Medicinal properties of opium: ਅਫੀਮ ਇੱਕ ਅਜਿਹਾ ਨਸ਼ਾ ਹੈ ਜੋ ਔਸ਼ਧੀ ਗੁਣਾ ਨਾਲ ਵੀ ਭਰਪੂਰ ਹੈ। ਇਹੋ ਕਾਰਨ ਹੈ ਕਿ ਇਸ ਵਿੱਚ ਨਸ਼ਾ ਹੋਣ ਦੇ ਬਾਵਜੂਦ ਸਰਕਾਰ ਖੁਦ ਇਸ ਦੀ ਕਾਸ਼ਤ ਕਰਵਾਉਂਦੀ ਹੈ। ਭਾਰਤ ਦੇ ਕਈ ਰਾਜਾਂ ਵਿੱਚ ਸਰਕਾਰ ਖੁਦ ਆਪਣੀ ਦੇਖ-ਰੇਖ ਹੇਠ ਅਫੀਮ ਦੀ ਖੇਤੀ ਕਰਵਾਉਂਦੀ ਹੈ। ਇੱਥੋਂ ਤੱਕ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਕੋਟਾ ਤੈਅ ਕੀਤਾ ਜਾਂਦਾ ਹੈ। 


ਦਰਅਸਲ ਆਮ ਤੌਰ 'ਤੇ ਅਫੀਮ ਨੂੰ ਨਸ਼ੇ ਵਜੋਂ ਹੀ ਜਾਣਿਆ ਜਾਂਦਾ ਹੈ ਪਰ ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸ੍ਰੋਤ ਹੈ ਜਿਵੇਂ ਲੈਟੇਕਸ, ਮਾਰਫਿਨ, ਕੋਡੀਨ, ਪੈਨਥ੍ਰੀਨ ਤੇ ਹੋਰ ਬਹੁਤ ਸਾਰੇ ਆਕਸਾਈਡ ਬੀਜ ਦੀਆਂ ਫਲੀਆਂ ਤੋਂ ਲਿਆ ਜਾਂਦਾ ਹੈ।  ਸਿਹਤ ਮਾਹਿਰਾਂ ਮੁਤਾਬਕ ਅਫੀਮ 'ਚ ਬਹੁਤ ਸਾਰੇ ਰਸਾਇਣਕ ਗੁਣਾਂ ਕਰਕੇ ਹੀ ਇਹ ਚਿਕਿਤਸਕ ਪੌਦਾ ਬਣ ਗਿਆ ਹੈ। ਅਫੀਮ ਦੇ ਪੌਦੇ 'ਚ ਰਸਾਇਣਕ ਤੱਤ ਵੀ ਪਾਏ ਜਾਂਦੇ ਹਨ। ਅਫੀਮ ਦੇ ਬੀਜਾਂ 'ਚ 44 ਤੋਂ 50 ਪ੍ਰਤੀਸ਼ਤ ਤੇਲ ਹੁੰਦਾ ਹੈ। ਇਸ 'ਚੋਂ ਤੇਲ ਕੱਢਣ ਲਈ ਦਬਾਅ ਪਾਇਆ ਜਾਂਦਾ ਹੈ। ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ।


ਭਾਰਤ ਵਿੱਚ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਕੇਂਦਰੀ ਤੇ ਪੱਛਮੀ ਭਾਰਤ ਤੇ ਉੱਤਰ ਪੱਛਮੀ ਰਾਜਾਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਆਯੁਰਵੈਦ ਅਨੁਸਾਰ ਅਫੀਮ ਦੀ ਤਸੀਰ ਗਰਮ ਤੇ ਪ੍ਰਭਾਵ 'ਚ ਨਸ਼ੀਲੀ ਹੋਣ ਕਾਰਨ ਦਰਦ-ਨਿਵਾਰਕ, ਪਸੀਨਾ ਲਿਆਉਣ ਵਾਲੀ, ਸਰੀਰ ਦੇ ਦਰਦਾਂ ਨੂੰ ਖ਼ਤਮ ਕਰਨ ਵਾਲੀ ਹੁੰਦੀ ਹੈ। ਯੂਨਾਨੀ ਡਾਕਟਰ ਅਨੁਸਾਰ ਇਹ ਕਮਰ ਦਰਦ, ਜੋੜਾਂ ਦੇ ਦਰਦ, ਸ਼ੂਗਰ ਤੇ ਖ਼ੂਨੀ ਦਸਤ 'ਚ ਲਾਭਕਾਰੀ ਹੈ। ਸਿਰ ਦਰਦ ਜਾਂ ਪੁਰਾਣੇ ਸਿਰ ਦਰਦ ਨੂੰ ਠੀਕ ਕਰਨ ਲਈ ਅਫੀਮ ਫ਼ਾਇਦੇਮੰਦ ਹੈ। ਅਫੀਮ ਦੀ ਵਰਤੋਂ ਨਾਲ ਨਜਲਾ/ਜ਼ੁਕਾਮ/ਗਲਾ ਖਰਾਬ ਹੋਣ 'ਤੇ ਠੀਕ ਹੋ ਜਾਂਦਾ ਹੈ। 


 


ਅਫੀਮ ਵਿੱਚ ਲੈਟੇਕਸ, ਮਾਰਫਿਨ, ਕੋਡੀਨ, ਪੈਂਥਰਿਨ ਤੇ ਹੋਰ ਬਹੁਤ ਸਾਰੇ ਆਕਸਾਈਡ ਪਾਏ ਜਾਂਦੇ ਹਨ। ਅਫੀਮ ਦਾ ਰੰਗ ਕਾਲਾ ਹੁੰਦਾ ਹੈ। ਇਸ ਦਾ ਸਵਾਦ ਕੌੜਾ ਹੁੰਦਾ ਹੈ। ਅਫੀਮ ਗਰਮ ਹੁੰਦੀ ਹੈ। ਇਹ ਸੁਆਦ ਵਿੱਚ ਕੌੜੀ, ਕੁਸੈਲੀ, ਹਜ਼ਮ ਵਿੱਚ ਸੌਖੀ ਤੇ ਗੁਣਾਂ ਵਿੱਚ ਸੁੱਕੀ ਹੁੰਦੀ ਹੈ। ਫੁੱਲਾਂ ਦੇ ਰੰਗਾਂ ਮੁਤਾਬਕ, ਇਹ ਤਿੰਨ ਕਿਸਮਾਂ ਦੇ ਹੁੰਦੇ ਹਨ- ਚਿੱਟੇ (ਖਸਖਸ ਚਿੱਟੇ), ਲਾਲ/ਖਸਖਸ ਮਨਸੂਰ ਤੇ ਕਾਲੇ ਜਾਂ ਨੀਲੇ/ਖਸਖਸ਼ ਸਿਆਹ। ਅਫੀਮ ਦਾ ਪੌਦਾ ਬਹੁਤ ਸਾਰੀਆਂ ਚੀਜ਼ਾਂ ਪੈਦਾ ਕਰਦਾ ਹੈ ਜਿਵੇਂ ਅਫੀਮ, ਹੈਰੋਇਨ, ਮੋਰਫਾਈਨ ਤੇ ਕੋਰਡਾਈਨ। ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ।


ਇਸ ਵਿੱਚ ਅਲਫਾਲੋਇਡ ਜਿਵੇਂ ਮੋਰਫਾਈਨ, ਨਾਰਕੋਟੀਨ, ਕੋਡੀਨ, ਅਪੋਮੋਰਫਾਈਨ, ਓਪੀਓਨੀਅਨ, ਪੈਪਵੇਰੀਨ ਆਦਿ ਤੇ ਲੈਕਟਿਕ ਐਸਿਡ, ਰਾਲ, ਗਲੂਕੋਜ਼, ਚਰਬੀ ਤੇ ਹਲਕੇ ਪੀਲੇ ਰੰਗਹੀਨ ਤੇਲ ਹੁੰਦੇ ਹਨ। ਯੂਨਾਨੀ ਡਾਕਟਰ ਮੁਤਾਬਕ ਇਹ ਕਮਰ ਦਰਦ, ਜੋੜਾਂ ਦੇ ਦਰਦ, ਪੋਲੀਉਰੀਆ, ਸ਼ੂਗਰ, ਸਾਹ ਦੀਆਂ ਬਿਮਾਰੀਆਂ, ਦਸਤ ਤੇ ਖ਼ੂਨੀ ਦਸਤ ਲਈ ਲਾਭਕਾਰੀ ਹੈ। ਅਫੀਮ ਸਿਰ ਦਰਦ ਜਾਂ ਭਿਆਨਕ ਸਿਰ ਦਰਦ ਨੂੰ ਠੀਕ ਕਰਨ ਵਿੱਚ ਲਾਭਕਾਰੀ ਹੈ।