5 Superfoods:ਸਿਹਤਮੰਦ ਚੀਜ਼ਾਂ ਨਾ ਸਿਰਫ਼ ਤੁਹਾਡੇ ਟੇਸਟ ਨੂੰ ਸੰਤੁਸ਼ਟ ਕਰਦੀਆਂ ਹਨ, ਸਗੋਂ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤ ਦੇ ਕੇ ਬਿਹਤਰ ਕੰਮ ਕਰਨ ਵਿੱਚ ਵੀ ਮਦਦ ਕਰਦੀਆਂ ਹਨ। ਉਹ ਖਰਾਬ ਡੀਐਨਏ ਦੀ ਮੁਰੰਮਤ ਕਰਦੇ ਹਨ। ਅੰਗਾਂ ਦੀ ਕੰਮ ਕਰਨ ਦੀ ਸਮਰੱਥਾ ਵਿੱਚ ਸੁਧਾਰ ਕਰਦੇ ਹਨ। ਤਣਾਅ ਘਟਾਉਂਦੇ ਹਨ ਤੇ ਦਿਮਾਗ ਦੇ ਕੰਮ ਨੂੰ ਸੁਧਾਰਦੇ ਹਨ।


ਹੋਲਿਸਟਿਕ ਲਾਈਫਸਟਾਈਲ ਤੇ ਵੈਲਨੈੱਸ ਕੋਚ ਲੂਕ ਕੌਟਿਨਹੋ ਅਨੁਸਾਰ ਸਿਹਤਮੰਦ ਭੋਜਨ ਸਾਡੇ ਅੰਦਰੂਨੀ ਅੰਗਾਂ ਦੀ ਮੁਰੰਮਤ ਕਰਕੇ ਤੇ ਡੀਐਨਏ ਦੀ ਸਿਹਤ ਨੂੰ ਕਾਇਮ ਰੱਖ ਕੇ ਸਾਨੂੰ ਪੁਰਾਣੀਆਂ ਤੇ ਜੈਨੇਟਿਕ ਬਿਮਾਰੀਆਂ ਤੋਂ ਬਚਾਉਂਦੇ ਹਨ। ਉਹ ਸੋਜ ਦੇ ਖ਼ਤਰੇ ਨੂੰ ਘਟਾਉਂਦੇ ਹਨ ਤੇ ਸਮੁੱਚੀ ਸਿਹਤ ਦਾ ਸਮਰਥਨ ਕਰਨ ਲਈ ਪ੍ਰਤੀਰੋਧਕ ਸ਼ਕਤੀ ਨੂੰ ਸੁਧਾਰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਕੁਝ ਹੀ ਦਿਨਾਂ ਦੇ ਨਤੀਜੇ ਹੈਰਾਨ ਕਰ ਦੇਣਗੇ।


ਅਨਾਰ: ਅਨਾਰ ਦੇ ਫਾਇਦੇਮੰਦ ਤੱਤਾਂ ਕਾਰਨ ਇਸ ਨੂੰ ਬਹੁਤ ਹੀ ਸਿਹਤਮੰਦ ਭੋਜਨ ਮੰਨਿਆ ਜਾਂਦਾ ਹੈ। ਲਾਲ ਰੰਗ ਦਾ ਇਹ ਫਲ ਵਿਟਾਮਿਨ-ਸੀ, ਆਇਰਨ, ਓਮੇਗਾ-3 ਫੈਟੀ ਐਸਿਡ, ਫੋਲੇਟ, ਪੋਟਾਸ਼ੀਅਮ ਤੇ ਵਿਟਾਮਿਨ-ਕੇ ਦਾ ਚੰਗਾ ਸ੍ਰੋਤ ਹੈ। ਅਨਾਰ ਦਿਲ ਦੇ ਰੋਗ, ਕੈਂਸਰ, ਗਠੀਆ ਜਾਂ ਕਿਸੇ ਵੀ ਸੋਜ ਵਾਲੀ ਸਥਿਤੀ ਦੇ ਜ਼ੋਖ਼ਮ ਨੂੰ ਘਟਾ ਸਕਦਾ ਹੈ। ਇਸ ਦੇ ਐਂਟੀ-ਏਜਿੰਗ ਪ੍ਰਾਪਟਰੀ ਸਾਡੀ ਚਮੜੀ ਨੂੰ ਵਧਦੀ ਉਮਰ ਦੀ ਸਮੱਸਿਆ ਤੋਂ ਵੀ ਬਚਾਉਂਦੇ ਹਨ।


ਨਾਰੀਅਲ ਤੇਲ: ਭਾਵੇਂ ਤੁਸੀਂ ਖਾਣਾ ਪਕਾਉਣ 'ਚ ਨਾਰੀਅਲ ਤੇਲ ਦੀ ਵਰਤੋਂ ਕਰੋ ਜਾਂ ਉੱਪਰੋਂ ਇਸ ਦੀ ਵਰਤੋਂ ਕਰੋ, ਇਹ ਤੁਹਾਡੀ ਸਿਹਤ ਨੂੰ ਹਰ ਪੱਖੋਂ ਲਾਭ ਪਹੁੰਚਾ ਸਕਦਾ ਹੈ। ਨਾਰੀਅਲ ਤੇਲ 'ਚ ਮੌਜੂਦ ਐਂਟੀਮਾਈਕ੍ਰੋਬਾਇਲ ਤੇ ਐਂਟੀਆਕਸੀਡੈਂਟ ਗੁਣ ਸਾਡੀ ਚਮੜੀ ਦੀ ਗੁਣਵੱਤਾ ਤੇ ਮੂੰਹ ਦੀ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ। ਇਸ ਨਾਲ ਤੁਸੀਂ ਨਾ ਸਿਰਫ਼ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ, ਸਗੋਂ ਵਧਦੇ ਭਾਰ ਨੂੰ ਵੀ ਕੰਟਰੋਲ ਕੀਤਾ ਜਾਂਦਾ ਹੈ। ਨਾਰੀਅਲ ਤੇਲ ਨੂੰ ਊਰਜਾ ਦਾ ਇਕ ਚੰਗਾ ਸ੍ਰੋਤ ਵੀ ਮੰਨਿਆ ਜਾਂਦਾ ਹੈ ਜੋ ਲੰਬੇ ਸਮੇਂ ਤੱਕ ਤੁਹਾਡੀ ਭੁੱਖ ਨੂੰ ਦੂਰ ਰੱਖਦਾ ਹੈ।


ਮਸ਼ਰੂਮ: ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਮਸ਼ਰੂਮ ਨੂੰ ਸਭ ਤੋਂ ਵਧੀਆ ਸਬਜ਼ੀ ਮੰਨਿਆ ਜਾਂਦਾ ਹੈ। ਮਸ਼ਰੂਮ 'ਚ ਕੈਲੋਰੀ ਘੱਟ ਹੁੰਦੀ ਹੈ। ਫਾਈਬਰ ਤੇ ਪ੍ਰੋਟੀਨ, ਵਿਟਾਮਿਨ-ਡੀ, ਆਇਰਨ, ਸੇਲੇਨੀਅਮ ਤੇ ਐਂਟੀਆਕਸੀਡੈਂਟਸ ਭਰਪੂਰ ਹੁੰਦੇ ਹਨ। ਇਸ ਦੇ ਲਾਭਕਾਰੀ ਤੱਤ ਸਾਨੂੰ ਅਲਜ਼ਾਈਮਰ, ਦਿਲ ਦੇ ਰੋਗ, ਕੈਂਸਰ ਤੇ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਂਦੇ ਹਨ।


ਹਲਦੀ : ਭਾਰਤ 'ਚ ਲਗਭਗ ਹਰ ਘਰ ਵਿਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਕਰਕਿਊਮਿਨ ਨਾਮਕ ਹਲਦੀ 'ਚ ਇਕ ਐਕਟਿਵ ਕੰਪਾਊਂਡ 'ਚ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀ-ਆਕਸੀਡੈਂਟ ਪ੍ਰਾਪਰਟੀਜ਼ ਹੁੰਦੇ ਹਨ। ਇਹ ਚਮੜੀ, ਦਿਲ, ਜੋੜਾਂ ਤੇ ਕਈ ਪ੍ਰਕਾਰ ਦੇ ਅੰਗਾਂ ਨਾਲ ਸਬੰਧਤ ਬਿਮਾਰੀਆਂ ਵਿੱਚ ਲਾਭਕਾਰੀ ਮੰਨਿਆ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ, ਅਲਜ਼ਾਈਮਰ, ਡਿਪ੍ਰੈਸ਼ਨ ਅਤੇ ਗਠੀਆ ਵਰਗੀਆਂ ਬਿਮਾਰੀਆਂ 'ਚ ਵੀ ਹਲਦੀ ਲਾਭਦਾਇਕ ਹੈ। ਤੁਸੀਂ ਇਸ ਨੂੰ ਕਿਸੇ ਵੀ ਖੁਰਾਕ ਜਾਂ ਰਾਤ ਨੂੰ ਦੁੱਧ ਦੇ ਨਾਲ ਲੈ ਸਕਦੇ ਹੋ।


ਗ੍ਰੀਨ ਟੀ: ਗ੍ਰੀਨ ਟੀ ਸਿਰਫ਼ ਤਾਜ਼ਗੀ ਦੇਣ ਵਾਲਾ ਅਤੇ ਹਾਈਡ੍ਰੇਟ ਕਰਨ ਵਾਲਾ ਪੀਣ ਵਾਲਾ ਪਦਾਰਥ ਨਹੀਂ ਹੈ। ਪੋਲੀਫੇਨਾਲਸ ਨਾਲ ਭਰਪੂਰ ਇਹ ਡਰਿੰਕ ਸੋਜ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਲੜਨ 'ਚ ਵੀ ਮਦਦਗਾਰ ਹੈ। ਗ੍ਰੀਨ ਟੀ ਮੈਟਾਬੋਲਿਜ਼ਮ ਵਧਾ ਕੇ ਚਰਬੀ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ। ਇਹ ਸੈੱਲਾਂ ਨੂੰ ਰੈਡੀਕਲ ਨੁਕਸਾਨ ਤੋਂ ਬਚਾਉਣ ਲਈ ਵੀ ਕੰਮ ਕਰਦਾ ਹੈ।


ਇਹ ਵੀ ਪੜ੍ਹੋ: 'Do Not Travel' COVID-19 Warning: ਅਮਰੀਕਾ ਨੇ ਜਰਮਨੀ-ਡੈਨਮਾਰਕ ਦੀ ਯਾਤਰਾ 'ਤੇ ਲਾਈ ਪਾਬੰਦੀ, ਜਾਣੋ ਕਾਰਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904