Acidity Remedies : ਖਾਣ-ਪੀਣ ਅਤੇ ਲਾਈਫ ਸਟਾਈਲ ਦੀਆਂ ਗ਼ਲਤ ਆਦਤਾਂ ਕਾਰਨ ਘੱਟ ਉਮਰ 'ਚ ਹੀ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਐਸੀਡਿਟੀ ਵੀ ਉਨ੍ਹਾਂ 'ਚੋਂ ਇਕ ਹੈ। ਜਿਸ ਨੂੰ ਜ਼ਿਆਦਾਤਰ ਲੋਕ ਇਗਨੋਰ ਕਰ ਦਿੰਦੇ ਹਨ ਪਰ ਜੇਕਰ ਸਮਾਂ ਰਹਿੰਦੇ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਰੂਪ ਲੈ ਸਕਦੀ ਹੈ। ਪੇਟ ਦੀਆਂ ਅੰਦਰੂਨੀ ਸੈੱਲ ਤੋਂ ਹਾਈਡ੍ਰੋਕਲੋਰਿਕ ਐਸਿਡ ਦਾ ਡਿਸਚਾਰਜ ਹੁੰਦਾ ਹੈ। ਇਹ ਪਾਚਨ ਤੰਤਰ ਦੀ ਸੁਭਾਵਿਕ ਅਤੇ ਨਿਯਮਿਤ ਪ੍ਰਕਿਰਿਆ ਹੈ ਅਤੇ ਇਹੀ ਐਸਿਡ ਸਾਡੇ ਭੋਜਨ ਨੂੰ ਪਚਾਉਣ ਦਾ ਕੰਮ ਕਰਦਾ ਹੈ ਪਰ ਕਈ ਵਾਰ ਸਾਡਾ ਪੇਟ ਲੋੜ ਤੋਂ ਵੱਧ ਮਾਤਰਾ 'ਚ ਐਸਿਡ ਬਣਾਉਣ ਲੱਗਦਾ ਹੈ, ਜਿਸ ਕਾਰਨ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ।


ਐਸੀਡਿਟੀ ਦੇ ਲੱਛਣ


-ਸੀਨੇ 'ਚ ਜਲਣ


-ਪੇਟ ਦੇ ਉਪਰੀ ਹਿੱਸੇ 'ਚ ਦਰਦ


-ਜੀ ਮਚਲਾਉਣਾ ਅਤੇ ਉਲਟੀਆਂ ਆਉਣੀਆਂ


-ਗਲਾ ਸੁੱਕਣਾ


-ਖੱਟੇ ਡਕਾਰ ਆਉਣੇ


-ਪੇਟ 'ਚ ਭਾਰੀਪਨ ਅਤੇ ਕਬਜ਼


-ਬੇਚੈਨੀ ਅਤੇ ਸਾਹ ਲੈਣ 'ਚ ਤਕਲੀਫ


ਜੇਕਰ ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਸਮੱਸਿਆ ਨੂੰ ਘੱਟ ਕਰਨ ਲਈ ਤੁਸੀਂ ਘਰੇਲੂ ਨੁਸਖਿਆਂ ਦੀ ਮਦਦ ਲੈ ਸਕਦੇ ਹੋ। ਆਓ ਜਾਣਦੇ ਹਾਂ ਕੁਝ ਪ੍ਰਭਾਵਸ਼ਾਲੀ ਘਰੇਲੂ ਨੁਸਖਿਆਂ ਬਾਰੇ...




ਜੇਕਰ ਤੁਹਾਨੂੰ ਹਮੇਸ਼ਾ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਸਵੇਰੇ 1 ਆਂਵਲਾ ਖਾਓ। ਇਸ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਰਹੇਗੀ।




ਅਜਵਾਈਨ ਦੇ ਸੇਵਨ ਨਾਲ ਐਸੀਡਿਟੀ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਗੈਸ, ਬਦਹਜ਼ਮੀ ਅਤੇ ਮਤਲੀ ਦੀ ਸਮੱਸਿਆ ਨੂੰ ਘੱਟ ਕਰ ਸਕਦਾ ਹੈ।




ਐਸੀਡਿਟੀ ਤੋਂ ਰਾਹਤ ਪਾਉਣ ਲਈ ਗੁਣਾਂ ਦਾ ਸੇਵਨ ਕਰੋ। ਗੁੜ ਦਾ ਸੇਵਨ ਖਾਸ ਕਰਕੇ ਖਾਣੇ ਤੋਂ ਬਾਅਦ ਕਰਨ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ।




ਐਸੀਡਿਟੀ ਤੋਂ ਬਚਣ ਲਈ ਭੋਜਨ ਵਿਚ ਜੀਰੇ ਅਤੇ ਜੀਰੇ ਤੋਂ ਤਿਆਰ ਪਾਊਡਰ ਨੂੰ ਸ਼ਾਮਲ ਕਰੋ। ਇਸ ਨਾਲ ਤੁਸੀਂ ਐਸੀਡਿਟੀ ਤੋਂ ਰਾਹਤ ਪਾ ਸਕਦੇ ਹੋ।




ਤਰਬੂਜ ਦਾ ਜੂਸ ਪੀਣ ਨਾਲ ਐਸੀਡਿਟੀ ਘੱਟ ਹੋ ਸਕਦੀ ਹੈ। ਇਸ ਨਾਲ ਤੁਹਾਡੇ ਪੇਟ ਨੂੰ ਠੰਡਕ ਮਿਲਦੀ ਹੈ।




ਐਸੀਡਿਟੀ ਹੋਣ 'ਤੇ ਸੌਂਫ ਦਾ ਪਾਣੀ ਪੀਓ। ਇਸ ਨਾਲ ਦਿਲ ਦੀ ਜਲਨ, ਬਦਹਜ਼ਮੀ ਘੱਟ ਹੋ ਸਕਦੀ ਹੈ।




ਐਸੀਡਿਟੀ ਕਾਰਨ ਪੇਟ 'ਚ ਜਲਨ ਅਤੇ ਦਰਦ ਹੋਣ 'ਤੇ ਠੰਡਾ ਦੁੱਧ ਪੀਓ। ਇਸ ਨਾਲ ਪੇਟ 'ਚ ਜਲਨ ਨੂੰ ਘੱਟ ਕੀਤਾ ਜਾ ਸਕਦਾ ਹੈ।