Ovarian Cyst The Size of an exercise ball: ਪੇਟ ਜਾਂ ਪੇਟ ਵਿੱਚ ਮੌਜੂਦ ਕਿਸੇ ਵੀ ਅੰਗ ਵਿੱਚ ਇੱਕ ਛੋਟੀ ਜਿਹੀ ਗੰਢ ਵੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਜ਼ਰਾ ਸੋਚੋ ਕਿ ਤੁਹਾਨੂੰ ਕਿਹੋ ਜਿਹਾ ਲੱਗੇਗਾ ਜੇਕਰ ਅਜਿਹੀ ਗੰਢ ਟਿਊਮਰ ਦਾ ਰੂਪ ਲੈ ਲਵੇ ਅਤੇ ਵਜ਼ਨ 45 ਕਿਲੋਗ੍ਰਾਮ ਤੱਕ ਹੋ ਜਾਵੇ। ਫਲੋਰੀਡਾ ਵਿੱਚ ਰਹਿਣ ਵਾਲੀ 20 ਸਾਲਾ ਐਲੀਸਨ ਫਿਸ਼ਰ (Allison Fisher) ਵੀ ਅਜਿਹੀ ਹੀ ਸਮੱਸਿਆ ਵਿੱਚੋਂ ਗੁਜ਼ਰ ਰਹੀ ਸੀ। ਜਿਸ ਦੀ ਓਵਰੀ ਵਿੱਚ ਕਰੀਬ 45 ਕਿਲੋ ਦਾ ਟਿਊਮਰ ਸੀ। ਪਰ ਇਲਾਜ ਦੇ ਖਰਚੇ ਦੇ ਡਰੋਂ ਉਹ ਡਾਕਟਰਾਂ ਕੋਲ ਜਾਣ ਤੋਂ ਟਲਦੀ ਰਹੀ। ਇਸ ਅਣਗਹਿਲੀ ਕਾਰਨ ਓਵਰੀ ਵਿੱਚ ਮੌਜੂਦ ਟਿਊਮਰ ਇੱਕ ਕਸਰਤ ਬੋਲ ਦੇ ਬਰਾਬਰ ਹੋ ਗਿਆ।


ਇਦਾਂ ਦਾ ਹੋ ਗਿਆ ਸੀ ਹਾਲ


14 ਸਾਲ ਦੀ ਉਮਰ ‘ਚ ਹੀ ਐਲੀਸਨ ਫਿਸ਼ਰ ਨੇ ਆਪਣੇ ਸਰੀਰ ਵਿੱਚ ਕੁਝ ਅਸਾਧਾਰਨ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਪਰ ਡਾਕਟਰਾਂ ਨੇ ਉਸ ਨੂੰ ਵਜ਼ਨ ਘਟਾਉਣ ਦੀ ਸਲਾਹ ਦਿੱਤੀ। ਉਸ ਦੇ ਮਾਹਵਾਰੀ ਵੀ ਆਮ ਨਹੀਂ ਸੀ। ਕਈ ਵਾਰ ਮਾਹਵਾਰੀ ਸਾਰਾ ਸਾਲ ਹੁੰਦੀ ਸੀ ਤੇ ਕਈ ਵਾਰ ਉਹ ਬਿਲਕੁਲ ਨਹੀਂ ਹੁੰਦੀ ਸੀ। ਕੁਝ ਸਮੇਂ ਬਾਅਦ ਉਸ ਨੂੰ ਪੇਟ ਵਿਚ ਤੇਜ਼ ਦਰਦ ਵੀ ਹੋਣ ਲੱਗ ਜਾਂਦਾ ਸੀ।


10 ਬੱਚਿਆਂ ਨੂੰ ਜਨਮ ਦੇਣ ਵਰਗਾ ਹੋ ਗਿਆ ਸੀ ਐਲੀਸਨ ਫਿਸ਼ਰ ਦਾ ਢਿੱਡ


ਐਲੀਸਨ ਫਿਸ਼ਰ ਨੂੰ ਉਦੋਂ ਇਲਾਜ ਲੱਭ ਲਿਆ ਜਦੋਂ ਉਹ ਆਪਣੀ ਮਾਂ ਦੇ ਕੈਂਸਰ ਦੇ ਇਲਾਜ ਲਈ ਹਸਪਤਾਲ ਗਈ। ਮਾਂ ਦਾ ਦਰਦ ਦੇਖ ਕੇ ਉਸ ਨੇ ਹੋਰ ਲਾਪਰਵਾਹੀ ਕਰਨੀ ਠੀਕ ਨਾ ਸਮਝੀ। ਟਿਊਮਰ ਨੂੰ ਹਟਾਉਣ ਤੋਂ ਬਾਅਦ, ਐਲੀਸਨ ਫਿਸ਼ਰ ਨੇ ਖੁਦ ਕਿਹਾ ਕਿ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਗਰਭਵਤੀ ਹੈ ਅਤੇ ਇੱਕ ਵਾਰ ਵਿੱਚ 10 ਬੱਚਿਆਂ ਨੂੰ ਜਨਮ ਦੇਣ ਜਾ ਰਹੀ ਹੈ। ਇਲਾਜ ਤੋਂ ਬਾਅਦ ਉਹ ਕਾਫੀ ਹਲਕਾ ਮਹਿਸੂਸ ਕਰਨ ਲੱਗ ਗਈ। ਉਹ ਆਪਣੇ ਪੈਰ ਦੇਖ ਸਕਦੀ ਹੈ ਅਤੇ ਆਮ ਲੋਕਾਂ ਵਾਂਗ ਆਪਣੀ ਪਸੰਦ ਦੇ ਕੱਪੜੇ ਪਾ ਸਕਦੀ ਹੈ।


ਇਹ ਵੀ ਪੜ੍ਹੋ: Breast Cancer: ਇਸ ਕਲਰ ਦਾ ਬ੍ਰੇਸਟ ਮਿਲਕ ਆ ਰਿਹਾ ਹੈ ਤਾਂ ਤੁਰੰਤ ਹੋ ਜਾਓ ਸਾਵਧਾਨ, ਕਿਤੇ ਇਹ ਕੈਂਸਰ ਤਾਂ ਨਹੀਂ ਹੈ?


ਇਦਾਂ ਮਿਲਿਆ ਇਲਾਜ


ਐਲੀਸਨ ਫਿਸ਼ਰ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੇ ਅਨੁਸਾਰ, ਅਜਿਹੇ ਸਿਸਟ ਅਕਸਰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ। ਪਰ ਜਦੋਂ ਉਹ ਜ਼ਿਆਦਾ ਵਧਣ ਲੱਗਦੇ ਹਨ, ਪੇਡੂ ਦਾ ਦਰਦ ਸ਼ੁਰੂ ਹੋ ਜਾਂਦਾ ਹੈ ਜਾਂ ਪੀਰੀਅਡਸ ਦੌਰਾਨ ਦਰਦ ਮਹਿਸੂਸ ਹੁੰਦਾ ਹੈ, ਤਾਂ ਡਾਕਟਰ ਦੀ ਸਲਾਹ ਜ਼ਰੂਰੀ ਹੈ। Dr. Martin Martina ਨੇ ਕਿਹਾ ਕਿ ਇਸ ਕੇਸ ਵਿੱਚ ਟਿਊਮਰ ਬਹੁਤ ਵੱਡਾ ਸੀ, ਇਸ ਲਈ ਰੋਬੋਟਿਕ ਸਰਜਰੀ ਦੀ ਬਜਾਏ ਡਾਕਟਰਾਂ ਦੀ ਵੱਡੀ ਟੀਮ ਤਿਆਰ ਕੀਤੀ ਗਈ ਸੀ। ਜਿਸ ਵਿੱਚ ਇੰਟੈਂਸਿਵ ਕੇਅਰ ਡਾਕਟਰ, ਗਾਇਨੀਕੋਲੋਜਿਸਟ ਅਤੇ ਓਨਕੋਲੋਜਿਸਟ, ਡਾਈਟੀਸ਼ੀਅਨ, ਨਰਸਿੰਗ ਸਟਾਫ ਸ਼ਾਮਲ ਸੀ। ਓਪਰੇਸ਼ਨ ਕਰਦੇ ਸਮੇਂ ਡਾਕਟਰਾਂ ਨੇ ਇਹ ਵੀ ਧਿਆਨ ਵਿੱਚ ਰੱਖਿਆ ਕਿ ਐਲੀਸਨ ਫਿਸ਼ਰ ਭਵਿੱਖ ਵਿੱਚ ਮਾਂ ਬਣ ਸਕਦੀ ਹੈ।


ਇਹ ਵੀ ਪੜ੍ਹੋ: Cold Drink Side Effects: ਗਰਮੀਆਂ ‘ਚ ਸਾਰਿਆਂ ਨੂੰ ਪਸੰਦ ਆਉਣ ਵਾਲੀ ਕੋਲਡ ਡ੍ਰਿੰਕ, ਕਈ ਬਿਮਾਰੀਆਂ ਦੀ ਵਜ੍ਹਾ, ਅੱਜ ਹੀ ਛੱਡੋ ਆਦਤ