Ginger tea benefits: ਅਦਰਕ ਨੂੰ ਸਿਹਤ ਲਈ ਕਿੰਨਾ ਫਾਇਦੇਮੰਦ ਮੰਨਿਆ ਜਾਂਦਾ ਹੈ, ਇਹ ਤਾਂ ਅਸੀਂ ਸਾਰੇ ਜਾਣਦੇ ਹਾਂ। ਅਦਰਕ ਇੰਨਾ ਫਾਇਦੇਮੰਦ ਹੈ ਕਿ ਪੂਰੇ ਸਾਲ ਇਸ ਦੀ ਵਰਤੋਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਕੀਤੀ ਜਾਂਦੀ ਹੈ। ਕੜਕਦੀ ਠੰਡ ਤੋਂ ਲੈ ਕੇ ਗਰਮੀਆਂ ਤੱਕ ਅਦਰਕ ਵਾਲੀ ਚਾਹ ਦੀ ਚੁਸਕੀ ਲੈਣਾ ਭਾਰਤ ਦੇ ਜ਼ਿਆਦਾਤਰ ਘਰਾਂ ਵਿੱਚ ਪਸੰਦ ਕੀਤਾ ਜਾਂਦਾ ਹੈ।


ਅਦਰਕ ਵਾਲੀ ਚਾਹ ਖੰਘ-ਜੁਕਾਮ ਤੋਂ ਲੈ ਕੇ ਸਰਦੀਆਂ ਵਿੱਚ ਘੱਟ ਹੋਣ ਵਾਲੀ ਇਮਿਊਨਿਟੀ ਨੂੰ ਵੀ ਬੂਸਟ ਕਰਦੀ ਹੈ। ਇਸ ਦੇ ਨਾਲ ਹੀ ਦੂਸ਼ਿਤ ਵਾਤਾਵਰਣ ਵਿੱਚ ਸਰੀਰ ਨੂੰ ਡੀਟੌਕਸਫਾਈ ਕਰਦੀ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ 'ਚ ਤਾਜ਼ਗੀ ਬਣਾਈ ਰੱਖਣ ਲਈ ਵੀ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।


ਭਾਰ ਘੱਟ ਕਰਦੀ ਅਦਰਕ ਵਾਲੀ ਚਾਹ


ਅਦਰਕ ਵਾਲੀ ਚਾਹ ਨੂੰ ਭਾਰ ਘਟਾਉਣ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਅਦਰਕ ਵਿੱਚ ਪਾਏ ਜਾਣ ਵਾਲੇ ਗੁਣ ਭੁੱਖ ਨੂੰ ਕੰਟਰੋਲ ਕਰਨ ਅਤੇ ਚਰਬੀ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਜੇਕਰ ਤੁਸੀਂ ਆਪਣੀ ਡਾਈਟ 'ਚ ਅਦਰਕ ਦੀ ਚਾਹ ਨੂੰ ਸ਼ਾਮਲ ਕਰਦੇ ਹੋ ਤਾਂ ਇਹ ਤੇਜ਼ੀ ਨਾਲ ਭਾਰ ਘਟਾਉਣ ਦੇ ਨਾਲ-ਨਾਲ ਭਾਰ ਕੰਟਰੋਲ ਕਰਨ 'ਚ ਵੀ ਮਦਦ ਕਰਦੀ ਹੈ।


ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੁੰਦਾ ਅਦਰਕ


ਅਦਰਕ ਨੂੰ ਗੁਣਾਂ ਦਾ ਭੰਡਾਰ ਕਿਹਾ ਜਾਂਦਾ ਹੈ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਹਰ ਤਰ੍ਹਾਂ ਦੇ ਵਿਟਾਮਿਨ, ਫੋਲਿਕ ਐਸਿਡ, ਮੈਂਗਨੀਜ਼ ਅਤੇ ਸਰੀਰ ਲਈ ਜ਼ਰੂਰੀ ਕੋਲੀਨ ਹੁੰਦੇ ਹਨ। ਇਹ ਸਾਰੇ ਤੱਤ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।


ਮੌਸਮੀ ਬਿਮਾਰੀ ਵਿੱਚ ਫਾਇਦਾ


ਖੰਘ-ਜ਼ੁਕਾਮ, ਬਲਗਮ ਬਣਨਾ ਅਤੇ ਦਰਦ ਹੋਣ ਵਰਗੀਆਂ ਸਮੱਸਿਆਵਾਂ ਤੋਂ ਅਦਰਕ ਵਾਲੀ ਚਾਹ ਰਾਹਤ ਦਿਲਵਾਉਂਦੀ ਹੈ। ਅਦਰਕ 'ਚ ਐਂਟੀ-ਬਾਇਓਟਿਕ ਗੁਣ ਹੁੰਦੇ ਹਨ, ਜਿਸ ਕਾਰਨ ਇਹ ਇਨਫੈਕਸ਼ਨ ਨੂੰ ਦੂਰ ਕਰਦਾ ਹੈ।


ਇਹ ਵੀ ਪੜ੍ਹੋ: High Blood Pressure : ਰਿਸਰਚ 'ਚ ਹੈਰਾਨ ਕਰ ਦੇਣ ਵਾਲਾ ਖੁਲਾਸਾ, ਰੋਜ਼ਾਨਾ ਸ਼ਰਾਬ ਪੀਣ ਵਾਲਿਆਂ 'ਚ ਹਾਈ ਬਲੱਡ ਪ੍ਰੈਸ਼ਰ ਦਾ ਹੁੰਦੈ ਜ਼ਿਆਦਾ ਖ਼ਤਰਾ


ਬਲੱਡ ਪ੍ਰੈਸ਼ਰ ਕੰਟਰੋਲ ਕਰਦੀ ਹੈ


ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ ਤਾਂ ਤੁਹਾਨੂੰ ਆਪਣੀ ਡਾਈਟ 'ਚ ਅਦਰਕ ਦੀ ਚਾਹ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਜਿਹੜੇ ਲੋਕ ਰੋਜ਼ਾਨਾ ਅਦਰਕ ਵਾਲੀ ਚਾਹ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਹਾਈਪਰਟੈਨਸ਼ਨ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ ਲਈ ਅਦਰਕ ਦੀ ਚਾਹ ਸਭ ਤੋਂ ਵਧੀਆ ਵਿਕਲਪ ਹੈ।


ਪਾਚਨ ਮਜ਼ਬੂਤ ਕਰਦਾ ਅਦਰਕ


ਅਦਰਕ ਇੱਕ ਕੁਦਰਤੀ ਐਂਟੀ-ਆਕਸੀਡੈਂਟ ਦਾ ਕੰਮ ਕਰਦਾ ਹੈ। ਕੁਝ ਵੀ ਉਲਟਾ ਸਿੱਧਾ ਖਾਣ ਜਾਂ ਜ਼ਿਆਦਾ ਤੇਲ ਮਸਾਲਿਆਂ ਵਾਲੀਆਂ ਚੀਜ਼ਾਂ ਖਾਣ ਨਾਲ ਪਾਚਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ 'ਚ ਅਦਰਕ ਦੀ ਚਾਹ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਅਦਰਕ ਦੀ ਚਾਹ ਭੋਜਨ ਰਾਹੀਂ ਸਰੀਰ ਵਿੱਚ ਦਾਖਲ ਹੋਣ ਵਾਲੇ ਬੈਕਟੀਰੀਆ ਨੂੰ ਖ਼ਤਮ ਕਰਨ ਵਿੱਚ ਵੀ ਮਦਦ ਕਰਦੀ ਹੈ। ਇਸ ਦੇ ਨਾਲ ਹੀ ਇਹ ਸਰੀਰ ਲਈ ਐਂਟੀਸੈਪਟਿਕ ਦਾ ਕੰਮ ਵੀ ਕਰਦੇ ਹਨ।


ਬਲੱਡ ਸਰਕੂਲੇਸ਼ਨ ਨੂੰ ਠੀਕ ਕਰਨ ਵਿੱਚ ਮਦਦਗਾਰ


ਅਦਰਕ ਦੀ ਚਾਹ ਪੀਣ ਨਾਲ ਖੂਨ ਦਾ ਸੰਚਾਰ ਵੀ ਠੀਕ ਰਹਿੰਦਾ ਹੈ। ਅਦਰਕ 'ਚ ਮੌਜੂਦ ਕ੍ਰੋਮੀਅਮ, ਮੈਗਨੀਸ਼ੀਅਮ ਅਤੇ ਜ਼ਿੰਕ ਬਲੱਡ ਸਰਕੁਲੇਸ਼ਨ ਨੂੰ ਤੇਜ਼ ਕਰਦੇ ਹਨ, ਜਿਸ ਕਾਰਨ ਸਰੀਰ 'ਚ ਸੋਜ ਅਤੇ ਸਿਰ ਦਰਦ ਆਦਿ ਦੀ ਸਮੱਸਿਆ ਵੀ ਘੱਟ ਹੋ ਜਾਂਦੀ ਹੈ।


ਅਦਰਕ ਵਾਲੀ ਚਾਹ ਪੀਣ ਦੇ ਹੋਰ ਫਾਇਦੇ


ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੈ ਤਾਂ ਦਿਨ 'ਚ ਦੋ ਵਾਰ ਅਦਰਕ ਦੀ ਚਾਹ ਪੀਣ ਨਾਲ ਫਾਇਦਾ ਹੁੰਦਾ ਹੈ।


ਸਿਰ ਦਰਦ 'ਚ ਤੁਰੰਤ ਆਰਾਮ ਦਿੰਦਾ ਹੈ।


ਅਦਰਕ ਦੀ ਚਾਹ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਰੋਕਣ 'ਚ ਮਦਦਗਾਰ ਹੈ।


ਅਦਰਕ ਦੀ ਚਾਹ ਪੀਣ ਨਾਲ ਪਾਚਨ ਕਿਰਿਆ ਮਜ਼ਬੂਤ ​​ਰਹਿੰਦੀ ਹੈ।


ਅਦਰਕ 'ਚ ਵਿਟਾਮਿਨ-ਏ, ਵਿਟਾਮਿਨ-ਡੀ, ਵਿਟਾਮਿਨ-ਈ ਵਰਗੇ ਕਈ ਵਿਟਾਮਿਨ ਹੁੰਦੇ ਹਨ।


ਇਹ ਵੀ ਪੜ੍ਹੋ: Curd should not to be consumed at Night: ਜਾਣੋ ਦਹੀਂ ਕਦੋਂ ਬਣ ਜਾਂਦਾ 'ਜ਼ਹਿਰ'? ਪੱਲੇ ਬੰਨ੍ਹ ਲਵੋ ਇਹ 10 ਗੱਲਾਂ, ਨਹੀਂ ਹੋਏਗੀ ਕੋਈ ਪ੍ਰੇਸ਼ਾਨੀ


Disclaimer: ਇਸ ਆਰਟਿਕਲ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਅ ਦੇ ਰੂਪ ਵਿੱਚ ਹੀ ਲਓ, ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਅਤੇ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।