸਰੀਰ 'ਚ ਪਾਚਨ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ, ਜਿਸ ਨਾਲ ਗੈਸ, ਕਬਜ਼ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਨਾਲ ਪਾਚਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਅਤੇ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ।
ਸੀਨੇ ਵਿੱਚ ਜਲਨ - ਖਾਲੀ ਪੇਟ ਚਾਹ ਪੀਣ ਨਾਲ ਵੀ ਸੀਨੇ ਦੇ ਵਿੱਚ ਜਲਨ ਹੁੰਦੀ ਹੈ। ਇਸਦੇ ਕਾਰਨ ਫੂਡ ਪਾਈਪ ਵਿੱਚ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ ਅਤੇ ਐਸਿਡ ਰਿਫਲਕਸ ਦੀ ਸਮੱਸਿਆ ਦੇ ਨਾਲ-ਨਾਲ ਖੱਟੇ ਡਕਾਰ ਅਤੇ ਮਤਲੀ ਵੀ ਹੋ ਜਾਂਦੀ ਹੈ।
ਨੀਂਦ ਦੀ ਸਮੱਸਿਆ - ਬਹੁਤ ਸਾਰੇ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਚਾਹ ਪੀਂਦੇ ਹਨ, ਇਸ ਨਾਲ ਉਨ੍ਹਾਂ ਦੀ ਨੀਂਦ 'ਤੇ ਬੁਰਾ ਪ੍ਰਭਾਵ ਪੈਂਦਾ ਹੈ, ਨੀਂਦ ਦੀ ਗੁਣਵੱਤਾ ਖਰਾਬ ਹੋ ਜਾਂਦੀ ਹੈ ਅਤੇ ਨੀਂਦ ਵਾਰ-ਵਾਰ ਟੁੱਟ ਜਾਂਦੀ ਹੈ ਅਤੇ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਚਾਹ ਨਾ ਪੀਓ, ਸਗੋਂ ਇੱਕ ਗਿਲਾਸ ਕੋਸੇ ਪਾਣੀ ਦਾ ਸੇਵਨ ਕਰਨ ਤੋਂ ਬਾਅਦ ਹੀ ਸੌਣਾ ਚਾਹੀਦਾ ਹੈ।
ਅੰਤੜੀਆਂ 'ਤੇ ਅਸਰ - ਚਾਹ ਦਾ ਸਾਡੀਆਂ ਅੰਤੜੀਆਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਜ਼ਿਆਦਾ ਚਾਹ ਪੀਣ ਨਾਲ ਸਾਡੀਆਂ ਅੰਤੜੀਆਂ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਪਾਚਨ ਕਿਰਿਆ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਘਬਰਾਹਟ ਮਹਿਸੂਸ ਹੋਣਾ- ਤੁਹਾਡੀ ਘਬਰਾਹਟ ਦਾ ਕਾਰਨ ਚਾਹ ਦੀ ਤੁਹਾਡੀ ਆਦਤ ਵੀ ਹੋ ਸਕਦੀ ਹੈ। ਜੋ ਲੋਕ ਜ਼ਿਆਦਾ ਚਾਹ ਪੀਂਦੇ ਹਨ, ਉਨ੍ਹਾਂ ਨੂੰ ਜ਼ਿਆਦਾ ਕੈਫੀਨ ਅਤੇ ਟੈਨਿਨ ਕਾਰਨ ਚਿੰਤਾ, ਤਣਾਅ, ਬੇਚੈਨੀ, ਸਿਰ ਦਰਦ ਅਤੇ ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਸ ਲਈ ਦਿਨ ਵਿਚ ਚਾਹ ਦਾ ਸੇਵਨ ਘੱਟ ਕਰਨ ਦੀ ਕੋਸ਼ਿਸ਼ ਕਰੋ ਅਤੇ ਖਾਲੀ ਪੇਟ ਚਾਹ ਪੀਣ ਦੀ ਬਜਾਏ ਪਹਿਲਾਂ ਕੁੱਝ ਖਾ ਲਓ ਜਿਵੇਂ ਬਿਸਕੁਟ। ਚਾਹ ਦੀ ਬਜਾਏ ਕਾਲੀ ਚਾਹ ਅਤੇ ਗ੍ਰੀਨ ਟੀ ਦਾ ਸੇਵਨ ਕਰੋ ਤਾਂ ਤੁਹਾਨੂੰ ਹੋਰ ਵੀ ਕਈ ਫਾਇਦੇ ਮਿਲਣਗੇ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।